ਬਿਊਰੋ ਰਿਪੋਰਟ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਸੋਸ਼ਲ ਮੀਡੀਆ ‘ਤੇ ਪੋਸਟ ਪਾਉਣ ਵਾਲੇ ਖਿਲਾਫ਼ ਮਾਮਲਾ ਦਰਜ ਹੋ ਗਿਆ ਹੈ । ਪੰਜਾਬ ਪੁਲਿਸ ਦੀ ਸਾਈਬਰ ਸੈੱਲ ਨੇ ਅਣਪਛਾਤੇ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਸਾਈਬਲ ਸੈੱਲ ਨੇ ਟਵਿਟਰ ਨੂੰ ਪੱਤਰ ਲਿਖ ਕੇ ਮੁਲਜ਼ਮ ਦੇ ਐਕਾਉਂਟ ਦੀ ਜਾਣਕਾਰੀ ਮੰਗੀ ਹੈ । ਜ਼ਿਲ੍ਹਾਂ ਰੋਪੜ ਦੇ ਥਾਣਾ ਨੂਰਪੂਰ ਬੇਦੀ ਦੇ ਰਹਿਣ ਵਾਲੇ ਆਪ ਆਗੂ ਨਰੇਂਦਰ ਸਿੰਘ ਨੇ ਇਸ ਦੀ ਸ਼ਿਕਾਇਤ ਕਰਦੇ ਹੋਏ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਇੱਕ ਟਵਿਟਰ ਹੈਂਡਰ ਤੋਂ ਪੋਸਟ ਪਾਈ ਗਈ ਸੀ।
ਪੋਸਟ ਵਿੱਚ ਇਹ ਇਲਜ਼ਾਮ ਲਗਾਏ ਗਏ ਸਨ
ਪੋਸਟ ਕਰਨ ਵਾਲੇ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਨੇ IIT ਵਿੱਚ ਮੈਰਿਟ ਦੇ ਅਧਾਰ ‘ਤੇ ਦਾਖਲਾ ਨਹੀਂ ਲਿਆ ਸੀ ਬਲਕਿ ਉਨ੍ਹਾਂ ਨੂੰ ਕਾਰਪੋਰੇਟ ਕੋਟੇ ਤੋਂ ਦਾਖਲਾ ਮਿਲਿਆ ਸੀ । ਇਸ ਵਿੱਚ ਕੇਜਰੀਵਾਲ ਦੀ ਇੱਕ ਬਲੈਕ ਐਂਡ ਵਾਈਟ ਫੋਟੋ ਵੀ ਸ਼ੇਅਰ ਕੀਤੀ ਸੀ ਅਤੇ ਨਾਲ ਹੀ ਲਿਖਿਆ ਸੀ ਕਿ ਕੱਟਰ ਇਮਾਨਦਾਰ ਪਾਰਟੀ ਦਾ ਇੱਕ ਹੋਰ ਕਾਰਨਾਮਾ ਅਤੇ ਪੋਸ ਨਾਲ ਫਰਜ਼ੀ ਦਸਤਾਵੇਜ਼ ਵੀ ਅਟੈਚ ਕੀਤੇ ਗਏ ਸਨ । ਪੁਲਿਸ ਨੇ ਇਸ ਮਾਮਲੇ ਵਿੱਚ IPC ਦੀ ਧਾਰਾ 469, 419, 120- B ਅਤੇ IT ACT 2000 ਦੀ ਧਾਰਾ 66 D ਦੇ ਤਹਿਤ ਦਰਜ ਕੀਤੀ ਗਈ ਸੀ ।