Punjab

ਕੀ ਤੁਹਾਡਾ ਨਾਂ ਵੀ ਹੈ ਪੰਜਾਬ ਪੁਲਿਸ ਦੀ ਲਿਸਟ ‘ਚ ? ਫੋਨ ਚੈੱਕ ਕਰਦੇ ਰਹੋ ਕਿਸੇ ਵੇਲੇ ਵੀ ਤੁਹਾਨੂੰ ਮੈਸੇਜ ਆ ਸਕਦਾ !

ਬਿਊਰੋ ਰਿਪੋਰਟ : ਪੰਜਾਬ ਵਿੱਚ ਮਾਹੌਲ ਖਰਾਬ ਕਰਨ ਵਿੱਚ ਅਫਵਾਹਾਂ ਦਾ ਬਹੁਤ ਵੱਡਾ ਹੱਥ ਹੈ। ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਜਿਸ ਦੀ ਵਜ੍ਹਾ ਕਰਕੇ ਹੁਣ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ । ਪੁਲਿਸ ਨੇ ਫੇਕ ਖ਼ਬਰਾਂ ਅਤੇ ਅਫਵਾਹਾਂ ਨੂੰ ਨਿਪਟਨ ਦੇ ਲਈ ਆਪਣਾ ਨੈੱਟਵਰਕ ਬਣਾ ਰਹੀ ਹੈ । ਇਸ ਵਿੱਚ ਸਿੱਧਾ ਤੁਹਾਨੂੰ ਜੋੜਿਆ ਜਾਵੇਗਾ । ਪੁਲਿਸ ਨੇ ਇਸ ਦੇ ਲਈ ਇਲਾਕੇ ਵਿੱਚ ਬਰਾਡਕਾਸਟਰ ਲਿਸਟ ਤਿਆਰ ਕਰ ਰਹੀ ਹੈ ਜਿਸ ਵਿੱਚ ਤੁਹਾਡਾ ਨਾਂ ਵੀ ਜੋੜਿਆ ਜਾ ਸਕਦਾ ਹੈ । ਇਹ ਬਰਾਡਕਾਸਟ ਗਰੁੱਪ 250 ਲੋਕਾਂ ਦਾ ਹੋਏਗਾ ਅਤੇ ਮਿੰਟਾ ਵਿੱਚ ਗਰੁੱਪ ਦੇ ਜ਼ਰੀਏ ਤਕਰੀਬਨ 75 ਹਜ਼ਾਰ ਲੋਕਾਂ ਤੱਕ ਪੁਲਿਸ ਸਹੀ ਜਾਣਕਾਰੀ ਪਹੁੰਚਾ ਸਕੇਗੀ । ਇਹ ਨੈਟਵਰਕ ਗਰੁੱਪ ਬਣਾਉਣ ਦੀ ਜ਼ਿੰਮੇਵਾਰੀ SHO ਦੀ ਹੋਵੇਗੀ । ਇਸ ਵਿੱਚ ਹਰ ਇਲਾਕੇ ਦੇ ਚੰਗੇ ਮੰਨੇ-ਪਰਮੰਨੇ ਬੰਦਿਆਂ ਨੂੰ ਜੋੜਿਆ ਜਾਵੇਗਾ ।

ਪੁਲਿਸ ਇਸ ਬਰਾਡਕਾਸਟ ਗਰੁੱਪ ਦੇ ਜ਼ਰੀਏ ਪੁਲਿਸ ਦੇ ਚੰਗੇ ਕੰਮ ਅਤੇ ਅਫਵਾਹਾਂ ਨੂੰ ਦੂਰ ਕਰਨ ਦਾ ਕੰਮ ਕਰੇਗੀ । ਪੁਲਿਸ ਨੇ ਆਪਣੇ ਨੈੱਟਵਰਕ ਵਿੱਚ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਵਿੱਚ ਕੋਈ ਕਾਰਵਾਹੀ ਨਹੀਂ ਕੀਤੀ ਹੈ ਜਦਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਹਮਾਇਤੀਆਂ ਨਾਲ ਨਿਹੱਥੇ ਲੋਕਾਂ ‘ਤੇ ਹਮਲਾ ਕੀਤਾ ਹੈ । ਇਹ ਸੁਨੇਹਾ ਅਤੇ ਸੂਚਨਾ ਉੱਚ ਅਧਿਕਾਰੀਆਂ ਤੋਂ ਚੈੱਕ ਹੋਕੇ Whatsapp ਗਰੁੱਪ ਵਿੱਚ ਪਹੁੰਚਾਈ ਜਾ ਰਹੀ ਹੈ ।

ਸਿਮ ਨਾਲ SHO ਨਹੀਂ ਕਾਲ ਕਰਗੇ

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਿਕ ਲੁਧਿਆਣਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਜਨਤਕ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਇੱਕ ਨੰਬਰ ਦਿੱਤੇ ਗਏ ਹਨ ਉਨ੍ਹਾਂ ਨੂੰ ਕਾਲ ਕਰਨ ਦੇ ਲਈ ਨੰਬਰ ਜਨਤਕ ਕਰਨ ਤੋਂ ਬਚਣ ਦੇ ਲਈ ਕਿਹਾ ਗਿਆ ਹੈ । SHO ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਇਲਾਕੇ ਦੇ ਮੰਨੇ-ਪਰਮੰਨੇ ਲੋਕਾਂ ਨੂੰ ਬਰਾਡਕਾਸਟ ਗਰੁੱਪ ਵਿੱਚ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਉਹ ਸੁਨੇਹਾ ਭੇਜਣਂ ਤੋਂ ਪੁਲਿਸ ਦੇ ਅਧਿਕਾਰਿਕ ਗਰੁੱਪ ਵੱਲੋਂ ਦਿੱਤਾ ਜਾਂਦਾ ਹੈ ।

ਫਰਜ਼ੀ ਖ਼ਬਰਾਂ ‘ਤੇ ਟੀਮ ਦੀ ਨਜ਼ਰ

ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਇੱਕ ਟੀਮ ਇੰਟਰਨੈੱਟ ‘ਤੇ ਚੱਲ ਰਹੀਆਂ ਫਰਜ਼ੀ ਅਤੇ ਅਫਵਾਹਾਂ ‘ਤੇ ਵੀ ਨਜ਼ਰ ਰੱਖ ਰਹੀ ਹੈ। ਜੇਕਰ ਕੋਈ ਖ਼ਬਰ ਫੇਕ ਹੈ ਅਤੇ ਵਾਇਰਲ ਹੋ ਰਹੀ ਹੈ ਤਾਂ ਉਸ ਦੇ ਖਿਲਾਫ਼ ਜਾਂਚ ਦੇ ਨਿਰਦੇਸ਼ ਦਿੱਤੇ ਜਾਣਗੇ ਅਤੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਪੁਲਿਸ ਕਮਿਸ਼ਨ ਅਧਿਕਾਰਿਕ WHATSAPP ਖ਼ਬਰ ਦੀ ਰਿਪੋਰਟ ਪਾਉਣਗੇ । ਜਿੱਥੋ SHO ਦੇ ਇੱਕ WHATSAPP ਗਰੁੱਪ ਤੋਂ ਸਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ SHO ਇਸ ਜਾਣਕਾਰੀ ਨੂੰ ਬਰਾਡਕਾਸਟ ਗਰੁੱਪ ਵਿੱਚ ਭੇਜਣਗੇ ।

SHO ਨੇ ਦੱਸਿਆ ਕੁਝ ਹੀ ਸਮੇਂ ਵਿੱਚ ਲੋਕ ਆਪਣੇ WHATAPP ਗਰੁੱਪ ਅਤੇ ਸੋਸ਼ਲ ਮੀਡੀਆ ਨੈੱਟਵਰਕ ਸਾਇਟਾਂ ‘ਤੇ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਜਾਣਕਾਰੀ ਜ਼ਰੂਰ ਸਾਂਝੀ ਕਰਨਗੇ । ਥਾਣਾ ਇੰਚਾਰਜ ਨੇ ਕਿਹਾ ਕੁਝ ਲੋਕਾਂ ਨੂੰ ਨਹੀਂ ਪਤਾ ਹੁੰਦਾ ਕੀ ਕਿਸਨੇ ਉਨ੍ਹਾਂ ਨੂੰ ਖ਼ਬਰ ਸਾਂਝੀ ਕੀਤੀ ਹੈ । ਪਰ ਫਿਰ ਵੀ ਉਹ ਖ਼ਬਰ ਨੂੰ ਅੱਗੇ ਵੱਧਾ ਦਿੰਦੇ ਹਨ । ਸਾਡੇ ਨੰਬਰ ਸਥਾਨਕ ਲੋਕਾਂ ਦੇ ਵੱਖ-ਵੱਖ WHATSAPP ਗਰੁੱਪਾਂ ਦੇ ਨਾਲ ਜੋੜੇ ਜਾ ਰਹੇ ਹਨ । ਹਰ ਮਿੰਟ ਦੇ ਅੰਦਰ ਕਈ ਲੋਕ ਇੱਕ ਹੀ ਪੋਸਟ ਨੂੰ ਕਈ ਗਰੁੱਪ ਵਿੱਚ ਸਾਂਝਾ ਕਰ ਦਿੰਦੇ ਹਨ। ਇਸ ਦੇ ਇਲਾਵਾ,ਪੁਲਿਸ ਵਿਭਾਗ,ਸਾਰੇ ਜ਼ਿਲ੍ਹਿਆਂ ਦੀ ਪੁਲਿਸ ਦੇ ਸੋਸ਼ਲ ਨੈੱਟਵਰਕਿੰਗ ਸਾਇਡਸ ‘ਤੇ ਲੱਖਾਂ ਫਾਲੋਅਰ ਵਾਲੇ ਪੇਜ ਹਨ । ਪੁਲਿਸ ਆਪਣੇ ਚੰਗੇ ਕੰਮਾਂ ਨੂੰ ਸ਼ੇਅਰ ਕਰਦੀ ਹੈ ।