ਪੰਜਾਬ ਪੁਲਿਸ (Punjab Police) ਨੇ ਹਵਾਲਾ ਰਾਸ਼ੀ ਅਤੇ ਹਥਿਆਰਾਂ ਸਮੇਤ ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਡੀ.ਜੀ.ਪੀ ਪੰਜਾਬ ਗੌਰਵ ਯਾਦਵ (DGP Gaurav Yadav) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤਰਨ ਤਾਰਨ ਪੁਲਿਸ (Tarn Taran Police) ਨੇ ਕੇਂਦਰੀ ਏਜੰਸੀ ਦੇ ਨਾਲ ਚਲਾਏ ਇਕ ਸਾਂਝੇ ਅਪਰੇਸ਼ਨ ਵਿੱਚ 4- ਗਲੌਕ -19 ਪਿਸਤਲ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ ਇਕ ਪਿਸਤਲ ਨਾਟੋ ਆਰਮੀ ਵੱਲੋਂ ਬਣਾਇਆ ਹੈ।
ਇਸ ਦੇ ਨਾਲ ਹੀ 4 ਮੈਗਜ਼ੀਨ, 7 ਰਾਉਂਡ ਅਤੇ ₹ 4.8 ਲੱਖ ਰੁਪਏ ਦੀ ਹਵਾਲਾ ਰਾਸ਼ੀ ਵੀ ਜ਼ਬਤ ਕੀਤਾ ਗਈ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੌਕੇ ਹਰਪ੍ਰੀਤ ਸਿੰਘ ਨੂੰ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਪਾਕਿਸਤਾਨ ਸਥਿਤ ਸਮੱਗਲਰਾਂ ਦੇ ਨਾਲ ਸਬੰਧ ਸਾਬਤ ਹੋਏ ਹਨ। ਇਸ ਦੇ ਨਾਲ ਹੀ ਹਰਪ੍ਰੀਤ ਬਾਰੇ ਹੋਰ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ। ਡੀਜੀਪੀ ਨੇ ਕਿਹਾ ਕਿ ਅਜਿਹਾ ਅਪਰਾਧੀਆਂ ਦੇ ਖਿਲਾਫ ਪੁਲਿਸ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਇਹ ਵੀ ਪੜ੍ਹੋ – ਨਿੱਝਰ ਦੇ ਇੱਕ ਹੋਰ ਕਰੀਬੀ ਸਾਥੀ ਦੀ ਜਾਨ ਨੂੰ ਖ਼ਤਰਾ! ਇਸੇ ਮਹੀਨੇ ਅਮਰੀਕਾ ’ਚ ਵੀ ਇੱਕ ਸਾਥੀ ਨੂੰ ਮਾਰੀ ਗੋਲ਼ੀ