India

ਕੁਮਾਰ ਵਿਸ਼ਵਾਸ ‘ਤੇ ਪੰਜਾਬ ਪੁਲਿਸ ਨੇ ਕੀਤੀ ਐਫ਼ਆਈਆਰ ਦਰਜ

‘ਦ ਖਾਲਸ ਬਿਊਰੋ:ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਦੇ ਘਰ ਛਾਪਾ ਮਾਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ । ਰੋਪੜ ਪੁਲਿਸ ਅੱਜ ਸਵੇਰੇ ਹੀ ਉਸ ਦੇ ਗਾਜ਼ਿਆਬਾਦ ਸਥਿਤ ਘਰ ਪਹੁੰਚੀ,ਜਿਸ ਦੀ ਕੋਈ ਅਗਾਉਂ ਸੂਚਨਾ ਨਹੀਂ ਦਿੱਤੀ ਗਈ ਸੀ । ਆਪਣੇ ਇਹ ਜਾਣਕਾਰੀ ਕੁਮਾਰ ਵਿਸ਼ਵਾਸ ਨੇ ਟਵੀਟਰ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਟਵੀਟ ਕਰਦਿਆਂ ਉਨ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਲਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿਤਾਵਨੀ ਦਿੱਤੀ ਹੈ।
ਰੋਪੜ ਪੁਲਿਸ ਨੇ ਕੁਮਾਰ ਵਿਸ਼ਵਾਸ ਦੇ ਵਿਰੁਧ ਇੱਕ ਕੇਸ ਦਰਜ ਕੀਤਾ ਹੈ ਤੇ ਇਸ ਸੰਬੰਧੀ ਨੋਟਿਸ ਵੀ ਉਹਨਾਂ ਨੂੰ ਜਾਰੀ ਹੋ ਗਿਆ ਹੈ ਤੇ ਇਸੇ ਕਾਰਣ ਰੋਪੜ ਪੁਲਿਸ ਕੁਮਾਰ ਵਿਸ਼ਵਾਸ ਦੇ ਗਾਜ਼ਿਆਬਾਦ ਦੇ ਘਰ ਪਹੁੰਚੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੁਮਾਰ ਵਿਸ਼ਵਾਸ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਕੇਜਰੀਵਾਲ ਨੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਕੇਜਰੀਵਾਲ ਵੱਖਵਾਦੀਆਂ ਦੇ ਸਮਰਥਕ ਹਨ ਤੇ ਉਹਨਾਂ ਦੇ ਸਮਰਥਨ ਨਾਲ ਸਰਕਾਰ ਬਣਾਉਣਾ ਚਾਹੁੰਦੇ ਹਨ।ਉਹਨਾਂ ਦੇ ਇਸੇ ਬਿਆਨ ਦੇ ਕਾਰਣ ਹੀ ਉਹਨਾਂ ਐਫ਼ਆਈਆਰ ਹੋ ਗਈ ਹੈ।