Punjab

ਪੰਜਾਬ ਪੁਲਿਸ ਨੇ ਕ੍ਰਿਕਟਰ ਰਿਸ਼ਭ ਪੰਤ ਮਾਮਲੇ ‘ਚ 2 ਨੂੰ ਫੜਿਆ ! ADGP ਬਣਕੇ ਅਕਾਉਂਟ ਤੋਂ ਕੱਢੇ ਲੱਖਾਂ ਰੁਪਏ !

ਬਿਊਰੋ ਰਿਪੋਰਟ :ਮੋਹਾਲੀ ਪੁਲਿਸ ਨੇ ਰਿਸ਼ਭ ਪੰਤ ਨਾਲ ਠੱਗੀ ਮਾਰਨ ਵਾਲੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਠੱਗਾ ਨੇ ADGP ਅਲੋਕ ਕੁਮਾਰ ਬਣ ਕੇ ਜਲੰਧਰ ਦੇ ਇੱਕ ਟਰੈਵਲ ਏਜੰਟ ਤੋਂ ਵੀ ਲੱਖਾਂ ਦੀ ਠੱਗੀ ਮਾਰੀ ਸੀ। ਟਰੈਵਲ ਏਜੰਟ ਦੀ ਸ਼ਿਕਾਇਤ ‘ਤੇ ਮੋਹਾਲੀ ਪੁਲਿਸ ਨੇ ਜਾਂਚ ਤੋਂ ਬਾਅਦ ਫ਼ਰੀਦਾਬਾਦ ਸੈਕਟਰ -17 ਦੇ ਨਿਰਨਾਥ ਅਤੇ ਪਾਣੀਪਤ ਦੇ ਰਾਘਵ ਗੋਇਲ ਨੂੰ ਫੜਿਆ ਹੈ। ਠੱਗਾਂ ਨੇ ਪੁਲਿਸ ਨੂੰ ਦੱਸਿਆ ਕਿ ਕਿ ਉਨ੍ਹਾਂ ਨੇ ਕ੍ਰਿਕਟਰ ਰਿਸ਼ਭ ਪੰਤ ਤੋਂ ਵੀ 1.63 ਲੱਖ ਰੁਪਏ ਠੱਗੇ ਸਨ। ਉਨ੍ਹਾਂ ਖ਼ਿਲਾਫ਼ ਮੁੰਬਈ ਵਿੱਚ ਕੇਸ ਦਰਜ ਹੈ ਅਤੇ ਉਹ ਜ਼ਮਾਨਤ ‘ਤੇ ਬਾਹਰ ਆਏ ਹਨ ।

ADGP ਬਣ ਕੇ ਹੋਟਲ ਦੇ ਕਮਰੇ ਬੁੱਕ ਕਰਵਾਏ, ਹਵਾਈ ਸਫ਼ਰ ਦੀਆਂ ਟਿਕਟਾਂ ਵੀ ਲਈਆਂ

ਠੱਗਾ ਨੇ ਦੱਸਿਆ ਕਿ ਉਨ੍ਹਾਂ ਨੇ ਜਲੰਧਰ ਦੇ ਟਰੈਵਲ ਏਜੰਟ ਵਿਜੇ ਸਿੰਘ ਡੋਗਰਾ ਤੋਂ 5 ਲੱਖ 76 ਹਜ਼ਾਰ ਦੀ ਠੱਗੀ ਮਾਰੀ । ਜਲੰਧਰ BMC ਚੌਕ ‘ਤੇ ਟਰੈਵਲ ਐਕਸਪਰਟ ਵੈਕੇਸ਼ਨਸ ਪ੍ਰਾਈਵੇਟ ਲਿਮਟਿਡ ਨਾਂ ਦਾ ਆਫ਼ਿਸ ਚਲਾਉਣ ਵਾਲੇ ਵਿਜੇ ਸਿੰਘ ਡੋਗਰਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੂੰ ਇੱਕ ਫ਼ੋਨ ਆਇਆ ਸੀ ਕਿ ਉਹ ADGP ਚੰਡੀਗੜ੍ਹ ਅਲੋਕ ਕੁਮਾਰ ਬੋਲ ਰਹੇ ਹਨ। ਉਨ੍ਹਾਂ ਨੂੰ ਚੰਡੀਗੜ੍ਹ ਤੋਂ ਦਿੱਲੀ ਦੀ ਫਲਾਈਟ ਦੀ ਟਿਕਟਾਂ ਅਤੇ ਹੋਟਲ ਵਿੱਚ ਕਮਰਾ ਬੁੱਕ ਕਰਵਾਉਣਾ ਹੈ । ਵਿਜੇ ਸਿੰਘ ਨੇ ਟਿਕਟ ਵੀ ਭੇਜ ਦਿੱਤੀ ਅਤੇ ਕਮਰਾ ਵੀ ਬੁੱਕ ਕਰਵਾ ਦਿੱਤਾ ।

ਠੱਗਾਂ ਨੂੰ ਹੁਣ ਯਕੀਨ ਹੋ ਗਿਆ ਸੀ ਕਿ ਵਿਜੇ ਉਨ੍ਹਾਂ ਦੇ ਜਾਲ ਵਿੱਚ ਫਸ ਗਿਆ ਹੈ ਤਾਂ ਉਨ੍ਹਾਂ ਨੇ ਮੁੜ ਤੋਂ ADGP ਅਲੋਕ ਕੁਮਾਰ ਬਣ ਕੇ ਫ਼ੋਨ ਕੀਤਾ ਕਿਹਾ ਉਸ ਨੂੰ ਪੈਸੇ ਦੀ ਜ਼ਰੂਰਤ ਹੈ। ਉਹ ਉਨ੍ਹਾਂ ਦੇ ਖਾਤੇ ਵਿੱਚ ਪੈਸੇ ਜਮਾਂ ਕਰਵਾਏ। ਠੱਗਾਂ ਨੇ ਕਈ ਵਾਰ ਖਾਤੇ ਵਿੱਚ ਪੈਸੇ ਜਮਾ ਕਰਵਾਏ ਅਤੇ ਹਰ ਵਾਰ ਕਹਿੰਦੇ ਸਨ ਕਿ ਉਹ ਪੈਸੇ ਵਾਪਸ ਕਰ ਦੇਣਗੇ। ਜਦੋਂ ਵਿਜੇ ਨੇ ਵੇਖਿਆ ਕਿ ਪੈਸਾ ਲੱਖਾਂ ਵਿੱਚ ਹੋ ਗਿਆ ਤਾਂ ਉਨ੍ਹਾਂ ਨੇ ਵਾਪਸ ਕਾਲ ਕੀਤੀ ।

ਟਰੈਵਲ ਮਾਲਕ ਵਿਜੇ ਨੇ ਦੱਸਿਆ ਕਿ ਠੱਗਾਂ ਨੇ ਉਸ ਨੂੰ ਮੋਹਾਲੀ ਬੁਲਾਇਆ ਅਤੇ ਕਿਹਾ ਉਹ ਆਪਣੇ ਪੈਸੇ ਲੈ ਜਾਣ । ਮੋਹਾਲੀ ਪਹੁੰਚ ਕੇ ਜਦੋਂ ਫ਼ੋਨ ਕੀਤਾ ਤਾਂ ਠੱਗਾਂ ਨੇ ਕਿਹਾ ਉਹ ਫ਼ੇਜ਼ 9 ਕ੍ਰਿਕਟ ਸਟੇਡੀਅਮ ਦੇ ਕੋਲ ਪਹੁੰਚਣ । ਜਦੋਂ ਵਿਜੇ ਸਿੰਘ ਨੇ ਪਹੁੰਚ ਕੇ ਫ਼ੋਨ ਕੀਤਾ ਤਾਂ ਜਵਾਬ ਮਿਲਿਆ ਕੋਈ ਜ਼ਰੂਰੀ ਕੇਸ ਆ ਗਿਆ ਹੈ ਅਤੇ ਐਮਰਜੈਂਸੀ ਵਿੱਚ ਜਾਣਾ ਪਿਆ। 50 ਹਜ਼ਾਰ ਉਨ੍ਹਾਂ ਦੇ ਖਾਤੇ ਵਿੱਚ ਪਾ ਦੇਣ ਉਹ ਸਾਰੇ ਪੈਸੇ ਵਾਪਸ ਕਰ ਦੇਵੇਗਾ।

ਵਿਜੇ ਨੇ 50 ਹਜ਼ਾਰ ਹੋਰ ਪਾਰ ਦਿੱਤੇ, ਇਸ ਦੇ ਬਾਅਦ ਚੰਡੀਗੜ੍ਹ ਗਏ ਅਤੇ ਜਦੋਂ ADGP ਅਲੋਕ ਕੁਮਾਰ ਦੇ ਬਾਰੇ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਚੰਡੀਗੜ੍ਹ ਵਿੱਚ ਇਸ ਨਾਂ ਦਾ ਕੋਈ ਅਫ਼ਸਰ ਹੀ ਨਹੀਂ ਹੈ। ਇਸ ਤੋਂ ਬਾਅਦ ਵਿਜੇ ਨੇ ਮੋਹਾਲੀ ਫੇਸ 8 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਜਿਨ੍ਹਾਂ ਨੰਬਰਾਂ ਤੋਂ ਫ਼ੋਨ ਆਇਆ ਸੀ ਉਨ੍ਹਾਂ ਨੂੰ ਟਰੇਸ ਕਰਦੇ ਹੋਏ ਪੁਲਿਸ ਠੱਗਾਂ ਤੱਕ ਪਹੁੰਚੀ ।