Punjab

ਪੰਜਾਬ ਪੁਲਿਸ ਨੇ ਬੇਕਸੂਰਾਂ ਦੇ ਫੇਰਿਆ ਪਟਾ, ਡੀਐਸਪੀ ਨੇ ਤਿੰਨ ਛੋਟੇ ਥਾਣੇਦਾਰ ਕਰ ਦਿੱਤੇ ਮੁਅੱਤਲ

ਇਨਸਾਫ ਲਈ ਮਾਪਿਆਂ ਨੂੰ ਥਾਣੇ ਮੂਹਰੇ ਦੇਣਾ ਪਿਆ ਧਰਨਾ

ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਆਪਣੇ ਜ਼ਿਆਦਤੀਆਂ ਕਰਕੇ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੀ ਹੈ। ਇਸ ਵਾਰ ਗੁਰਦਾਸਪੁਰ ਪੁਲਿਸ ਦੇ ਤਿੰਨ ਕਰਮਚਾਰੀਆਂ ਉੱਪਰ 2 ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈਣ ਤੋ ਬਾਅਦ ਉਹਨਾਂ ਨਾਲ ਬੁਰੀ ਤਰਾਂ ਨਾਲ ਕੁੱ ਟ ਮਾ ਰ ਕਰਨ ਦਾ ਦੋ ਸ਼ ਲੱਗੇ ਹਨ। ਪੀੜਤ ਪਰਿਵਾਰਾਂ ਨੇ ਥਾਣਾ ਸਿਟੀ ਗੁਰਦਾਸਪੁਰ ਦੇ ਅੱਗੇ ਰੋਸ ਪ੍ਰਦ ਰਸ਼ਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਉੱਪਰ ਕੋਈ ਅਪਰਾ ਧਿਕ ਮਾਮਲਾ ਦਰਜ ਨਹੀਂ ਹੈ ਪਰ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਗੁਰਦਾਸਪੁਰ ਪੁਲਿਸ ਪਿੰਡ ਤੋ ਚੁੱਕ ਕੇ ਲੈ ਗਈ । ਕੁੱ ਟ ਮਾ ਰ ਕਾਰਨ ਇੱਕ ਲੜਕੇ ਦੇ ਕੰਨ ਦਾ ਪਰਦਾ ਫੱਟ ਗਿਆ ਅਤੇ ਦੂਸਰੇ ਦੀ ਬਾਂਹ ਉੱਤੇ ਲਾ ਸ਼ਾਂ ਦੇ ਨਿਸ਼ਾਨ ਹਨ।  

ਦੱਸ ਦਈਏ ਕਿ ਦੇਰ ਰਾਤ ਤੱਕ ਕੋਈ ਗੱਲ ਸਿਰੇ ਨਹੀਂ ਚੜ੍ਹ ਸਕੀ ਜਦਕਿ ਮੌਕੇ ਤੇ ਐਸ ਪੀ ਨਵਜੋਤ ਸਿੰਘ ਅਤੇ ਡੀ ਐਸ ਪੀ ਸਿਟੀ ‌ਰਿਪੂਤਪਨ ਸਿੰਘ ਵੀ ਪਹੁੰਚ ਚੁੱਕੇ ਸਨ। ਰਾਤ 11 ਵਜੇ ਦੇ ਕਰੀਬ ਪੁਲੀਸ ਅਧਿਕਾਰੀ ਤਾਂ ਚਲੇ ਗਏ ਪਰ ਧਰਨਾਕਾਰੀ ਉੱਥੇ ਧਰਨਾ ਲਾ ਕੇ ਬੈਠ ਗਏ ਸਲ। ਦੱਸ ਦਈਏ ਕਿ, ਦੇਰ ਰਾਤ ਪੁਲਿਸ ਅਧਿਕਾਰੀਆਂ ਤੋਂ ਮਿਲੇ ਭਰੋਸੇ ਮਗਰੋਂ ਧਰਨਾਕਾਰੀਆਂ ਦੇ ਵਲੋਂ ਧਰਨਾ ਚੁੱਕ ਲਿਆ ਗਿਆ, ਅਤੇ ਤਿੰਨ ਮੁਲਾਜ਼ਮ ਸਸਪੈਂਡ ਕਰਨ ਦੀ ਵੀ ਖ਼ਬਰ ਹੈ। 

ਜਾਣਕਾਰੀ ਦਿੰਦਿਆਂ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਮੁਕੇਸ਼ ਮਹਾਜਨ ਦੇ ਪਿਤਾ ਰਾਕੇਸ਼ ਮਹਾਜਨ ਅਤੇ ਨੌਜਵਾਨ ਕੁਸ਼ਾਲ ਦੀ ਮਾਤਾ ਸ਼ੀਲਾ ਨੇ ਦੱਸਿਆ ਕਿ ਕੁਸ਼ਾਲ ਨੇ ਬੀਤੇ ਦਿਨ ਇੱਕ ਨਵਾਂ ਆਈ ਫ਼ੋਨ ਲਿਆ ਸੀ।ਉਹ ਫ਼ੋਨ ਲੈਣ ਦੀ ਖ਼ੁਸ਼ੀ ਵਿੱਚ ਆਪਣੇ ਇੱਕ ਹੋਰ ਦੋਸਤ ਦੇ ਘਰ ਪਿੰਡ ਹੱਲਾ ਵਿਖੇ ‌‌ਪਾਰਟੀ ਦੇ ਰਿਹਾ ਸੀ। ਏਨੇ ਨੂੰ ਉੱਥੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਆ ਗਏ ਅਤੇ ਉਸ ਨੂੰ ਡੰਡਿਆਂ ਨਾਲ ਮਾ ਰਨਾ ਸ਼ੁਰੂ ਕਰ ਦਿੱਤਾ। ਉਸ ਦੇ ਦੋਸਤ ਤਾਂ ਉੱਥੋਂ ਭੱਜ ਗਏ ਪਰ ਪੁਲਿਸ ਅਧਿਕਾਰੀਆਂ ਨੇ ਉਸ ਨਾਲ ਬੁਰੀ ਤਰਾਂ ਕੁੱ ਟ ਮਾ ਰ ਕੀਤੀ। ਕੁੱਝ ਦੇਰ ਬਾਅਦ ਹੀ ਮੁਕੇਸ਼ ਮਹਾਜਨ ਨੂੰ ਵੀ ਉਸ ਦੀ ਦੁਕਾਨ ਦੇ ਨੇੜਿਓ ਚੱਕ ਕੇ ਪੁ ਲਿਸ ਮੁਲਾ ਜ਼ਮ ਕਿਸੇ ਅਣਪਛਾਤੀ ਥਾਂ ਤੇ ਲੈ ਗਏ। 

ਮੁਕੇਸ਼ ਮਹਾਜਨ ਅਨੁਸਾਰ ਇਸ ਦੌਰਾਨ ਉਸ ਦੀਆਂ ਅੱਖਾਂ ਤੇ ਕਾਲਾ ਪਰਨਾ ਬੰਨ੍ਹ ਦਿੱਤਾ ਗਿਆ ਸੀ। ਇੱਕ ਰਿਹਾਇਸ਼ੀ ਕੁਆਟਰ ‘ਚ ‌‌ਲੈ ਗਏ । ਉੱਥੇ ਥਾਣਾ ਸਿਟੀ ਪੁਲਿਸ ਅਧਿਕਾਰੀ ਵੀ ਮੌਜੂਦ ਸੀ। ਪੁਲਿਸ ਅਧਿਕਾਰੀਆਂ ਨੇ ਉਸ ਨਾਲ ਬਿਨਾਂ ਕੁਝ ਪੁੱਛੇ ਬੁਰੀ ਤਰਾਂ ਕੁੱ ਟ ਮਾ ਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਸ ਦੇ ਹੱਥ, ਗਲੇ ਦੇ ਮਨਕੇ ਅਤੇ ਕੰਨ ਤੇ ਗੰਭੀਰ ਸੱ ਟਾਂ ਲੱਗੀਆਂ ਹਨ ਅਤੇ ਸਿਵਲ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ। ਕੁੱ ਟ ਮਾ ਰ ਦੇ ਸ਼ਿਕਾਰ ਹੋਏ ਨੌਜਵਾਨਾਂ ਦੇ ਮਾਪਿਆਂ ਅਨੁਸਾਰ ਉਨ੍ਹਾਂ ਦੇ ਪੁੱਤਰਾਂ ਤੇ ਨਾ ਹੀ ਕੋਈ ਕੇਸ ਦਰਜ ਹੈ ਅਤੇ ਨਾ ਹੀ ਉਹ ਪੁਲੀਸ ਵੱਲੋਂ ਦੱਸੇ ਗਏ ਇਰਾਦਾ ਕ ਤਲ ਦੇ ਦੋ ਸ਼ੀਆਂ ਨਾਲ ਕੋਈ ਸਬੰਧ ਰੱਖਦੇ ਹਨ। ਉਹਨਾਂ ਨੂੰ ਬਿਲਕੁਲ ਨਜਾਇਜ਼ ਕੁੱ ਟਿਆ ਗਿਆ ਹੈ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।