‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਨੇ ਪੰਜਾਬ ਨੂੰ ਬਕਾਇਆ ਫੰਡ ਜਾਰੀ ਕਰ ਦਿੱਤਾ ਹੈ। ਕੇਂਦਰ ਨੇ ਪੰਜਾਬ ਨੂੰ 3500 ਕਰੋੜ ਰੁਪਏ ਦਾ ਬਕਾਇਆ ਫੰਡ ਜਾਰੀ ਕੀਤਾ ਹੈ। ਕੇਂਦਰ ਕੋਲ ਆਰਡੀਐੱਫ ਸਮੇਤ ਕਈ ਫੰਡ ਬਕਾਇਆ ਪਏ ਸਨ, ਜਿਸਦੇ ਲਈ ਲਗਾਤਾਰ ਪੰਜਾਬ ਵੱਲੋਂ ਮੰਗ ਕੀਤੀ ਜਾਂਦੀ ਸੀ। ਦੋ ਦਿਨ ਪਹਿਲਾਂ ਹੀ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਪਿਊਸ਼ ਗੋਇਲ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਪੰਜਾਬ ਦਾ ਬਕਾਇਆ ਫੰਡ ਜਾਰੀ ਕਰਨ ਦੀ ਮੰਗ ਕੀਤੀ ਸੀ। ਆਸ਼ੂ ਨੇ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਇਸ ਬਾਬਤ ਕਾਫੀ ਮੀਟਿੰਗਾਂ ਕੀਤੀਆਂ। ਅਸੀਂ ਉਨ੍ਹਾਂ ਨੂੰ ਇਹ ਫੰਡ ਜਾਰੀ ਕਰਨ ਦੀ ਮੰਗ ਕੀਤੀ ਸੀ। ਪੰਜਾਬ ਦੇ ਜੋ ਮੁੱਦੇ ਰੁਕੇ ਹੋਏ ਸਨ, ਉਹ ਹੁਣ ਹੱਲ ਹੋਣ ਲੱਗੇ ਹਨ ਅਤੇ ਸਾਡੀਆਂ ਮੁਸ਼ਕਿਲਾਂ ਕਾਫੀ ਹੱਦ ਤੱਕ ਦੂਰ ਹੋਣਗੀਆਂ। ਆਸ਼ੂ ਨੇ ਕੇਂਦਰ ਸਰਕਾਰ ਦਾ ਪੰਜਾਬ ਨੂੰ ਬਕਾਇਆ ਫੰਡ ਜਾਰੀ ਕਰਨ ‘ਤੇ ਧੰਨਵਾਦ ਕੀਤਾ।

Related Post
International, Manoranjan, Punjab, Religion
ਦਿਲਜੀਤ ਦੋਸਾਂਝ ਦੇ ਸਿਡਨੀ ਕਾਨਸਰਟ ’ਚ ਕਿਰਪਾਨ ਵਿਵਾਦ ’ਤੇ
October 28, 2025
