ਬਿਊਰੋ ਰਿਪੋਰਟ : ਮੋਹਾਲੀ ਵਿੱਚ ਕੌਮੀ ਇਨਸਾਫ ਮੋਰਚੇ ਦੇ ਧਰਨੇ ਨੂੰ ਲੈਕੇ ਹਾਈਕੋਰਟ ਵਿੱਚ ਮੁੜ ਤੋਂ ਸੁਣਵਾਈ ਹੋਈ । ਪੰਜਾਬ ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਪ੍ਰਦਰਸ਼ਨਕਾਰੀਆਂ ਖਿਲਾਫ਼ ਸਖਤ ਕਾਰਵਾਈ ਕਰਨ ਨਾਲ ਕਾਨੂੰਨੀ ਹਾਲਾਤ ਵਿਗੜ ਸਕਦੇ ਹਨ । ਸਾਫ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਮਸਲੇ ਤੋਂ ਬਾਅਦ ਜਿਸ ਤਰ੍ਹਾਂ ਨਾਲ ਪੂਰੇ ਪੰਜਾਬ ਵਿੱਚ ਤਣਾਅ ਦਾ ਮਾਹੌਲ ਹੈ ਸਰਕਾਰ ਅਤੇ ਪੁਲਿਸ ਹੁਣ ਹੋਣ ਮਾਹੌਲ ਨੂੰ ਨਹੀਂ ਗਰਮਾਉਣਾ ਚਾਹੁੰਦੀ ਹੈ । ਇਸ ਸਬੰਧ ਵਿੱਚ ਮੁਹਾਲੀ ਦੇ SSP ਸੰਦੀਪ ਗਰਗ ਨੇ ਹਾਈਕੋਰਟ ਵਿੱਚ ਹਲਫਨਾਮਾਂ ਵੀ ਦਾਇਰ ਕੀਤਾ । ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਗਲੀ ਤਰੀਕ ਪਾ ਦਿੱਤੀ । ਇਸ ਤੋਂ ਪਹਿਲਾਂ SSP ਵੱਲੋਂ ਦਾਇਰ ਹਲਫਨਾਮੇ ਵਿੱਚ 12 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ 52/53 ਦੇ ਵਿੱਚ ਸੜਕ ਖੋਲਣ ਬਾਰੇ ਵੀ ਜਾਣਕਾਰੀ ਦਿੱਤੀ ਗਈ । ਅਦਾਲਤ ਵਿੱਚ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੀਤੇ ਦਿਨ ਸੁਹਾਣਾ ਸਾਹਿਬ ਦੇ ਨਜ਼ਦੀਕ ਲਗਾਏ ਗਏ ਟੈਂਟਾਂ ਨੂੰ ਚੌਕ ਤੋਂ 200 ਮੀਟਰ ਦੂਰ ਕੀਤਾ ਗਿਆ ਹੈ । ਫਿਲਹਾਲ ਧਰਨਾ ਪ੍ਰਦਰਸ਼ਨ YPS ਚੌਕ ਦੇ ਕਰੀਬ 100 ਮੀਟਰ ਦੂਰ ਖਾਲੀ ਥਾਂ ‘ਤੇ ਜਾਰੀ ਹੈ ।
ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨਾਲ ਹੋਈ 15 ਬੈਠਕਾਂ
ਪੰਜਾਬ ਪੁਲਿਸ ਨੇ ਹਾਈਕੋਰਟ ਵਿੱਚ ਕਿਹਾ ਸ਼ਾਂਤੀ ਦਾ ਮਾਹੌਲ ਵਿਗਾੜਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ । ਕਤਲ ਦੀ ਕੋਸ਼ਿਸ਼ ਅਤੇ IPC ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ । ਮਾਮਲੇ ਵਿੱਚ ਕਾਰਵਾਈ ਦੇ ਲਈ SIT ਦਾ ਗਠਤ ਕੀਤਾ ਗਿਆ ਹੈ । ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੀ ਬਲਵਿੰਦਰ ਸਿੰਘ,ਦਿਲਸ਼ੇਰ ਸਿੰਘ,ਜਸਵਿੰਦਰ ਸਿੰਘ,ਅਮਰ ਸਿੰਘ ਚਹਿਲ ਤੋਂ ਇਲਾਵਾ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨਾਲ ਤਕਰੀਬਨ 15 ਮੀਟਿੰਗਾਂ ਹੋ ਚੁੱਕਿਆ ਹਨ। ਕੌਮੀ ਇਨਸਾਫ ਮੋਰਚੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਦਰਸ਼ਨ ਸ਼ਾਂਤੀ ਨਾਲ ਚੱਲਣ ਦਾ ਭਰੋਸਾ ਦਿੱਤਾ ਗਿਆ ਹੈ ।