ਬਿਉਰੋ ਰਿਪੋਰਟ : ਮੁਹਾਲੀ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ਨਿੱਚਰਵਾਰ ਨੂੰ ਇੱਕ ਹੋਰ ਗੈਂਗਸਟਰ ਐਨਕਾਉਂਟਰ ਕੀਤਾ ਹੈ । ਇਹ ਐਨਕਾਉਂਟਰ ਪਟਿਆਲਾ ਵਿੱਚ ਹੋਇਆ ਹੈ । ਗੈਂਗਸਟਰ ਮਲਕੀਤ ਸਿੰਘ ਉਰਫ ਚਿੱਟਾ CIA ਪਟਿਆਲਾ ਨਾਲ ਹੋਈ ਮੁਠਭੇੜ ਦੌਰਾਨ ਜਖਮੀ ਹੋਇਆ ਹੈ । ਉਸ ਨੂੰ ਪੁਲਿਸ ਦੀ ਗੋਲੀ ਪੈਰ ‘ਤੇ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮਲਕੀਤ ਦਾ ਪੁਲਿਸ ਪਿੱਛਾ ਕਰ ਰਹੀ ਸੀ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫਾਇਰਿੰਗ ਕਰ ਦਿੱਤੀ,ਜਵਾਬੀ ਫਾਇਰਿੰਗ ਵਿੱਚ ਮਲਕੀਤ ਨੂੰ ਗੋਲੀ ਲੱਗੀ ਹੈ। ਪੁਲਿਸ ਨੇ ਉਸ ਦੇ ਕੋਲੋ ਕਾਰਤੂਸ ਵੀ ਬਰਾਮਦ ਕੀਤੇ ਹਨ । ਉਸ ‘ ਤੇ 1 ਕਤਲ 6 ਫਿਰੋਤੀ ਇੱਕ ਇਰਾਦ-ਏ ਕਤਲ ਦਾ ਮਾਮਲਾ ਦਰਜ ਹੈ ।
ਇਸ ਤੋਂ ਪਹਿਲਾਂ ਸਵੇਰੇ ਖਬਰ ਆਈ ਸੀ ਕਿ ਮੁਹਾਲੀ ਵਿੱਚ ਗੈਂਗਸਟਰ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ। ਲਾਂਡਰਾਂ ਰੋਡ ‘ਤੇ ਬਦਮਾਸ਼ਾਂ ਅਤੇ ਸੀ.ਆਈ.ਏ ਵਿਚਕਾਰ ਗੋਲ਼ੀਬਾਰੀ ਹੋਈ, ਜਿਸ ਵਿੱਚ ਸੀਆਈਏ ਨੇ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਗੈਂਗਸਟਰਾਂ ਦੀ ਪਛਾਣ ਪ੍ਰਿੰਸ ਅਤੇ ਕਰਮਜੀਤ ਵਜੋਂ ਹੋਈ ਹੈ। ਪ੍ਰਿੰਸ ਨੂੰ ਦੋ ਗੋਲੀਆਂ ਲੱਗੀਆਂ। ਉਹ ਪਟਿਆਲਾ ਦਾ ਰਹਿਣ ਵਾਲਾ ਹੈ। ਮੋਹਾਲੀ ਦੀ ਸੀ.ਆਈ.ਏ. ਟੀਮ ਉਸ ਦੇ ਪਿੱਛੇ ਲੱਗੀ ਹੋਈ ਸੀ। ਇਹ ਦੋਵੇਂ ਕਾਰ ਚੋਰੀ, ਫਿਰੌਤੀ ਦੇ ਮਾਮਲੇ ਵਿੱਚ ਲੋੜੀਂਦੇ ਸਨ। ਪੁਲਿਸ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ। ਸਨੇਟਾ ਦੇ ਨੇੜੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ। ਪੁਲਿਸ ਨੇ ਜਦੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਨਾਲ ਪ੍ਰਿੰਸ ਦੇ ਪੈਰ ਵਿੱਚ ਗੋਲੀ ਲੱਗੀ ਹੈ, ਜਿਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਮੁਹਾਲੀ ਦੇ ਡੀਐਸਪੀ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਉਹ 7-8 ਕੇਸਾਂ ਵਿੱਚ ਲੋੜੀਂਦਾ ਸੀ। ਉਨ੍ਹਾਂ ਨੇ 3 ਵਾਹਨ ਖੋਹ ਲਏ ਸਨ। ਸੀਆਈਏ ਨੂੰ ਸੂਚਨਾ ਮਿਲੀ ਸੀ ਕਿ ਉਹ ਇਸ ਇਲਾਕੇ ਵਿੱਚ ਘੁੰਮ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਉਸ ਨੇ ਗੋਲੀਆਂ ਚਲਾ ਦਿੱਤੀਆਂ।
ਪਿਛਲੇ ਦੱਸ ਦਿਨਾਂ ਵਿੱਚ 7ਵੇਂ ਗੈਂਗਸਟਰ ਦਾ ਐਨਕਾਊਂਟਰ ਕੀਤਾ ਹੈ। 13 ਦਸੰਬਰ ਨੂੰ ਲੁਧਿਆਣਾ ਪੁਲਿਸ ਨੇ ਗੈਂਗਸਟਰ ਸੁਖਦੇਵ ਸਿੰਘ ਉਰਫ ਵਿੱਕੀ ਨੂੰ ਐਨਕਾਊਂਟਰ ਦੇ ਦੌਰਾਨ ਮਾਰ ਦਿੱਤਾ ਸੀ । ਉਸ ਦਾ ਕੋਹਾੜਾ-ਮਾਛੀਵਾਰ ਰੋਡ ‘ਤੇ ਪਿੰਡ ਪੰਜੇਟਾ ਵਿੱਚ ਐਨਕਾਊਂਟਰ ਹੋਇਆ ਸੀ । ਵਿੱਕੀ ਨੂੰ ਸਰੰਡਰ ਕਰਨ ਦੇ ਲਈ ਕਿਹਾ ਗਿਆ ਸੀ ਪਰ ਉਸ ਨੇ ਪੁਲਿਸ ‘ਤੇ ਗੋਲੀਆਂ ਚਲਾਇਆ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਸੁਖਦੇਵ ਜਖਮੀ ਹੋਇਆ ਅਤੇ ਫਿਰ ਮੌਤ ਹੋ ਗਈ । ਸੁਖਦੇਵ ਆਪਣੇ 4 ਸਾਥੀਆਂ ਨਾਲ ਮਿਲਕੇ ਗੈਂਗ ਚਲਾਉਂਦਾ ਸੀ। ਉਸ ‘ਤੇ 25 ਤੋਂ ਵੱਧ ਕੇਸ ਦਰਜ ਸਨ। ਬੀਤੇ ਦਿਨੀ ਹੀ ਉਸ ਨੇ ਇੱਕ ਕੈਮਿਸਟ ਅਤੇ ਪੈਟਰੋਲ ਪੰਪ ਦੇ ਮਾਲਕ ‘ਤੇ ਗੋਲੀਆਂ ਚਲਾ ਕੇ ਉਸ ਨੂੰ ਲੁਟਿਆਂ ਸੀ । 13 ਦਸੰਬਰ ਨੂੰ ਹੀ ਜੀਰਕਪੁਰ ਵਿੱਚ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਦਾ ਐਨਕਾਊਂਟਰ ਹੋਇਆ ਸੀ । ਉਹ ਪੁਲਿਸ ਹਿਰਾਸਤ ਤੋਂ ਭਜਣ ਦੀ ਕੋਸ਼ਿਸ਼ ਕਰ ਰਿਹਾ ਸੀ । ਪਰ ਪੁਲਿਸ ਨੇ ਉਸ ਦੇ ਪੈਰ ਵਿੱਚ ਗੋਲੀ ਮਾਰ ਕੇ ਉਸ ਨੂੰ ਫੜ ਲਿਆ ਸੀ । ਜੱਸਾ ਹੈਪੋਵਾਲੀਆ ਨੇ 3 ਦਿਨ ਵਿੱਚ ਇਸ ਨੇ 3 ਦਿਨ ਕਤਲ ਕੀਤੇ ਸਨ । ਪੁਲਿਸ ਨੇ ਨਵੰਬਰ ਵਿੱਚ ਗ੍ਰਿਫਤਾਰੀ ਕੀਤਾ ਸੀ। ਇਸ ਤੋਂ ਪਹਿਲਾਂ ਦਸੰਬਰ ਮਹੀਨੇ ਦੇ ਸ਼ੁਰੂਆਤ ਵਿੱਚ ਵੀ ਲੁਧਿਆਣਾ ਪੁਲਿਸ ਨੇ ਇੱਕ ਵਪਾਰੀ ਨੂੰ ਕਿਡਨੈਪ ਕਰਨ ਅਤੇ ਫਿਰ ਗੋਲੀ ਮਾਰ ਕੇ ਜਖਮੀ ਕਰਨ ਵਾਲੇ 2 ਗੈਂਗਸਟਰਾਂ ਨੂੰ ਐਂਨਕਾਉਟਰ ਦੌਰਾਨ ਮਾਰ ਦਿੱਤੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਕਿਸੇ ਲੁਟੇਰੇ ਜਾਂ ਫਿਰ ਗੈਂਗਸਟਰ ਨੇ ਇੱਕ ਚੌਕ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਉਸ ਨੇ ਸਮਝਿਆ ਕਿ ਮੈਂ ਅਗਲੇ ਚੌਕ ਤੱਕ ਪਹੁੰਚ ਜਾਵਾਂਗਾ ਤਾਂ ਇਹ ਉਸ ਦੀ ਭੁੱਲ ਹੋਵੇਗੀ । ਉਨ੍ਹਾਂ ਨੇ ਸਾਫ ਕਿਹਾ ਸੀ ਕਿ ਜੇਕਰ ਗੈਂਗਸਟਰ ਸਰੰਡਰ ਨਹੀਂ ਕਰਨਗੇ ਅਤੇ ਪੁਲਿਸ ਤੇ ਗੋਲੀ ਚਲਾਉਣ ਤਾਂ ਪੁਲਿਸ ਵੀ ਜਵਾਬ ਵਿੱਚ ਗੋਲੀ ਚਲਾਏਗੀ