Punjab

ਪੰਜਾਬ ਪੁਲਿਸ ਨੇ ਜਾਰੀ ਕੀਤੇ ਸਿਮਰਜੀਤ ਸਿੰਘ ਬੈਂਸ ‘ਤੇ ਹੋਰਾਂ ਦੇ ਭਗੌੜੇ ਹੋਣ ਦੇ ਨੋਟਿਸ

‘ਦ ਖਾਲਸ ਬਿਊਰੋ:ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਣੇ ਕੁਝ ਹੋਰਾਂ ਦੇ ਭਗੌੜੇ ਵਜੋਂ ਪੋਸਟਰ ਪੰਜਾਬ ਪੁਲਿਸ ਨੇ ਜਾਰੀ ਕਰ ਦਿੱਤੇ ਹਨ। ਇਹ ਪੋਸਟਰ ਲੁਧਿਆਣਾ ਪੁਲਿਸ ਥਾਣੇ ਤੇ ਬੈਂਸ ਦੇ ਘਰ ਅੱਗੇ ਲਾਏ ਗਏ ਹਨ। ਬ ਲਾਤਕਾਰ ਮਾਮਲੇ ‘ਚ ਵਾਰ-ਵਾਰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਦਾਲਤ ਵਿੱਚ ਨਹੀਂ ਪਹੁੰਚੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਸਿਮਰਜੀਤ ਸਿੰਘ ਬੈਂਸ ਤੇ ਹੋਰਾਂ ਦੀ ਗ੍ਰਿ ਫਤਾਰੀ ਲਈ ਛਾ ਪੇਮਾਰੀ ਕੀਤੀ ਜਾ ਰਹੀ ਹੈ, ਸਾਰਿਆਂ ਨੂੰ ਜਲਦ ਹੀ ਗ੍ਰਿ ਫਤਾਰ ਕਰ ਲਿਆ ਜਾਵੇਗਾ।

ਪੁਲਿਸ ਨੇ ਇਨ੍ਹਾਂ ਬਾਰੇ ਜਾਣਕਾਰੀ ਦੇਣ ਲਈ ਪੁਲਿਸ ਅਧਿਕਾਰੀਆਂ ਦੇ ਨੰਬਰ ਵੀ ਜਾਰੀ ਕੀਤੇ ਹਨ।ਇਹਨਾਂ ਭਗੋੜੇ ਐਲਾਨੇ ਗਏ ਮੁਲਜ਼ਮਾਂ ਵਿੱਚ ਸਿਮਰਜੀਤ ਸਿੰਘ ਬੈਂਸ,ਕਰਮਜੀਤ ਸਿੰਘ ਬੈਂਸ,ਪਰਮਜੀਤ ਸਿੰਘ ਬੈਂਸ ਤੋਂ ਇਲਾਵਾ ਪਰਦੀਪ ਕੁਮਾਰ ਤੇ ਸੁਖਚੈਨ ਸਿੰਘ ਵੀ ਸ਼ਾਮਿਲ ਹਨ।ਇਹਨਾਂ ਸਾਰਿਆਂ ਤੋਂ ਇਲਾਵਾ ਦੋ ਔਰਤਾਂ ਬਲਜਿੰਦਰ ਕੌਰ ਤੇ ਬਲਵੀਰ ਕੌਰ ਨੂੰ ਵੀ ਇਹਨਾਂ ਦੇ ਨਾਲ ਹੀ ਭਗੌੜਾ ਐਲਾਨਿਆ ਗਿਆ ਹੈ।ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਦਰਜ ਹੋਏ ਬਲਾਤਕਾਰ ਦੇ ਕੇਸ ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ। ਵਿਧਾਇਕ ਬੈਂਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਦਸੰਬਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਪੁਲਿਸ ਕਮਿਸ਼ਨਰ ਨੂੰ ਇਸ ਉਤੇ ਠੋਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਹੁਣ ਪੁਲਿਸ ਨੇ ਬੈਂਸ ਸਣੇ ਹੋਰਾਂ ਮੁਲਜ਼ਮਾਂ ਦੇ ਭਗੌੜੇ ਵਜੋਂ ਪੋਸਟਰ ਜਾਰੀ ਕੀਤੇ ਹਨ।