The Khalas Tv Blog Punjab ਪੰਜਾਬ ਪੁਲਿਸ ਦਾ ਸਹਾਇਕ ਸਬ ਇੰਸਪੈਕਟਰ ਹੋ ਗਿਆ ਮਾਲਾਮਾਲ
Punjab

ਪੰਜਾਬ ਪੁਲਿਸ ਦਾ ਸਹਾਇਕ ਸਬ ਇੰਸਪੈਕਟਰ ਹੋ ਗਿਆ ਮਾਲਾਮਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਪੁਲੀਸ ਦੇ ਸਹਾਇਕ ਸਬ ਇੰਸਪੈਕਟਰ ਗੁਰਮੀਤ ਸਿੰਘ ਨੂੰ ਪੰਜਾਬ ਸਟੇਟ ਡੀਅਰ ਰਾਖੀ ਬੰਪਰ-2021 ਦਾ ਪਹਿਲਾ ਇਨਾਮ ਮਿਲਿਆ ਹੈ। ਜਾਣਕਾਰੀ ਅਨੁਸਾਰ ਲਾਟਰੀਜ਼ ਵਿਭਾਗ ਨੇ 26 ਅਗਸਤ ਨੂੰ ਰਾਖੀ ਬੰਪਰ ਦੇ ਨਤੀਜੇ ਕੱਢੇ ਸੀ ਅਤੇ 2 ਕਰੋੜ ਰੁਪਏ ਦਾ ਪਹਿਲਾ ਇਨਾਮ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਦੇ ਹਿੱਸੇ ਆਇਆ ਹੈ।

ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੇ ਐੱਸਏਐੱਸ ਨਗਰ ਜ਼ਿਲ੍ਹੇ ਦੇ ਨਯਾਗਾਉਂ ਤੋਂ ਲਾਟਰੀ ਦੀ ਟਿਕਟ ਖਰੀਦੀ ਸੀ।ਇਨਾਮੀ ਰਾਸ਼ੀ ਲੈਣ ਲਈ ਇੱਥੇ ਸਟੇਟ ਲਾਟਰੀਜ਼ ਵਿਭਾਗ ਨੂੰ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਬਾਅਦ ਜੇਤੂ ਨੇ ਕਿਹਾ ਕਿ ਇਹ ਰਾਸ਼ੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ ‘ਤੇ ਖਰਚ ਕਰੇਗਾ ਕਿਉਂਕਿ ਉਹ ਉਨ੍ਹਾਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕਰਨਾ ਚਾਹੁੰਦਾ ਹੈ।

Exit mobile version