ਬਿਉਰੋ ਰਿਪੋਰਟ – 15 ਅਕਤੂਬਰ ਨੂੰ ਹੋਣ ਵਾਲੀ ਪੰਚਾਇਤੀ (PUNJAB PANCHAYAT ELECTION 2024) ਨੂੰ ਸ਼ਾਂਤੀ ਨਾਲ ਕਰਵਾਉਣ ਲਈ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਇੱਕ ਖਾਸ ਸੁਨੇਹਾ ਦਿੱਤਾ ਜਾ ਰਿਹਾ ਹੈ । ਲੰਮੇ ਸਮੇਂ ਤੋਂ ਬੰਦੂਕ ਰੱਖਣ ਵਾਲਿਆਂ ਨੂੰ ਹਥਿਆਰ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ ।
ਜਲੰਧਰ ਵਿੱਚ ਮਕਸੂਦਾਂ ਦੇ SHO ਬਿਕਰਮ ਸਿੰਗ ਦੀ ਹਦਾਇਤਾਂ ਤੋਂ ਬਾਅਦ ਗੰਨ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅੱਜ ਹੀ ਆਪੋ-ਆਪਣੇ ਹਥਿਆਰ ਜਮ੍ਹਾ ਕਰਵਾ ਦੇਣ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਹੋਵੇਗੀ । ਪੁਲਿਸ ਪ੍ਰਸ਼ਾਸਨ ਨੇ ਹਥਿਆਰ ਰੱਖਣ ਵਾਲਿਆਂ ਦੀ ਲਿਸਟ ਤਿਆਰ ਕਰ ਲਈ ਗਈ ਹੈ,ਅਖੀਰਲਾ ਮੌਕਾ ਗੁਰੂ ਘਰਾਂ ਵਿੱਚ ਅਨਾਉਂਸਮੈਂਟ ਦੇ ਜ਼ਰੀਏ ਕੀਤਾ ਜਾ ਰਿਹਾ ਹੈ ।
ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਤੋਂ ਲੈਕੇ ਹੁਣ ਤੱਕ ਹਿੰਸਕ ਵਾਰਦਾਤਾਂ ਦੀਆਂ ਕਈ ਖਬਰਾਂ ਆਇਆ ਹਨ । ਪੰਚਾਇਤੀ ਚੋਣਾਂ ਵਿੱਚ ਜਿਸ ਤਰ੍ਹਾਂ ਨਾਲ ਨਾਮਜ਼ਦਗੀਆਂ ਰੱਦ ਹੋਇਆ ਹਨ ਅਤੇ ਇੱਕ ਦੂਜੇ ਦੇ ਖਿਲਾਫ ਨਫਰਤ ਵਧੀ ਹੈ ਹਿੰਸਾ ਵੱਧ ਸਕਦੀ ਹੈ ਇਸੇ ਲਈ ਪੁਲਿਸ ਪ੍ਰਸ਼ਾਸਨ ਚੋਣ ਕਮਿਸ਼ਨ ਦੀ ਹਦਾਇਤਾਂ ਤੋਂ ਬਾਅਦ ਸਖਤ ਹੋ ਗਿਆ ਹੈ ਅਤੇ ਲੋਕਾਂ ਨੂੰ ਆਪੋ-ਆਪਣੇ ਹਥਿਆਰ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ।
ਲਾਂਬੜਾ ਥਾਣੇ ਦੇ SHO ਮੁਤਾਬਿਕ ਉਨ੍ਹਾਂ ਦੇ ਖੇਤਰ ਵਿੱਚ ਕੁੱਲ 409 ਅਸਲਾ ਧਾਰਕ ਹਨ ਅਤੇ ਇਨ੍ਹਾਂ ਵਿੱਚੋਂ ਸਿਰਫ਼ 80 ਲੋਕਾਂ ਨੇ ਹੀ ਹਥਿਆਰ ਜਮ੍ਹਾਂ ਕਰਵਾਉਣ ਲਈ ਬਾਕੀ ਹਨ।