ਤਰਨਤਾਰਨ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਐਕਸ਼ਨ ਲੈਂਦੇ ਹੋਏ ਸਰਹੱਦ ਪਾਰ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਠੱਠੀ ਸੋਹਲ (ਤਰਨਤਾਰਨ) ਦੇ ਰਹਿਣ ਵਾਲੇ ਹਰਦੀਪ ਸਿੰਘ ਉਰਫ਼ ਦੀਪ ਅਤੇ ਹਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 6 ਕਿਲੋ ਹੈਰੋਇਨ ਬਰਾਮਦ ਕੀਤੀ। ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਨਸ਼ਾ ਪਾਕਿਸਤਾਨ ਤੋਂ ਆਇਆ ਸੀ ਅਤੇ ਇਸ ‘ਚ ਇਨ੍ਹਾਂ ਸਮੱਗਲਰਾਂ ਦੀ ਭੂਮਿਕਾ ਸਾਹਮਣੇ ਆਈ ਹੈ।
ਇਹ ਦੋਵੇਂ ਨਸ਼ਾ ਤਸਕਰ ਪਹਿਲਾਂ ਵੀ ਅਪਰਾਧਿਕ ਕੰਮਾਂ ‘ਚ ਸ਼ਾਮਲ ਰਹੇ ਹਨ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ।
Acting swiftly on forward and backward linkages, Tarn Taran Police dismantles a trans-border narco-smuggling network and arrests two drug smugglers, Hardeep Singh @ Deep & Harjeet Singh, both residents of Thathi Sohal, #TarnTaran, and recovers 6 Kg #Heroin.
Preliminary… pic.twitter.com/7vgscqzrek
— DGP Punjab Police (@DGPPunjabPolice) March 30, 2025
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਨੇ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਤਰਨਤਾਰਨ ਪੁਲਿਸ ਨੇ ਇੱਕ ਸਰਹੱਦ ਪਾਰੋਂ ਨਾਰਕੋ-ਤਸਕਰੀ ਨੈੱਟਵਰਕ ਨੂੰ ਖਤਮ ਕੀਤਾ ਅਤੇ ਦੋ ਨਸ਼ਾ ਤਸਕਰਾਂ, ਹਰਦੀਪ ਸਿੰਘ ਉਰਫ਼ ਦੀਪ ਅਤੇ ਹਰਜੀਤ ਸਿੰਘ, ਦੋਵੇਂ ਵਾਸੀ ਠੱਠੀ ਸੋਹਲ, ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਅਤੇ 6 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁੱਢਲੀ ਜਾਂਚ ਵਿੱਚ ਨਸ਼ੀਲੇ ਪਦਾਰਥ ਭੇਜਣ ਵਾਲੇ ਪਾਕਿਸਤਾਨ -ਅਧਾਰਤ ਤਸਕਰਾਂ ਦੀ ਭੂਮਿਕਾ ਦਾ ਖੁਲਾਸਾ ਹੋਇਆ ਹੈ । ਦੋਵਾਂ ਮੁਲਜ਼ਮਾਂ ਦਾ ਪਹਿਲਾਂ ਅਪਰਾਧਿਕ ਰਿਕਾਰਡ ਹੈ। NDPS ਐਕਟ ਤਹਿਤ FIR ਦਰਜ ਕੀਤੀ ਗਈ ਹੈ, ਅਤੇ ਹੋਰ ਜਾਂਚ ਜਾਰੀ ਹੈ।