Punjab

ਪਹਿਲੀ ਵਾਰ ਪਾਕਿਸਤਾਨ ਤੋਂ ਆਈ ਸਭ ਤੋਂ ਖ਼ਤਰਨਾਕ ਡਰੱਗ !

ਬਿਉਰੋ ਰਿਪੋਰਟ : ਸਰਹੱਦ ਪਾਰ ਤੋਂ ਪਹਿਲੀ ਵਾਰ ਪੰਜਾਬ ਵਿੱਚ ਸਭ ਤੋਂ ਖਤਰਨਾਕ ਡਰੱਗ ਆਈ ਹੈ । ICE ਯਾਨੀ ਮੈਥਮਫੇਟਾਮਾਇਨ (Methamphetamine) ਨੂੰ ਪੰਜਾਬ ਪੁਲਿਸ ਨੇ ਜ਼ਬਤ ਕੀਤਾ ਹੈ ।ਪੁਲਿਸ ਨੇ ਪਾਕਿਸਤਾਨ ਤੋਂ ਇਸ ਖਤਰਨਾਕ ਡਰੱਗ ਨੂੰ ਮੰਗਵਾਉਣ ਅਤੇ ਪੰਜਾਬ ਦੇ ਹੋਰ ਸੂਬਿਆਂ ਵਿੱਚ ਸਪਲਾਈ ਕਰਨ ਵਾਲੇ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਤੋਂ ਇੱਕ ਚਾਈਨਾ ਮੇਡ ਪਸਤੌਰ ਵੀ ਰਿਕਵਰ ਹੋਈ ਹੈ,ਜੋ ਇਸ ਖੇਪ ਦੇ ਨਾਲ ਹੀ ਆਈ ਸੀ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਭਾਰਤੀ ਸਮੱਗਲਰ ਦੀ ਪੱਛਾਣ ਸਿਮਰਨਜੀਤ ਸਿੰਘ ਉਰਫ ਸਿਮਰ ਮਾਨ ਦੇ ਰੂਪ ਵਿੱਚ ਹੋਈ ਹੈ । ਸਿਮਰ ਪਿੰਡ ਗਗੜਮਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ । ਪੁਲਿਸ ਟੀਮ ਨੇ ਆਈਸ ਡਰੱਗ ਦੀ ਖੇਪ ਨੂੰ ਜ਼ਬਤ ਕਰਨ ਦੇ ਇਲਾਵਾ ਕਬਜ਼ੇ ਵਿੱਚ ਇੱਕ ਹਾਈਫਾਈ .30 ਬੋਰ ਦੀ ਚੀਨੀ ਪਸਤੌਲ ਅਤੇ 5 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ । ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਗ੍ਰਿਫਤਾਰ ਮੁਲਜ਼ਮ ਪਾਕਿਸਤਾਨੀ ਸਮੱਗਲਰ ਪਠਾਨ ਅਤੇ ਆਮੇਰ ਦੇ ਨਾਲ ਸਿੱਧੇ ਸੰਪਰਕ ਵਿੱਚ ਸੀ। ਜੋ ਉਸ ਨੂੰ ਡ੍ਰੋਨ ਦੇ ਨਾਲ ਸਰਹੱਦ ਪਾਰ ਤੋਂ ਆਈਸ ਡਰੱਗ ਅਤੇ ਹਥਿਆਰ ਸਪਲਾਈ ਕਰਦੇ ਸਨ । ਮੁਲਜ਼ਮ ਪੂਰੇ ਸੂਬੇ ਵਿੱਚ ਆਈਸ ਡਰੱਗ ਸਪਲਾਈ ਕਰਦਾ ਸੀ ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਸੂਬੇ ਵਿੱਚ ਪਾਕਿਸਤਾਨ ਤੋਂ ਸਮੱਗਲਰਾਂ ਵੱਲੋਂ ਆਈਸ ਡਰੱਗ ਲਿਆਉਣ ਦੀ ਜਾਣਕਾਰੀ ਮਿਲੀ ਸੀ ਜਿਸ ਦੇ ਅਧਾਰ ‘ਤੇ DCP ਹਰਪ੍ਰੀਤ ਮੰਡੇਰ ADCP ਸਿੱਟੀ -3 ਅਭਿਮਨਿਊ ਰਾਣਾ ACP ਕਮਲਜੀਤ ਔਲਖ ਦੀ ਨਿਗਰਾਨੀ ਵਿੱਚ CIA ਸਟਾਫ -1 ਤੋਂ ਪੁਲਿਸ ਟੀਮਾਂ ਨੇ ਛੇਹਟਾ ਖੇਤਰ ਵਿੱਚ ਆਪਰੇਸ਼ਨ ਸ਼ੁਰੂ ਕੀਤਾ ।

ਸਿਮਰ ਮਾਨ ਨੂੰ ਉਸ ਵੇਲੇ ਕਾਬੂ ਕੀਤਾ ਗਿਆ ਹੈ ਜਦੋਂ ਉਹ ਖੇਪ ਦੀ ਡਿਲੀਵਰੀ ਕਰਨ ਦੇ ਲਈ ਇੱਕ ਵਿਅਕਤੀ ਦਾ ਇੰਤਜ਼ਾਰ ਕਰ ਲਿਆ ਸੀ। CP ਭੁੱਲਰ ਨੇ ਦੱਸਿਆ ਕਿ ਡਰੱਗ ਸਪਲਾਈ ਕਰਨ ਵਾਲੇ ਡੀਲਰਾਂ ਅਤੇ ਉਸ ਦੇ ਖਰੀਦਦਾਰਾਂ ਦੇ ਨੈੱਟਵਰਕ ਦਾ ਖੁਲਾਸਾ ਜਾਂਚ ਵਿੱਚ ਹੋਵੇਗਾ । ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤੋਂ ਪੁਲਿਸ ਕੁੱਲ ਡਰੱਗ ਦੀ ਮਾਤਰਾ ਦਾ ਪਤਾ ਲਗਾਉਣ ਵਿੱਚ ਲੱਗੀ ਹੈ ।