Punjab

ਸੜ੍ਹਕ ਦੇ ਵਿੱਚ ਲੇਟਿਆ ਪੰਜਾਬ ਪੁਲਿਸ ਦਾ ਮੁਲਾਜ਼ਮ ! ਆਪਣੇ ਲਈ ਨਹੀਂ, ਲੋਕਾਂ ਦੀ ਆਵਾਜ਼ ਚੁੱਕ ਰਿਹਾ ਸੀ !

ਜਲੰਧਰ : ਭੋਗਪੁਰ ਵਿੱਚ ਇੱਕ ਪੁਲਿਸ ਮੁਲਾਜ਼ਮ ਸੜਕ ‘ਤੇ ਲੇਟਿਆ ਰਿਹਾ ਅਤੇ ਆਪਣੇ ਹੀ ਵਿਭਾਗ ਦੇ ਇੱਕ ਫ਼ੈਸਲੇ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਲੱਗਿਆ । ਵਰਦੀ ਵਿੱਚ ਪ੍ਰਦਰਸ਼ਨ ਕਰ ਰਹੇ ਇਸ ਮੁਲਾਜ਼ਮ ਨੂੰ ਸਾਥੀ ਮੁਲਾਜ਼ਮਾਂ ਨੇ ਚੁੱਕਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਉੱਥੇ ਹੀ ਲੇਟਾ ਰਿਹਾ। ਆਲ਼ੇ-ਦੁਆਲੇ ਟਰੈਫ਼ਿਕ ਜਾਮ ਹੋ ਗਿਆ ।

ਸੜਕ ‘ਤੇ ਪ੍ਰਦਰਸ਼ਨ ਕਰ ਰਹੇ ਹੋਮ ਗਾਰਡ ਦੇ ਮੁਲਾਜ਼ਮ ਨੇ ਕੁਝ ਦਿਨ ਪਹਿਲਾਂ ਇੱਕ ਚੋਰ ਨੂੰ ਫੜਿਆ ਸੀ ਅਤੇ ਸਥਾਨਕ ਪੁਲਿਸ ਸਟੇਸ਼ਨ ਲਿਜਾ ਕੇ ਉਨ੍ਹਾਂ ਨੂੰ ਸਪੁਰਦ ਕਰ ਦਿੱਤਾ । ਜਦੋਂ ਕੁਝ ਦਿਨ ਬਾਅਦ ਇਸ ਨੂੰ ਪਤਾ ਚੱਲ ਦਾ ਹੈ ਕਿ ਉਸ ਦੇ ਮਹਿਕਮੇ ਨੇ ਚੋਰ ਨੂੰ ਛੱਡ ਦਿੱਤਾ ਤਾਂ ਉਹ ਆਪਣੇ ਹੀ ਮਹਿਕਮੇ ਦੇ ਖ਼ਿਲਾਫ਼ ਪ੍ਰਦਰਸ਼ਨ ‘ਤੇ ਉੱਤਰ ਆਇਆ ।

ਪ੍ਰਦਰਸ਼ਨ ਕਰ ਹੇ ਹੋਮਗਾਰਡ ਪੁਲਿਸ ਮੁਲਾਜ਼ਮ ਦਾ ਵੀਡੀਓ ਇੱਕ ਰਾਹਗੀਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਮੁਲਾਜ਼ਮ ਵਾਰ-ਵਾਰ ਆਪਣੇ ਮਹਿਕਮੇ ਤੋਂ ਸਵਾਲ ਪੁੱਛ ਰਿਹਾ ਹੈ ਕਿ ਆਖ਼ਿਰ ਚੋਰ ਕਿੱਥੇ ਹੈ ? ਉਸ ਨੂੰ ਕਿਉਂ ਛੱਡਿਆ ਗਿਆ ਹੈ ? ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਦੇ ਆਲਾ ਅਧਿਕਾਰੀ ਇਸ ‘ਤੇ ਕੁਝ ਬੋਲਣ ਨੂੰ ਤਿਆਰ ਨਹੀਂ ਹਨ । ਉਹ ਸਾਰੀ ਰਿਪੋਰਟ ਲੈ ਰਹੇ ਹਨ , ਪਰ ਪੁਲਿਸ ਮੁਲਾਜ਼ਮ ਦਾ ਆਪਣੇ ਹੀ ਮਹਿਕਮੇ ਖ਼ਿਲਾਫ਼ ਇਹ ਇਲਜ਼ਾਮ ਸਵਾਲਾਂ ਦੇ ਘੇਰੇ ਵਿੱਚ ਹੈ ।

ਕੀ ਜਿਸ ਮੁਲਜ਼ਮ ਨੂੰ ਹੋਮਗਾਰਡ ਮੁਲਾਜ਼ਮ ਨੇ ਫੜਿਆ ਸੀ ਉਸ ਦੇ ਖ਼ਿਲਾਫ਼ ਪੁਲਿਸ ਨੂੰ ਕੋਈ ਸਬੂਤ ਨਹੀਂ ਨਹੀਂ ਮਿਲੇ ਸਨ ? ਕੀ ਹੋਮਗਾਰਡ ਨੇ ਉਸ ਨੂੰ ਗ਼ਲਤ ਤਰੀਕੇ ਨਾਲ ਫੜਿਆ ਸੀ ? ਜਾਂ ਫਿਰ ਉਸ ਨੂੰ ਰਿਸ਼ਵਤ ਦੇ ਕੇ ਛੱਡ ਦਿੱਤਾ ਗਿਆ ? ਇਹ ਸਵਾਲ ਹੋਮ ਗਾਰਡ ਦੇ ਆਪਣੇ ਮਹਿਕਮੇ ਖ਼ਿਲਾਫ਼ ਪ੍ਰਦਰਸ਼ਨ ਤੋਂ ਬਾਅਦ ਉੱਠ ਰਹੇ ਹਨ । ਜੇਕਰ ਪੁਲਿਸ ਆਪਣੇ ਮੁਲਾਜ਼ਮ ਨੂੰ ਹੀ ਸਵਾਲ ਦਾ ਜਵਾਬ ਨਹੀਂ ਦੇ ਪਾ ਰਹੀ ਹੈ ਤਾਂ ਆਮ ਜਨਤਾ ਨੂੰ ਕਿਵੇਂ ਦੇਵੇਗੀ ?

ਪੰਜਾਬ ਵਿੱਚ ਪਹਿਲਾਂ ਹੀ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਵਧੀਆਂ ਹਨ ਜੇਕਰ ਕੋਈ ਪੁਲਿਸ ਦਾ ਮੁਲਾਜ਼ਮ ਚੋਰ ਨੂੰ ਫੜ ਕੇ ਲੈ ਕੇ ਆਉਂਦਾ ਹੈ ਤਾਂ ਅਸਾਨੀ ਨਾਲ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਮੁਲਾਜ਼ਮ ਦਾ ਹੌਸਲਾ ਤਾਂ ਟੁੱਟ ਦਾ ਹੀ ਉੱਤੋਂ ਅਜਿਹੇ ਚੋਰਾਂ ਦੀ ਹੌਸਲਾ ਅਫ਼ਜ਼ਾਈ ਹੁੰਦੀ ਹੈ ਕਿ ਫੜੇ ਜਾਣ ਦੇ ਬਾਅਦ ਪੈਸਿਆਂ ਜਾਂ ਕਿਸੇ ਹੋਰ ਸੈਟਿੰਗ ਦੇ ਨਾਲ ਬਾਹਰ ਤਾਂ ਆ ਹੀ ਜਾਣਾ ਹੈ । ਪੁਲਿਸ ਨੂੰ ਘੱਟੋ-ਘੱਟ ਆਪਣੇ ਪੁਲਿਸ ਮੁਲਾਜ਼ਮ ਦੇ ਵਿਰੋਧ ਦਾ ਜਵਾਬ ਤਾਂ ਦੇਣਾ ਹੀ ਚਾਹੀਦਾ ਹੈ ।