ਬਿਉਰੋ ਰਿਪੋਰਟ : ਲੁਧਿਆਣਾ ਦੇ ਰਹਿਣ ਵਾਲੇ DSP ਦਿਲਪ੍ਰੀਤ ਸਿੰਘ ਦੀ 50 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾਨ ਪੈਣ ਨਾਲ ਮੌਤ ਹੋ ਗਈ ਹੈ,ਉਹ ਖਨੌਰੀ ਬਾਰਡਰ ‘ਤੇ ਇਸ ਸਮੇਂ ਡਿਊਟੀ ਦੇ ਰਹੇ ਸਨ । DSP ਦਿਲਪ੍ਰੀਤ ਫਿਰੋਜ਼ਪੁਰ ਰੋਡ ‘ਤੇ ਭਾਈਬਾਲਾ ਚੌਕ ‘ਤੇ ਪਾਰਕ ਪਲਾਜ਼ਾ ਹੋਟਲ ਵਿੱਚ ਜਿੰਮ ਵਿੱਚ ਕਸਰਤ ਕਰ ਰਹੇ ਸਨ । ਅਚਾਨਕ ਉਹ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ । ਜਿੰਮ ਕਰ ਰਹੇ ਨੌਜਵਾਨਾਂ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਾਣੀ ਪਿਲਾਇਆ ਪਰ DSP ਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਸੀ,ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਇਸ ‘ਤੇ DGP ਗੌਰਵ ਯਾਦਵ ਨੇ ਵੀ ਟਵੀਟ ਕਰਦੇ ਹੋਏ ਲਿਖਿਆ ‘ਅਸੀਂ DSP ਦਿਲਪ੍ਰੀਤ ਸਿੰਘ ਨੂੰ ਗਵਾ ਦਿੱਤਾ ਹੈ,ਉਹ ਸੰਗਰੂਰ ਦੇ ਖਨੌਰੀ ਬਾਰਡਰ ‘ਤੇ ਡਿਊਟੀ ਕਰ ਰਹੇ ਸਨ । ਪਿਛਲੇ 31 ਸਾਲ ਤੋਂ ਪੰਜਾਬ ਪੁਲਿਸ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ । ਇਸ ਦੁੱਖ ਦੀ ਘੜੀ ਵਿੱਚ ਅਸੀਂ ਪਰਿਵਾਰ ਦੇ ਨਾਲ ਹਾਂ।’
DSP ਦਿਲਪ੍ਰੀਤ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਪੇ ਅਮਰੀਕਾ ਰਹਿੰਦੇ ਹਨ । ਦਿਲਪ੍ਰੀਤ ਸਿੰਘ ਦੀ ਪਤਨੀ ਅਤੇ 2 ਸਾਲ ਦੀ ਧੀ ਇੱਥੇ ਹੀ ਰਹਿੰਦੀ ਹੈ । ਮਾਪੇ 2 ਦਿਨ ਬਾਅਦ ਵਿਦੇਸ਼ ਤੋਂ ਪਰਤਨਗੇ । ਜਿਸ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ ।
ਬਾਕਸਿੰਗ ਦਾ ਸ਼ੌਕ ਸੀ
ਦਿਲਪ੍ਰੀਤ ਸਿੰਘ ਲੁਧਿਆਣਾ ਵਿੱਚ ACP ਰਹਿ ਚੁੱਕੇ ਹਨ। ਫਿਲਹਾਲ ਉਨ੍ਹਾਂ ਦੀ ਤਾਇਨਾਤੀ ਮਲੇਰਕੋਟਲਾ ਵਿੱਚ ਸੀ । ਉਨ੍ਹਾਂ ਨੂੰ ਜਿੰਮ ਕਰਨਾ ਪਸੰਦ ਸੀ । ਇਸੇ ਲਈ ਉਹ ਰੋਜ਼ਾਨਾ ਕਸਰਤ ਕਰਦੇ ਸੀ। ਬਾਕਸਿੰਗ ਦਾ ਸ਼ੌਕ ਹੋਣ ਦੀ ਵਜ੍ਹਾ ਕਰਕੇ ਉਹ ਜਿੰਮ ਵਿੱਚ ਬਾਕਸਿੰਗ ਦੀ ਪ੍ਰੈਕਟਿਸ ਜ਼ਿਆਦਾ ਕਰਦੇ ਸੀ । ਵੀਰਵਾਰ ਨੂੰ ਉਹ ਸ਼ਾਮ 4 ਵਜੇ ਜਿੰਮ ਕਰਨ ਦੇ ਲਈ ਪਹੁੰਚੇ,ਅਚਾਨਕ ਛਾਤੀ ਵਿੱਚ ਦਰਦ ਹੋਇਆ,ਇਸ ਦੇ ਬਾਅਨ ਗੰਨਮੈਨ ਅਤੇ ਹੋਰ ਸਾਥੀ ਮਿਲ ਕੇ ਹਸਪਤਾਲ ਲੈਕੇ ਗਏ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। DSP ਦੇ ਸਾਥੀਆਂ ਦਾ ਕਹਿਣਾ ਹੈ ਉਹ ਆਪਣੀ ਸਿਹਤ ਨੂੰ ਲੈਕੇ ਬਹੁਤ ਅਲਰਟ ਸਨ ਇਸੇ ਲਈ ਉਹ ਰੋਜ਼ਾਨਾ ਜਿੰਮ ਜਾਂਦੇ ਸਨ।
ਲੁਧਿਆਣਾ ਦੇ ACP ਰਹਿੰਦੇ ਹੋਏ ਦਿਲਪ੍ਰੀਤ ਸਿੰਘ ਨੇ ਕਈ ਮਾਮਲੇ ਸੁਲਝਾਏ ਸਨ । ਸਭ ਤੋਂ ਪਹਿਲਾਂ ਚਰਚਾ ਤਾਂ ਹੋਈ ਜਦੋਂ ਉਨ੍ਹਾਂ ਨੇ ਬਰਖਾਸਤ ਫੌਜੀ ਨੂੰ ਗ੍ਰਿਫਤਾਰ ਕਰਕੇ ਫੌਜ ਵਿੱਚ ਫਰਜ਼ੀ ਨੌਕਰੀ ਦੇਣ ਦਾ ਪਰਦਾਫਾਸ਼ ਕੀਤਾ ਸੀ । ਗਿਰੋਹ ਲੋਕਾਂ ਨੂੰ ਫਰਜ਼ੀ ਨੌਕਰੀ ਦੇ ਨਾਂ ‘ਤੇ ਠੱਗ ਰਿਹਾ ਸੀ । ਇਸ ਤੋਂ ਇਲਾਵਾ ਦਿਲਪ੍ਰੀਤ ਸਿੰਘ ਨੇ ਆਪਣੀ ਟੀਮ ਨਾਲ ਸਥਾਨਕ ਜਵੈਲਰ ਅਤੇ ਉਸ ਦੀ ਪਤਨੀ ਦੇ ਡਬਲ ਕਤਲ ਦੇ ਮਾਮਲੇ ਨੂੰ ਸੁਲਝਾਇਆ ਸੀ।
ਹਰਿਆਣਾ ਦੇ DSP ਦੀ ਜਿੰਮ ਵਿੱਚ ਮੌਤ ਹੋਈ ਸੀ
ਇਸ ਤੋਂ ਪਹਿਲਾਂ ਕਰਨਾਲ ਦੇ ਜਿੰਮ ਵਿੱਚ ਕਸਰਤ ਦੇ ਦੌਰਾਨ DSP ਜੋਗਿੰਦਰ ਦੇਸ਼ਵਾਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਸੀ । ਜਿੰਮ ਵਿੱਚ ਸਵੇਰ 5 ਵਜੇ ਉਸ ਦੀ ਛਾਤੀ ਵਿੱਚ ਦਰਦ ਹੋਇਆ ਸੀ ਅਤੇ ਉਹ ਹੇਠਾਂ ਡਿੱਗ ਗਿਆ। ਜਿਸ ਦੇ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ ।