Punjab

ਪੰਜਾਬ ਪੁਲਿਸ ਨੇ ਟ੍ਰਿਪਲ ਕਤਲ ਕੇਸ ਨੂੰ ਸੁਲਝਾਇਆ! ਵੱਡੇ ਅਰੋਪੀ ਨੂੰ ਕੀਤਾ ਕਾਬੂ

ਪੰਜਾਬ ਪੁਲਿਸ (Punjab Police) ਵੱਲੋਂ ਵਿਗਿਆਨਕ ਤਰੀਕੇ ਨਾਲ ਜਾਂਚ ਕਰਕੇ ਟ੍ਰਿਪਲ ਕਤਲ ਕੇਸ ਨੂੰ ਸੁਲਝਾ ਲਿਆ ਗਿਆ ਹੈ। ਇਸ ਸਬੰਧੀ ਡੀ.ਜੀ.ਪੀ ਪੰਜਾਬ ਗੌਰਵ ਯਾਦਵ (DGP Gaurav Yadav) ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਇਕ ਸਾਂਝਾ ਆਪ੍ਰੇਸ਼ਨ ਚਲਾਇਆ ਸੀ। ਜਿਸ ਵਿੱਚ ਮੁੱਖ ਮੁਲਜ਼ਮ ਲਵਜੀਤ ਉਰਫ ਲਵੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲਵਪ੍ਰੀਤ ਦੇ ਗ੍ਰਿਫਤਾਰ ਕੀਤੇ ਜਾਣ ਨਾਲ ਫਿਰੋਜ਼ਪੁਰ ਵਿੱਚ ਹੋਏ ਟ੍ਰਿਪਲ ਮਰਡਰ ਨੂੰ ਸੁਲਝਾ ਲਿਆ ਗਿਆ ਹੈ। ਲਵਪ੍ਰੀਤ ਨੂੰ ਗ੍ਰਿਫਤਾਰ ਕਰਨ ਸਮੇ 2 ਪਿਸਤੌਲ, 1 ਮੈਗਜ਼ੀਨ ਅਤੇ 4 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

ਡੀ.ਜੀ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਇੱਕ ਗਿਰੋਹ ਦਾ ਮੈਂਬਰ ਹੈ, ਜਿਸ ਵਿੱਚ ਸੁਨੀਲ ਭੰਡਾਰੀ ਉਰਫ ਨਟਾ ਵੀ ਸ਼ਾਮਲ ਹੈ, ਜੋ 31 ਜੁਲਾਈ, 2024 ਨੂੰ ਤੀਹਰੇ ਕਤਲ ਕਾਂਡ ਦਾ ਮਾਸਟਰਮਾਈਂਡ ਸੀ, ਉਸਨੂੰ 14 ਅਗਸਤ 2024 ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (#AGTF) ​​ਨੇ ਫੜਿਆ ਸੀ।

ਇਹ ਵੀ ਪੜ੍ਹੋ –    ਦੁਨੀਆ ਦੇ ਸਭ ਤੋਂ ਭਾਰੀ ਇਨਸਾਨ ਨੇ 546 ਕਿਲੋ ਵਜ਼ਨ ਘੱਟ ਕੀਤਾ ! ਤਰੀਕਾ ਸੁਣ ਕੇ ਤੁਸੀਂ ਹੈਰਾਨ ਹੋ ਜਾਉਗੇ