India Punjab

ਪੰਜਾਬ ਪੁਲਿਸ ਨੇ ਸ਼ੱਕੀ ਦਹਿਸ਼ਤਗਰਦ ਦਾ ਸਕੈਚ ਕੀਤਾ ਜਾਰੀ ! 3 ਦਿਨ ਤੋਂ ਸਰਹੱਦ ‘ਤੇ ਚੱਲ ਰਿਹਾ ਹੈ ਸਰਚ ਆਪਰੇਸ਼ਨ

ਬਿਉਰੋ ਰਿਪੋਰਟ – ਪਠਾਨਕੋਟ ਵਿੱਚ 3 ਦਿਨਾਂ ਤੋਂ ਲਗਾਤਾਰ ਸਰਚ ਆਪਰੇਸ਼ਨ  ਚਲਾਇਆ ਜਾ ਰਿਹਾ ਹੈ । ਜਿਸ ਦਾ ਕਾਰਨ ਭਾਰਤ-ਪਾਕਿਸਤਾਨ ਸਰਹੱਦ ਦੇ ਕੋਲ ਕੋਟ ਪਟਿਆ ਪਿੰਡ ਵਿੱਚ ਸ਼ੱਕੀ ਵਿਅਕਤੀ ਨੂੰ ਵੇਖਿਆ ਗਿਆ ਸੀ । ਪੁਲਿਸ ਨੇ ਹੁਣ ਇਸ ਦਾ ਸਕੈਚ ਵੀ ਜਾਰੀ ਕੀਤਾ ਹੈ । ਬੀਤੀ ਰਾਤ ਪਠਾਨਕੋਟ ਦੇ ਪਿੰਡ ਕੀੜੀ ਗੰਡਿਆਲ ਵਿੱਚ ਕੁਝ ਸ਼ੱਕੀ ਵਿਅਕਤੀ ਮਿਲਿਆ ਜਿਸ ਦੇ ਚੱਲ ਦੇ ਤੀਜੇ ਦਿਨ ਵੀ ਪਠਾਨਕੋਟ ਪੁਲਿਸ,ਹੋਰ ਏਜੰਸੀਆਂ ਅਤੇ ਫੋਰਸ ਦੀ ਮਦਦ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ।
ਇੱਕ ਸ਼ਖਸ ਨੇ ਦੱਸਿਆ ਸੀ ਕਿ ਰਾਤ ਵੇਲੇ ਉਸ਼ ਦੇ ਸਿਰ ਤੇ ਇੱਕ ਸ਼ਖਸ ਨੇ ਬੰਦੂਕ ਰੱਖੀ ਸੀ,ਉਹ ਦਹਿਸ਼ਤਗਰਦ ਵਰਗਾ ਲੱਗ ਰਿਹਾ ਸੀ ।

ਪੰਜਾਬ ਪੁਲਿਸ ਨੇ ਹੁਣ ਇਸ ਸ਼ੱਕੀ ਦਾ ਸਕੈਚ ਜਾਰੀ ਕੀਤਾ ਸੀ,ਜਿਸ ਨੂੰ ਬੀਤੀ ਰਾਤ ਪੰਜਾਬ ਜੰਮੂ ਬਾਰਡਰ ਦੀ ਕੀੜੀ ਗੰਡਿਆਲ ਇਲਾਕੇ ਵਿੱਚ ਵੇਖਿਆ ਗਿਆ । DIG ਬਾਰਡਰ ਰੇਂਜ ਨੇ ਵੀ ਪ੍ਰੈਸ ਨੋਟ ਜਾਰੀ ਕਰਕੇ ਲੋਕਾਂ ਤੋਂ ਮਦਦ ਮੰਗੀ ਹੈ ।

ਜਾਣਕਾਰੀ ਦੇ ਲਈ ਨੰਬਰ ਵੀ ਜਾਰੀ ਕੀਤਾ ਗਿਆ ਹੈ,ਜਿਸ ਵਿੱਚ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਫੋਰਨ ਪੁਲਿਸ ਨੂੰ ਇਤਲਾਹ ਕੀਤੀ ਜਾਵੇ । ਤੁਹਾਨੂੰ ਦੱਸ ਦੇਈਏ ਕਿ ਪਠਾਨਕੋਟ ਪੁਲਿਸ ਨੇ ਕੰਟਰੋਲ ਨੰਬਰ ਵੀ ਜਾਰੀ ਕੀਤਾ ਹੈ ।

87280-33500 (ਕੰਟਰੋਲ ਰੂਮ )

98722-00309 (DSP ਰੂਰਲ )

99884-11405 (SHO ਨਕੋਟ ਜੈਮਲ ਸਿੰਘ )

2015 ਵਿੱਚ ਪਠਾਨਕੋਟ ਏਅਰਬੇਸ ‘ਤੇ ਹੋਏ ਹਮਲੇ ਤੋਂ ਬਾਅਦ ਸ਼ੱਕੀ ਵਿਅਕਤੀਆਂ ਦੇ ਕਈ ਵਾਰ ਮਾਮਲੇ ਸਾਹਮਣੇ ਆਉਂਦੇ ਰਹੇ ਹਨ । ਉਸ ਵੇਲੇ ਵੀ ਕੁਝ ਸ਼ੱਕੀ ਲੋਕ ਹੀ ਪਹਿਲਾਂ ਸਰਹੱਦ ਪਾਰ ਤੋਂ ਦਾਖਲ ਹੋਏ ਸਨ ਫਿਰ ਏਅਰਬੇਸ ਦੇ ਅੰਦਰ ਵੜ ਗਏ ਸਨ ਕਈ ਦਿਨਾਂ ਤੱਕ ਚੱਲੇ ਆਪਰੇਸ਼ਨ ਤੋ ਬਾਅਦ ਉਨ੍ਹਾਂ ਨੂੰ ਮਾਰ ਮੁਕਾਇਆ ਗਿਆ ਸੀ । ਇਸੇ ਲਈ ਪੁਲਿਸ ਕਿਸੇ ਵੀ ਜਾਣਕਾਰੀ ਨੂੰ ਹਲਕੇ ਵਿੱਚ ਨਹੀਂ ਲੈ ਰਹੀ ਹੈ ।