Punjab

ਖ਼ਤਰਨਾਕ ਟਾਰਗੇਟ ਕਿਲਰ ਗੈਂਗਸਟਰ ਦਾ ਐਨਕਾਊਂਟਰ !

ਬਿਉਰੋ ਰਿਪੋਰਟ : ਜ਼ੀਰਕਪੁਰ ਵਿੱਚ ਬੁੱਧਵਾਰ ਸਵੇਰ ਪੰਜਾਬ ਪੁਲਿਸ ਨੇ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਪੋਵਾਲੀਆ ਦਾ ਐਨਕਾਊਂਟਰ ਕਰ ਦਿੱਤਾ ਹੈ । ਪੁਲਿਸ ਉਸ ਨੂੰ ਇਰਾਦ-ਏ-ਕਤਲ ਦੇ ਕੇਸ ਵਿੱਚ ਪਸਤੌਲ ਬਰਾਮਦ ਕਰਨ ਦੇ ਲਈ ਲੈਕੇ ਜਾ ਰਹੀ ਹੀ ਸੀ। ਪਰ ਉਹ ਕਸਟਡੀ ਤੋਂ ਭੱਜਣ ਲੱਗਿਆ। ਪੁਲਿਸ ਨੇ ਪਹਿਲਾਂ ਹਵਾ ਵਿੱਚ ਗੋਲੀਆਂ ਚਲਾਇਆ ਅਤੇ ਫਿਰ ਉਸ ਦੇ ਪੈਰ ‘ਤੇ ਗੋਲੀ ਮਾਰੀ । ਜਖ਼ਮੀ ਹਾਲਤ ਵਿੱਚ ਉਸ ਨੂੰ ਫੜ ਲਿਆ ਗਿਆ ਹੈ । ਦੱਸਿਆ ਜਾ ਰਹਾ ਹੈ ਕਿ ਉਸ ਨੂੰ 2 ਗੋਲੀਆਂ ਲਗੀਆਂ ਹਨ । ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋਇਆ ਹੈ । ਅਕਤੂਬਰ ਵਿੱਚ ਜੱਸਾ ਹੈਪੋਵਾਲੀਆ ਨੇ 3 ਦਿਨ ਵਿੱਚ ਇਸ ਨੇ 3 ਦਿਨ ਕਤਲ ਕੀਤੇ ਸਨ । ਪੁਲਿਸ ਨੇ ਨਵੰਬਰ ਵਿੱਚ ਗ੍ਰਿਫਤਾਰੀ ਕੀਤਾ ਸੀ।

AGTF ਦੇ ਅਧਿਕਾਰੀ ਸੰਦੀਪ ਗੋਇਲ ਨੇ ਦੱਸਿਆ ਹੈ ਕਿ ਨਵਾਂ ਸ਼ਹਿਰ ਦੇ ਰਹਿਣ ਵਾਲੇ ਜੱਸਾ ਹੈਪੋਵਾਲੀਆ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਅਤੇ ਸੋਨੀ ਖਤਰੀ ਦਾ ਕਰੀਬੀ ਸੀ । ਇਸ ਫਾਇਰਿੰਗ ਦੇ ਦੌਰਾਨ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋਇਆ ਹੈ । ਫਾਇਰਿੰਗ ਜ਼ੀਰਕਪੁਰ ਦੇ ਪੀਰਮੁੱਛਾ ਵਿੱਚ ਹੋਈ ਹੈ ।

ਸੰਦੀਪ ਗੋਇਲ ਨੇ ਦੱਸਿਆ ਕਿ ਜੁਲਾਈ ਵਿੱਚ ਜੱਸਾ ਹੈਪੋਵਾਲੀਆ ਨੇ ਇੱਕ ਸ਼ਖ਼ਸ ‘ਤੇ ਹਮਲਾ ਕੀਤਾ ਸੀ। ਇੱਕ ਵਿਅਕਤੀ ਨੂੰ ਸ਼ੱਕ ਸੀ ਕਿ ਦੂਜੇ ਨਾਲ ਉਸ ਦੀ ਪਤਨੀ ਦੇ ਨਜਾਇਜ਼ ਸਬੰਧ ਹਨ । ਉਸ ਨੇ ਸੋਨੂ ਖਤਰੀ ਦੇ ਨਾਲ ਸੰਪਰਕ ਕੀਤਾ । ਜਿਸ ਦੇ ਬਾਅਦ ਸੋਨੀ ਖਤਰੀ ਦੇ ਕਹਿਣ ‘ਤੇ ਜੱਸਾ ਹੈਪੋਵਾਲੀਆ ਨੇ ਉਸ ਵਿਅਕਤੀ ‘ਤੇ ਹਮਲਾ ਕੀਤਾ । ਇਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਇਆ ਗਿਆ ਸੀ । ਅਕਤੂਬਰ ਵਿੱਚ 3 ਦਿਨ ਵਿੱਚ ਇਸ ਨੇ 3 ਦਿਨ ਕਤਲ ਕੀਤੇ ਸਨ । ਪੁਲਿਸ ਨੇ ਨਵੰਬਰ ਵਿੱਚ ਗ੍ਰਿਫਤਾਰੀ ਕੀਤਾ ਸੀ।

ਜੱਸਾ ਹੈਬੋਵਾਲੀਆ ਨੂੰ ਹੁਣ ਕਾਤਲਾਨਾ ਹਮਲੇ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਇਆ ਜਾ ਰਿਹਾ ਸੀ । ਇਸ ਦੀ ਜਾਂਚ ਹੋ ਰਹੀ ਸੀ। ਸੋਮਵਾਰ ਨੂੰ ਇਸ ਨੂੰ ਪੁੱਛ-ਗਿੱਛ ਦੇ ਲਈ ਲਿਆਇਆ ਗਿਆ ਸੀ। ਉਸ ਨੇ ਦੱਸਿਆ ਸੀ ਹਮਲਾ ਕਰਨ ਤੋਂ ਬਾਅਦ ਚਾਇਨਾ ਮੇਡ ਪਸਤੌਲ ਕਿੱਥੇ ਲੁਕਾਈ ਸੀ । ਉਸ ਦੀ ਰਿਕਵਰੀ ਦੇ ਲਈ ਲਿਜਾਇਆ ਜਾ ਰਿਹਾ ਸੀ । ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਹੱਥਕੜੀ ਲਗਾਈ ਹੋਈ ਸੀ । ਮੁਲਜ਼ਮ ਉਸ ਨੂੰ ਛੁਡਾ ਕੇ ਭੱਜ ਗਿਆ,ਪੁਲਿਸ ਨੇ ਉਸ ਨੂੰ ਚਿਤਾਵਨੀ ਦਿੱਤੀ ਪਰ ਉਹ ਨਹੀਂ ਰੁਕਿਆ ਤਾਂ ਉਸ ਦੇ ਪੈਰ ‘ਤੇ ਗੋਲੀ ਮਾਰੀ ਗਈ । ਜੱਸਾ ਹੈਪੋਵਾਲੀਆ ਪਹਿਲਾਂ ਵੀ 6 ਕਤਲ ਕਰ ਚੁੱਕਾ ਹੈ । ਇਸ ਦੇ ਟਾਰਗੇਟ ‘ਤੇ 3 ਤੋਂ 4 ਲੋਕ ਹੋਰ ਸਨ । ਪਰ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ।