‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਦੀ ਅੱਜ ਇੱਕ ਹੋਰ ਨਲਾਇਕੀ ਸਾਹਮਣੇ ਆਈ ਜਦੋਂ ਪੰਜਾਬ ਸਰਕਾਰ ਆਪਣੇ ਹੀ ਵਾਅਦਿਆਂ ‘ਤੇ ਲੋਕਾਂ ਦਾ ਸਾਥ ਨਹੀਂ ਦੇ ਸਕੀ। ਬਠਿੰਡਾ ਵਿੱਚ ਅੱਜ ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਪੇਪਰ ਸੀ, ਜਿਸਦਾ ਸਮਾਂ ਸਵੇਰੇ 9 ਵਜੇ ਦਾ ਸੀ। ਵਿਦਿਆਰਥੀ ਮੀਂਹ ਪੈਣ ਦੇ ਕਾਰਨ 8:30 ਵਜੇ ਹੀ ਪ੍ਰੀਖਿਆ ਕੇਂਦਰ ਦੇ ਬਾਹਰ ਆ ਗਏ ਸਨ ਤਾਂ ਜੋ ਬਾਅਦ ਵਿੱਚ ਉਹ ਲੇਟ ਨਾ ਹੋ ਜਾਣ। ਪਰ ਪ੍ਰੀਖਿਆ ਸ਼ੁਰੂ ਹੋਣ ਦੇ ਸਮੇਂ ਤੋਂ ਬਾਅਦ ਵੀ ਡੇਢ ਘੰਟੇ ਤੱਕ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਵਿਦਿਆਰਥੀ ਬਾਹਰ ਮੀਂਹ ਵਿੱਚ ਭਿੱਜਦੇ ਪ੍ਰੀਖਿਆ ਸ਼ੁਰੂ ਹੋਣ ਦਾ ਇੰਤਜ਼ਾਰ ਕਰਦੇ ਰਹੇ। ਵਿਦਿਆਰਥੀਆਂ ਨੇ ਰੋ-ਰੋ ਕੇ ਕਿਹਾ ਕਿ ਸਾਡੀ ਚਾਰ ਸਾਲਾਂ ਦੀ ਮਿਹਨਤ ਪੰਜਾਬ ਸਰਕਾਰ ਨੇ ਬਰਬਾਦ ਕਰ ਦਿੱਤੀ। ਇੱਕ ਵਿਦਿਆਰਥਨਣ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਨੌਜਵਾਨ ਹੀ ਗੈਂਗਸਟਰ ਬਣਦੇ ਹਨ, ਸਰਕਾਰ ਦੇ ਇਹੋ ਜਿਹੇ ਨਲਾਇਕ ਸਿਸਟਮ ਨਾਲ ਤਾਂ ਕੁੜੀਆਂ ਵੀ ਗੈਂਗਸਟਰ ਬਣਨਗੀਆਂ।