Punjab

ਲੋਕ ਸੰਪਰਕ ਵਿਭਾਗ ’ਚ 15 ਅਧਿਕਾਰੀਆਂ ਦੇ ਤਬਾਦਲੇ!

ਬਿਉਰੋ ਰਿਪੋਰਟ: ਪੰਜਾਬ ਸਰਕਾਰ ਨੇ ਲੋਕ ਸੰਪਰਕ ਵਿਭਾਗ ਵਿੱਚ ਤਾਇਨਾਤ ਕਈ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਅਧਿਕਾਰੀਆਂ ਨੂੰ ਜਲਦੀ ਹੀ ਨਵੀਂ ਤਾਇਨਾਤੀ ਜੁਆਇਨ ਕਰਨ ਲਈ ਵੀ ਕਿਹਾ ਹੈ। ਵਿਭਾਗ ਵਿੱਚ ਤਾਇਨਾਤ ਕਈ ਅਧਿਕਾਰੀਆਂ ਨੂੰ ਵਾਧੂ ਚਾਰਜ ਵੀ ਦਿੱਤਾ ਗਿਆ ਹੈ।

ਆਈਏਐਸ ਮਾਲਵਿੰਦਰ ਸਿੰਘ ਜੱਗੀ ਸਕੱਤਰ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ 15 IPRO ਅਤੇ APRO ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਕਪੂਰਥਲਾ ਵਿੱਚ ਤਾਇਨਾਤ DPRO ਕਮਲਜੀਤ ਪਾਲ ਨੂੰ ਬਦਲ ਕੇ ਹੁਸ਼ਿਆਰਪੁਰ ਵਿੱਚ ਤਾਇਨਾਤ ਕੀਤਾ ਗਿਆ ਹੈ।

ਜਦੋਂਕਿ ਜਲੰਧਰ ਵਿੱਚ ਤਾਇਨਾਤ DPRO ਸੁਬੇਗ ਸਿੰਘ ਨੂੰ ਕਪੂਰਥਲਾ ਵਿੱਚ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ ਹੁਸ਼ਿਆਰਪੁਰ ਵਿੱਚ ਤਾਇਨਾਤ DPRO ਹਰਦੇਵ ਸਿੰਘ ਨੂੰ ਐਸਬੀਐਸ ਨਗਰ ਵਿੱਚ ਤਾਇਨਾਤ ਕਰਕੇ ਹੁਸ਼ਿਆਰਪੁਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਕਿਉਂਕਿ ਹੁਸ਼ਿਆਰਪੁਰ ’ਚ ਤਾਇਨਾਤ DPRO ਕਮਲਜੀਤ ਪਾਲ 11 ਅਕਤੂਬਰ ਤੱਕ ਛੁੱਟੀ ’ਤੇ ਹਨ।

ਦੱਸ ਦੇਈਏ ਕਿ ਡੀਪੀਆਰਓ ਸੁਬੇਗ ਸਿੰਘ ਪਹਿਲਾਂ ਵੀ ਕਪੂਰਥਲਾ ਵਿੱਚ ਸੇਵਾ ਨਿਭਾਅ ਚੁੱਕੇ ਹਨ।