Punjab

ਫਿਰ ਕਹਿਣਾ ਕਿ ਪੁਲਸੀਏ ਡੰਡਾ ਖੜਕਾਉਂਦੇ ਆ !

‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਪਿਛਲੇ 30 ਸਾਲਾਂ ਤੋਂ ਭੱਤਾ ਨਹੀਂ ਵਧਿਆ। ਸਰਕਾਰ ਵੱਲੋਂ ਇੱਕ ਨਵੰਬਰ 1991 ਨੂੰ ਪੁਲਿਸ ਮੁਲਾਜ਼ਮਾਂ ਲਈ 100 ਰੁਪਏ ਮਹੀਨਾ ਖੁਰਾਕ ਭੱਤਾ ਮੁਕੱਰਰ ਕੀਤਾ ਗਿਆ ਸੀ। ਹੁਣ ਮਹਿੰਗਾਈ ਜਦੋਂ ਕਈ ਗੁਣਾਂ ਵੱਧ ਗਈ ਹੈ ਤਾਂ ਇਨ੍ਹਾਂ ਨੂੰ ਤਿੰਨ ਰੁਪਏ 33 ਪੈਸੇ ਵਿੱਚ ਇੱਕ ਡੰਗ ਦੀ ਰੋਟੀ ਖਾਣ ਲਈ ਕਿਹਾ ਜਾ ਰਿਹਾ ਹੈ। ਵਰਦੀ ਭੱਤਾ ਵੀ ਤਿੰਨ ਦਹਾਕਿਆਂ ਤੋਂ 1103 ਰੁਪਏ ਚੱਲਿਆ ਆ ਰਿਹਾ ਹੈ ਅਤੇ ਸਾਂਭ-ਸੰਭਾਲ 50 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ।

ਅਣਅਧਿਕਾਰਤ ਰਿਪੋਰਟਾਂ ਅਨੁਸਾਰ ਪੁਲਿਸ ਨੂੰ ਤੇਲ ਭੱਤੇ ਲਈ ਵੀ ਖ਼ਰਚ ਨਾਲੋਂ ਬਹੁਤ ਘੱਟ ਪੈਸੇ ਮਿਲਦੇ ਹਨ। ਅਜਿਹੀ ਹਾਲਤ ਵਿੱਚ ਪੁਲਿਸ ਮੁਲਾਜ਼ਮ ਮਜ਼ਬੂਰ ਹੋ ਜਾਂਦੇ ਹਨ ਵਗਾਰਾਂ ਪਾਉਣ ਲਈ ਜਾਂ ਫਿਰ ਆਲੇ-ਦੁਆਲੇ ਹੱਥ-ਪੱਲਾ ਮਾਰਨ ਲਈ। ਦੱਸ ਦਈਏ ਕਿ ਪੁਲਿਸ ਉੱਤੇ ਸਰਕਾਰ ਤੱਕ ਆਪਣੀ ਆਵਾਜ਼ ਪੁੱਜਦੀ ਕਰਨ ਲਈ ਯੂਨੀਅਨ ਬਣਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਇਸ ਕਰਕੇ ਪੁਲਿਸ ਦੀ ‘ਗਰੀਬੀ’ ਲੋਕਾਂ ‘ਤੇ ਭਾਰੀ ਪੈ ਰਹੀ ਹੈ।