ਬਿਉਰੋ ਰਿਪੋਰਟ – ਪੰਜਾਬ ਪੁਲਿਸ ਦੀ ਕਾਉਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਪਿੰਡ ਘਲਾ ਖੁਰਦ ਦੇ ਕੋਲ ਪਾਕਿਸਤਾਨ ਬਾਰਡਰ ‘ਤੇ ਐਕਟਿਵ ਸਮੱਗਲਰ ਹਰਦੀਪ ਸਿੰਘ ਦੀਪਾ ਨੂੰ ਗ੍ਰਿਫਤਾਰ ਕਰ ਲਿਆ ਹੈ । ਮੁਲਜ਼ਮ ਫਿਰੋਜ਼ਪੁਰ ਦੇ ਪਿੰਡ ਘਲਾ ਖੁਰਦ ਦਾ ਰਹਿਣ ਵਾਲਾ ਸੀ । ਉਸੇ ਏਰੀਆ ਵਿੱਚ ਪਾਕਿਸਤਾਨ ਸਮੱਗਲਰਾਂ ਨਾਲ ਸੰਪਰਕ ਵਿੱਚ ਆਕੇ ਨਸ਼ਾ ਵੇਚ ਦਾ ਸੀ । ਉਸ ਤੋਂ ਪੁਲਿਸ ਨੇ ਤਿੰਨ ਮਾਡਰਨ ਹਥਿਆਰ ਅਤੇ ਨਸ਼ੀਲੇ ਪਾਊਡਰ ਬਰਾਦਮ ਕੀਤੇ ਹਨ ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਾਉਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਖੁਫਿਆ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਘਲਾ ਖੁਰਦ ਵਿੱਚ ਦੀਪਾ ਦੀ ਮੂਵਮੈਂਟ ਤੇਜ਼ ਹੈ । ਗੁਪਤ ਸੂਚਨਾ ਦੇ ਅਧਾਰ ‘ਤੇ ਘਲਾ ਖੁਰਦ ਪਿੰਡ ਵਿੱਚ ਗੈਂਗਸਟਰ ਹਰਦੀਪ ਸਿੰਘ ਉਰਫ ਦੀਪਾ ਦੀ ਗ੍ਰਿਫਤਾਰੀ ਕਰ ਲਈ ਗਈ । ਜਲਦ ਮੁਲਜ਼ਮਾਂ ਨੂੰ ਪੁਲਿਸ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛ-ਗਿੱਛ ਕਰੇਗੀ ।
ਮੁਲਜ਼ਮਾਂ ਤੋਂ ਪੁਲਿਸ ਨੂੰ 3 ਪਿਸਤੌਲ ਜਿੰਨਾਂ ਵਿੱਚ ਇੱਕ ਗਲਾਕ ਪਿਸਤੌਲ,ਇੱਕ ਬੇਰੇਟਾ .30 MM ਪਿਸਤੌਲ, ਇੱਕ ਪੰਪ ਐਕਸ਼ਨ ਗੰਨ, 141 ਮਿਕਸ ਕਾਰਤੂਸ (9MM, .30 ਕੈਲਿਬਰ , 12ਬੋਰ), 45 ਗਰਾਮ ਹੈਰੋਈਨ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ ।
ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਸੂਬੇ ਵਿੱਚ ਦਹਿਸ਼ਤਗਰਦੀ ਅਤੇ ਅਪਰਾਧਿਕ ਗਤਿਵਿਦਿਆਂ ਦੇ ਲਈ ਹਥਿਆਰ ਸਰਹੱਦ ਪਾਰ ਤੋਂ ਮੰਗਵਾਏ ਗਏ ਸੀ । ਮੁਲਜ਼ਮ ਦੇ ਖਿਲਾਫ ਸਟੇਟ ਸਪੈਸ਼ਲ਼ ਆਪਰੇਸ਼ਲ ਸੈਲ ਫਾਜ਼ਿਲਕਾ ਵਿੱਚ FRI ਦਰਜ ਕੀਤੀ ਗਈ ਹੈ।