Punjab

ਪੰਜਾਬ ਪੁਲਿਸ ਹੁਣ ਜਨਤਾ ਨੂੰ ‘ਤੂੰ-ਤੜਾਕ’ ਨਹੀਂ ਬਲਕਿ ਇੰਨਾਂ ਸ਼ਬਦਾਂ ਨਾਲ ਕਰੇਗੀ ਸੰਬੋਧਨ

ਬਿਉਰੋ ਰਿਪੋਰਟ : ਪੁਲਿਸ ਕੋਲ ਅਕਸਰ ਪਰੇਸ਼ਾਨੀ ਵਿੱਚ ਜਨਤਾ ਸ਼ਿਕਾਇਤ ਲੈਕੇ ਜਾਂਦੀ ਹੈ । ਪਰ ਜਦੋਂ ਸ਼ਿਕਾਇਤਕਰਤਾ ਦੇ ਨਾਲ ਥਾਣੇਦਾਰ ਜਾਂ ਪੁਲਿਸ ਮੁਲਾਜ਼ਮ (PUNJAB POLICE) ‘ਤੂੰ ਤੜਾਕ’ ਕਰਕੇ ਗੱਲ ਕਰਦੇ ਹਨ ਤਾਂ ਅੱਧਾ ਹੌਸਲਾ ਤਾਂ ਉੱਥੇ ਹੀ ਸ਼ਿਕਾਇਤ ਕਰਨ ਵਾਲੇ ਦਾ ਟੁੱਟ ਜਾਂਦਾ ਹੈ । ਪੁਲਿਸ ਮੁਲਾਜ਼ਮਾਂ ਵੱਲੋਂ ਤੂੰ-ਤੜਾਕ ਕਰਨ ਦੀ ਜ਼ਿਆਦਾਤਰ ਸ਼ਿਕਾਇਤਾਂ NRI ਵੱਲੋਂ ਆ ਰਹੀਆਂ ਸਨ । ਉਹ ਸਾਲ ਵਿੱਚ ਇੱਕ ਵਾਰ ਪੰਜਾਬ ਆਉਂਦੇ ਸਨ ਕਈ ਵਾਰ ਜ਼ਮੀਨ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਪੁਲਿਸ ਸਟੇਸ਼ਨ (POLICE STATION) ਜਾਣਾ ਹੁੰਦਾ ਸੀ ਤਾਂ ਪੁਲਿਸ ਮੁਲਾਜ਼ਮਾਂ ਦੀ ਭਾਸ਼ਾ ਨੂੰ ਲੈਕੇ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਸੀ । ਪਰ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਵਿੱਚ ਮੁਲਾਜ਼ਮਾਂ ਨੂੰ ‘ਤੁਸੀਂ ,ਤੁਹਾਡੀ’ ਵਰਗੇ ਸ਼ਬਦਾਂ ਦੀ ਵਰਤੋਂ ਕਰਨ ਦੀ ਹਿਦਾਇਤ ਦਿੱਤੀ ਗਈ ਹੈ । ਟ੍ਰੇਨਿੰਗ ਲੈਣ ਵਾਲਿਆਂ ਵਿੱਚ ਇੰਸਪੈਕਟਰ (INSPECTOR), ਸਬ ਇੰਸਪੈਕਟਰ (SUB INSPECTOR), ਸਹਾਇਕ ਸਬ ਇੰਸਪੈਕਟਰ, ਹੈਡ ਕਾਂਸਟੇਬਲ, ਕਾਂਸਟੇਬਲ ਸ਼ਾਮਲ ਹਨ। ਪੁਲਿਸ ਮੁਲਾਜ਼ਮਾਂ ਨੂੰ ਇਹ ਨਿਯਮ ਹੁਣ ਸਖ਼ਤੀ ਨਾਲ ਪਾਲਨ ਕਰਨਾ ਹੋਵੇਗਾ ਨਹੀਂ ਤਾਂ ਉਨ੍ਹਾਂ ‘ਤੇ ਐਕਸ਼ਨ ਵੀ ਹੋ ਸਕਦਾ ਹੈ।

ਪ੍ਰਮੋਸ਼ਨ ਦੌਰਾਨ ਪੁਲਿਸ ਵਾਲਿਆਂ ਦਾ ਵਤੀਰਾ ਵੇਖਿਆ ਜਾਵੇਗਾ

ਪੁਲਿਸ ਥਾਣਿਆਂ ਵਿੱਚ ਜਨਤਾ ਨਾਲ ਕੀਤੇ ਗਏ ਵਤੀਰੇ ‘ਤੇ ਖ਼ਾਸ ਧਿਆਨ ਦਿੱਤਾ ਜਾਵੇਗਾ । ਪੁਲਿਸ ਮੁਲਾਜ਼ਮਾਂ ਦੀ ACR ਯਾਨੀ (ਐਨੁਅਲ ਕਰੈਕਟਰ ਰਿਪੋਰਟ ) ਵਿੱਚ ਜਨਤਾ ਨਾਲ ਕੀਤੇ ਗਏ ਵਤੀਰੇ ਨੂੰ ਸ਼ਾਮਲ ਕੀਤਾ ਗਿਆ ਹੈ। ਪੂਰੇ ਸਾਲ ਦੀ ਰਿਪੋਰਟ ਦੇ ਅਧਾਰ ‘ਤੇ ਪੁਲਿਸ ਮੁਲਾਜ਼ਮਾਂ ਨੂੰ ਰਿਪੋਰਟ ਵਿੱਚ ਆਊਟਸਟੈਂਡਿੰਗ, ਵੈਰੀ ਗੁੱਡ, ਗੁੱਡ,ਐਵਰੇਜ ਗਰੇਡ ਦਿੱਤੇ ਜਾਣਗੇ। ਪ੍ਰਮੋਸ਼ਨ ਦੇ ਦੌਰਾਨ ਵੀ ਪੁਲਿਸ ਮੁਲਾਜ਼ਮਾਂ ਦੇ ਇਸ ਵਤੀਰੇ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ।

ਫਰੰਟ ਡੈਸਟ ਬਣਾਇਆ ਜਾ ਰਿਹਾ ਹੈ

ਲੋਕਾਂ ਦੀ ਸ਼ਿਕਾਇਤਾਂ ‘ਤੇ ਹੁਣ ਤੱਕ ਕੀ ਕਾਰਵਾਈ ਹੋਈ ਹੈ ਇਸ ਦੇ ਲਈ 422 ਥਾਣਿਆਂ ਵਿੱਚ ਫਰੰਟ ਡੈਸਟ (FRONT DESK) ਬਣਾਇਆ ਜਾ ਰਿਹਾ ਹੈ । ਸ਼ਿਕਾਇਤ ਦਰਜ ਕੀਤੇ ਜਾਣ ਦੇ ਬਾਅਦ ਮੇਲ ‘ਤੇ ਇਸ ਦੀ ਕਾਪੀ ਦੀ ਆਈਡੀ (ID) ਦਿੱਤੀ ਜਾਵੇਗੀ। ਇਸ ਦੇ ਜ਼ਰੀਏ ਦੱਸਿਆ ਜਾਵੇਗਾ ਕਿ ਸਬੰਧਤ ਵਿਭਾਗ ਦਾ ਅਧਿਕਾਰੀ ਇਸ ਦੀ ਜਾਂਚ (INVESTIGATION) ਕਰ ਰਿਹਾ ਹੈ। ਤੁਸੀਂ ਕਿੰਨੇ ਸਮੇਂ ਬਾਅਦ ਸ਼ਿਕਾਇਤ ਦਾ ਫਾਲੋਅਪ ਜਾਣ ਸਕਦੇ ਹੋ । ਪੁਲਿਸ ਦਾ ਅਕਸ ਸੁਧਾਰਨ ਦੇ ਲਈ 40 ਹਜ਼ਾਰ ਪੁਲਿਸ ਮੁਲਾਜ਼ਮਾਂ ਦੇ ਲਈ ਟ੍ਰੇਨਿੰਗ ਪ੍ਰੋਗਰਾਮ (POLICE TRAINING PROGRAMME) ਸ਼ੁਰੂ ਕੀਤਾ ਜਾ ਰਿਹਾ ਹੈ ।

ਪੰਜਾਬ ਵਿੱਚ ਤਿੰਨ ਤਰ੍ਹਾਂ ਦੇ ਥਾਣੇ ਹਨ

1. ਜਨਰਲ ਪੁਲਿਸ ਸਟੇਸ਼ਨ ਜਿੱਥੇ ਲੜਾਈ ਝਗੜੇ, ਚੋਰੀ,ਡਕੈਤੀ,ਨਸ਼ਾ,ਸ਼ਰਾਬ,ਤਸਕਰੀ,ਜ਼ਮੀਨ ਜਾਇਦਾਦ ਦੇ ਮਾਮਲਿਆਂ ਆਉਂਦੇ ਹਨ।
2. ਮਹਿਲਾ ਪੁਲਿਸ ਥਾਣੇ – ਜਿੱਥੇ ਮਹਿਲਾਵਾਂ ਨਾਲ ਜੁੜੀ ਸ਼ਿਕਾਇਤਾਂ ਦਰਜ ਹੁੰਦੀਆਂ ਹਨ,ਇੰਨਾਂ ਥਾਣਿਆਂ ਵਿੱਚ ਮਹਿਲਾ ਪੁਲਿਸ ਅਫਸਰਾਂ ਅਤੇ ਸਟਾਫ ਦੀ ਤੈਨਾਤੀ ਹੁੰਦੀ ਹੈ ।
3. NRI ਥਾਣੇ – ਇਹ ਉਹ ਥਾਣੇ ਹਨ ਜਿੱਥੇ NRI ਨਾਲ ਜੁੜੇ ਮਾਮਲਿਆਂ ਦੀ ਸ਼ਿਕਾਇਤ ਦਰਜ ਹੁੰਦੀ ਹੈ ਅਤੇ ਜਾਂਚ ਕੀਤਾ ਜਾਂਦੀ ਹੈ। ਜਿਵੇਂ NRI ਦੇ ਜ਼ਮੀਨ ਜਾਇਦਾਦ ਦੇ ਝਗੜੇ ਨਾਲ ਜੁੜੇ ਮਾਮਲੇ ਜਾਂ ਫਿਰ ਵਿਆਹ ਜਾਂ ਫਿਰ ਪੈਸੇ ਦੀ ਵਿੱਚ ਹੋਈ ਧੋਖਾਧੜੀ ਦੇ ਮਾਮਲੇ ਹੁੰਦੇ ਹਨ ।