Punjab

ਪੰਜਾਬ ਦੇ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਹੁਣ ਸਿੰਗਾਪੁਰ ਦੇ ਨਾਲ ਦੇਸ਼ ਦੇ ‘IIM’ ‘ਚ ਵੀ ਹੋਵੇਗੀ !

ਬਿਊਰੋ ਰਿਪੋਰਟ : ਪੰਜਾਬ ਦਾ ਸਿੱਖਿਆ ਵਿਭਾਗ ਹੁਣ ਪ੍ਰਿੰਸੀਪਲਾਂ ਦੀ ਟ੍ਰੇਨਿੰਗ ਵਿਦੇਸ਼ ਦੇ ਨਾਲ ਹੁਣ ਦੇਸ਼ ਦੇ ਵੱਡੇ ਸਿੱਖਿਅਕ ਸੰਸਥਾਨਾਂ ਵਿੱਚ ਵੀ ਕਰਵਾਏਗਾ । ਇਹ ਟ੍ਰੇਨਿੰਗ 5 ਦਿਨ ਦੇ ਲਈ ਹੋਏਗੀ,ਜਿਸ ਦੇ ਲਈ ਅਧਿਆਪਕ ਅਰਜ਼ੀ ਦੇ ਸਕਦੇ ਹਨ । ਇਹ ਟ੍ਰੇਨਿੰਗ ਪ੍ਰਿੰਸੀਪਲ ਅਕੈਡਮੀ ਸਿੰਗਾਪੁਰ, NIE ਇੰਟਰਨੈਸ਼ਨਲ ਸਿੰਗਾਪੁਰ,IIM ਅਹਿਮਦਾਬਾਦ ਵਿੱਚ ਪ੍ਰਬੰਧਕ ਕੀਤੀ ਜਾਵੇਗੀ । ਟ੍ਰੇਨਿੰਗ ਦੇ ਲਈ ਜੁਲਾਈ ਤੋਂ ਲੈਕੇ ਨਵੰਬਰ ਤੱਕ ਸ਼ੈਡੀਉਲ ਬਣਾਇਆ ਗਿਆ ਹੈ, ਸਿੰਗਾਪੁਰ ਵਿੱਚ ਜੁਲਾਈ ਵਿੱਚ ਟ੍ਰੇਨਿੰਗ ਹੋਵੇਗੀ,ਇਸ ਦੇ ਲਈ ਪ੍ਰਿੰਸੀਪਲ ਅਕੈਡਮੀ ਸਿੰਗਾਪੁਰ ਦੇ ਲਈ 35 ਪ੍ਰਿੰਸੀਪਲ,NIE ਇੰਟਰਨੈਸ਼ਨਲ ਸਿੰਗਾਪੁਰ ਦੇ ਲਈ 30 ਪ੍ਰਿੰਸੀਪਲ ਦੀ ਚੋਣ ਕੀਤੀ ਜਾਵੇਗੀ, IIM ਅਹਿਮਦਾਬਾਦ ਦੇ ਲਈ ਜੁਲਾਈ ਅਤੇ ਅਗਸਤ ਵਿੱਚ ਟ੍ਰੇਨਿੰਗ ਹੋਵੇਗੀ,ਇਸ ਦੇ ਲਈ ਹੈੱਡ ਮਾਸਟਰ ਅਪਲਾਈ ਕਰ ਸਕਦੇ ਹਨ।

ਇਸ ਤਰ੍ਹਾਂ ਅਧਿਆਪਕ ਅਪਲਾਈ ਕਰ ਸਕਦੇ ਹਨ

ਇਸ ਟ੍ਰੇਨਿੰਗ ਵਿੱਚ ਕੁੱਲ 100 ਹੈੱਡ ਮਾਸਟਰ ਚੁਣੇ ਜਾਣਗੇ, ਦੋਵਾਂ ਬੈਚ ਵਿੱਚ 50-50 ਮੁੱਖ ਅਧਿਆਪਕ ਹੋਣਗੇ। ਪ੍ਰਿੰਸੀਪਲ ਅਕੈਡਮੀ ਸਿੰਗਾਪੁਰ,NIE ਇੰਟਰਨੈਸ਼ਨਲ ਸਿੰਗਾਪੁਰ ਦੇ ਲਈ ਅਗਲਾ ਬੈਚ ਨਵੰਬਰ ਵਿੱਚ ਜਾਵੇਗਾ ਜੋ ਕਿ 65 ਪ੍ਰਿੰਸੀਪਲ ਦਾ ਰਹੇਗਾ । ਇਸ ਦੇ ਲਈ ਵਿਭਾਗ ਵੱਲੋਂ ਅਰਜ਼ੀਆਂ ਦੀ ਸ਼ੁਰੂਆਤ 2 ਜੂਨ ਤੋਂ ਸ਼ੁਰੂ ਹੋ ਗਈ ਹੈ, ਕਾਬਿਲ ਪ੍ਰਿੰਸੀਪਲ ਇਸ ਦੇ ਲਈ 13 ਜੂਨ ਤੱਕ ਅਰਜ਼ੀ ਦੇ ਸਕਦੇ ਹਨ। ਇਹ ਅਰਜ਼ੀਆਂ E-ਪੰਜਾਬ ਪੋਰਟਲ ‘ਤੇ ਟ੍ਰੇਨਿੰਗ ਲਿੰਕ ਦੇ ਜ਼ਰੀਏ ਦਿੱਤੀ ਜਾ ਸਕਦੀ ਹੈ।

3 ਸਾਲ ਦੀ ACR ਵਿੱਚ 25 ਨੰਬਰ ਜ਼ਰੂਰ

ਵਿਭਾਗ ਵੱਲੋਂ ਤਜ਼ੁਰਬੇ,ਸਿੱਖਿਆ ਅਤੇ ਪ੍ਰੋਫੈਸ਼ਨਲ ਕਾਲੀਫਿਕੇਸ਼ਨ,NCR ਪੁਆਇੰਟ, ਅਵਾਰਡ ਅਤੇ ਐਡੀਸ਼ਨਲ ਕੋਰਸ ਦੇ ਅਧਾਰ ‘ਤੇ ਮੈਰੀਟ ਲਿਸਟ ਤਿਆਰ ਕੀਤੀ ਜਾਵੇਗੀ, ਇਸ ਦੇ ਸਬੰਧਿਕ ਕੈਡਰ ਅਤੇ ਅਧਿਆਪਕ ਦਾ ਘੱਟੋ-ਘੱਟ 2 ਸਾਲ ਦਾ ਤਜ਼ੁਰਬਾ ਹੋਣਾ ਜ਼ਰੂਰੀ ਹੈ । ਜ਼ਿਆਦਾਤਰ 5 ਨੰਬਰ ਹਾਸਿਲ ਹੋਣਗੇ, ਜਿਸ ਵਿੱਚ 13 ਸਾਲ ਤੋਂ ਜ਼ਿਆਦਾ ਤਜ਼ੁਰਬਾ ਹੋਣ ‘ਤੇ 5 ਅੰਕ ਮਿਲਣਗੇ, ਸਿੱਖਿਅਕ ਯੋਗਤਾ ਦੇ ਲਈ 4 ਨੰਬਰ ਹਾਸਿਲ ਹੋਣਗੇ, ਜਦਕਿ ਜ਼ਿਆਦਾ ਨੰਬਰ CPR ਵਿੱਚ ਰਹਿਣਗੇ, ਜੋਕਿ 25 ਅੰਕ ਰੱਖੇ ਗਏ ਹਨ। ਪ੍ਰਿੰਸੀਪਲ ਅਤੇ ਹੈਡਮਾਸਟਰ ਨੂੰ ਪਿਛਲੇ ਤਿੰਨ ਸਾਲਾ ਵਿੱਚ ACR ਦਾ ਰਿਕਾਰਡ ਦੇਣਾ ਹੋਵੇਗਾ ।

ਜੇਕਰ ਸਬੰਧਤ ਅਰਜ਼ੀ ਦੇ ਲਈ ਘੱਟ ਗ੍ਰੇਡ ਹੋਏ ਤਾਂ ਉਸ ਨੂੰ ਯੋਗ ਨਹੀਂ ਮੰਨਿਆ ਜਾਵੇਗਾ। ACR ਦੇ ਰਿਕਾਰਡ ਦੀ ਜਾਂਚ ਸਬੰਧਿਤ ਮੁਲਾਜ਼ਮ ਦੇ DDO ਨਾਲ ਕੀਤੀ ਜਾਵੇਗੀ। ਸਿੱਖਿਆ ਦੇ ਖੇਤਰ ਵਿੱਚ ਹਾਸਿਲ ਅਵਾਰਡ ਵੀ ਮੈਰਿਟ ਲਿਸਟ ਵਿੱਚ ਮਦਦ ਕਰ ਸਕਦੇ ਹਨ,ਇਸ ਨਾਲ 5 ਨੰਬਰ ਹਾਸਲ ਕੀਤੇ ਜਾ ਸਕਦੇ ਹਨ। ਕੌਮੀ ਅਧਿਆਪਕ ਅਵਾਰਡ,ਸਟੇਟ ਅਵਾਰਡ,ਜ਼ਿਲ੍ਹਾਂ ਅਵਾਰਡ ਦੇ ਨੰਬਰ ਤੈਅ ਕੀਤੇ ਗਏ ਹਨ । ਦਾਖਲਾ ਕੋਰਸ ਜੋਕਿ ਘੱਟੋ-ਘੱਟ ਤਿੰਨ ਮਹੀਨੇ ਦਾ ਹੋਵੇਗਾ ਉਸ ਦੇ ਮੁਤਾਬਿਕ 1 ਨੰਬਰ ਹਾਸਲ ਹੋਵੇਗਾ, ਇਸ ਟ੍ਰੇਨਿੰਗ ਦੇ ਲਈ ਸਿਰਫ਼ ਰੈਗੂਲਰ ਅਧਿਆਪਕ ਹੀ ਅਰਜ਼ੀ ਦੇ ਸਕਦੇ ਹਨ ।