ਬਿਊਰੋ ਰਿਪੋਰਟ : ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ਦੇ ਨੌਕਰੀਆਂ ਨਿਕਲੀਆਂ ਹਨ । ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਣਰਾਜ ਦਿਹਾੜੇ ‘ਤੇ ਐਲਾਨ ਕਰਨ ਤੋਂ ਬਾਅਦ ਹੁਣ ਇਸ ‘ਤੇ ਅਮਲ ਵੀ ਸ਼ੁਰੂ ਹੋ ਗਈਆਂ ਹਨ । ਪੰਜਾਬ ਪੁਲਿਸ ਨੇ ਨੌਕਰੀਆਂ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੇ ਲਈ ਕੱਢੀਆਂ ਹਨ । ਸਰਕਾਰ ਨੇ ਨੌਕਰੀ ਦੇ ਲਈ ਅਰਜ਼ੀਆਂ ਜਮਾਂ ਕਰਨ ਤੋਂ ਲੈਕੇ ਅਖੀਰਲੀ ਤਰੀਕ ਤੱਕ ਦਾ ਐਲਾਨ ਕਰ ਦਿੱਤਾ। ਨੌਜਵਾਨ ਨੂੰ ਦੱਸਿਆ ਗਿਆ ਹੈ ਕੀ ਅਪਲਾਈ ਕਰਨ ਦੇ ਲਈ ਕੀ ਸਿੱਖਿਅਕ ਅਤੇ ਸ਼ਰੀਰਕ ਯੋਗਤਾ ਹੋਣੀ ਚਾਹੀਦੀ ਹੈ,ਇਸ ਬਾਰੇ ਸਰਕਾਰ ਨੇ ਗਾਈਡ ਲਾਈਨ ਜਾਰੀ ਕਰ ਦਿੱਤੀ ਹੈ। ਨੌਕਰੀ ਦੀ ਚੋਣ ਤੋਂ ਬਾਅਦ ਕਿੰਨਾ ਪੇਅ ਕਲੇਸ ਹੋਵੇਗਾ ਇਸ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ । ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇੱਕ ਹੈਲਪ ਟੈਕਸ ਨੰਬਰ ਵੀ ਜਾਰੀ ਕੀਤਾ ਹੈ ਜਿਸ ਦੇ ਜ਼ਰੀਏ ਨੌਕਰੀ ਦੇ ਚਾਹਵਾਨ ਨੌਜਵਾਨ ਜਾਣਕਾਰੀ ਹਾਸਲ ਕਰ ਸਕਦੇ ਹਨ।
ਇਸ ਤਰੀਕ ਤੱਕ ਕਰੋ ਅਪਲਾਈ
ਪੰਜਾਬ ਪੁਲਿਸ ਵੱਲੋਂ ਕਢੀਆਂ ਗਈਆਂ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀਆਂ ਪੋਸਟਾਂ ਦੇ ਲਈ ਅਪਲਾਈ ਕਰਨ ਦੀ ਤਾਰੀਕਾਂ ਵੱਖੋ-ਵੱਖ ਹਨ । ਸਬ ਇੰਸਪੈਕਟਰ ਦੇ ਲਈ ਤੁਸੀਂ ਫਰਵਰੀ ਵਿੱਚ ਅਪਲਾਈ ਕਰ ਸਕਦੇ ਹੋ ਜਦਕਿ ਕਾਂਸਟੇਬਲ ਲਈ ਤੁਹਾਨੂੰ 1 ਹਫਤੇ ਬਾਅਦ ਅਪਲਾਈ ਕਰਨਾ ਹੋਵੇਗਾ। 7 ਫਰਵਰੀ ਤੋਂ ਸਬ ਇੰਸਪੈਕਟਰ ਦੇ ਲਈ ਅਰਜ਼ੀਆਂ ਸ਼ੁਰੂ ਹੋ ਜਾਣਗੀਆਂ ਅਤੇ ਇਸ ਦੀ ਅਖੀਰਲੀ ਤਰੀਕ 28 ਫਰਵਰੀ ਹੋਵੇਗੀ, ਜਦਕਿ ਕਾਂਸਟੇਬਲ ਦੇ ਲਈ 15 ਫਰਵਰੀ ਤੋਂ ਅਰਜ਼ੀਆਂ ਮੰਗਿਆ ਗਈਆਂ ਹਨ। ਇਸ ਦੀ ਅਖੀਰਲੀ ਤਰੀਕ 8 ਮਾਰਚ ਹੋਵੇਗੀ। ਯਾਨੀ ਦੋਵੇ ਪੋਸਟਾਂ ਦੇ ਲਈ ਅਪਲਾਈ ਕਰਨ ਦਾ ਸਮਾਂ ਤਕਰੀਬਨ 20 ਦਿਨ ਦਾ ਹੋਵੇਗਾ ।
ਉਮੀਦਵਾਰਾਂ ਵਿੱਚ ਇਹ ਯੋਗਤਾ ਜ਼ਰੂਰੀ
ਪੰਜਾਬ ਪੁਲਿਸ ਨੇ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀ ਭਰਤੀ ਦੇ ਲਈ ਸਿੱਖਿਅਕ ਅਤੇ ਸ਼ਰੀਰਕ ਯੋਗਤਾ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ । ਸਬ ਇੰਸਪੈਕਟਰ ਦੇ ਲਈ ਗਰੈਜੂਏਸ਼ਨ ਜ਼ਰੂਰੀ ਹੈ ਜਦਕਿ ਕਾਂਸਟੇਬਲ ਦੀ ਭਰਤੀ ਦੇ ਲਈ ਤੁਹਾਡਾ 12ਵੀਂ ਪਾਸ ਹੋਣਾ ਜ਼ਰੂਰੀ ਹੈ । ਇਸ ਤੋਂ ਇਲਾਵਾ ਅਪਲਾਈ ਕਰਨ ਵਾਲੇ ਪੁਰਸ਼ ਉਮੀਦਵਾਰ ਦਾ ਕੱਦ ਘੱਟੋਂ-ਘੱਟ 5 ਫੁੱਟ 7 ਇੰਚ ਦਾ ਹੋਣਾ ਚਾਹੀਦਾ ਹੈ ਜਦਕਿ ਮਹਿਲਾਵਾਂ ਦੇ ਲਈ ਕੱਦ 5 ਫੁੱਟ 2 ਇੰਚ ਰੱਖਿਆ ਗਿਆ ਹੈ ।
ਇਹ ਮਿਲੇਗੀ ਤਨਖਾਹ
ਜਿਹੜੇ ਉਮੀਦਵਾਰਾਂ ਦੀ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੇ ਲਈ ਚੋਣ ਹੋਵੇਗੀ ਉਨ੍ਹਾਂ ਦੀ ਤਨਖਾਹ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਕਾਂਸਟੇਬਲ ਨੂੰ 29 ਦਸੰਬਰ 2020 ਦੇ ਸਕੇਲ ਮੁਤਾਬਿਕ 19 ਹਜ਼ਾਰ 900 ਰੁਪਏ ਪ੍ਰਤੀ ਮਹੀਨਾ ਮਿਲਣਗੇ। ਨੌਕਰੀ ਦੇ ਲਈ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ ਇਸ ਤੋਂ ਇਲਾਵਾ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਉਹ ਪੰਜਾਬ ਪੁਲਿਸ ਦੇ ਹੈਲਪ ਲਾਈਨ ਡੈਸਕ 02261306245 ‘ਤੇ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ ।
ਕਦੋਂ ਮਿਲਣਗੇ ਨਿਯੁਕਤੀ ਪੱਤਰ ?
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਵਿੱਚ ਗਣਰਾਜ ਦਿਹਾੜੇ ‘ਤੇ ਐਲਾਨ ਕੀਤਾ ਸੀ, ਕੀ ਪੰਜਾਬ ਪੁਲਿਸ ਵਿੱਚ ਹਰ ਸਾਲ 2200 ਮੁਲਾਜ਼ਮ ਪੰਜਾਬ ਪੁਲਿਸ ਵਿੱਚ ਭਰਤੀ ਕੀਤੇ ਜਾਣਗੇ । 1800 ਕਾਂਸਟੇਬਲ 400 ਸਬ ਇੰਸਪੈਕਟਰ। ਸੀਐੱਮ ਮਾਨ ਨੇ ਮੁਤਾਬਿਕ ਮਈ ਅਤੇ ਜੂਨ ਵਿੱਚ ਲਿਖਿਤ ਇਮਤਿਹਾਨ ਹੋਣਗੇ,ਅਗਸਤ ਵਿੱਚ ਲਿਖਿਤ ਇਮਤਿਹਾਨਾਂ ਦੇ ਨਤੀਜੇ ਆਉਣਗੇ,ਅਕਤੂਬਰ ਵਿੱਚ ਫਿਜੀਕਲ ਟੈਕਟ ਹੋਵੇਗਾ,ਨਵੰਬਰ ਵਿੱਚ ਨਤੀਜਾ ਅਤੇ ਦਸੰਬਰ ਵਿੱਚ ਨਿਯੁਕਤੀ ਪੱਤਰ ਦਿੱਤੇ ਜਾਣਗੇ । ਮੁੱਖ ਮੰਤਰੀ ਨੇ ਸਾਫ ਕਰ ਦਿੱਤਾ ਸੀ ਕੀ ਨੌਕਰੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਿਫਾਰਿਸ਼ ਨਹੀਂ ਹੋਵੇਗੀ ਸਿਰਫ਼ ਮੈਰੀਟ ਦੇ ਹਿਸਾਬ ਨਾਲ ਉਮੀਦਵਾਰਾਂ ਦੀ ਚੋਣ ਹੋਵੇਗੀ।