ਚੰਡੀਗੜ੍ਹ : ਪੰਜਾਬ ਖਿਲਾਫ਼ ਦਹਿਸ਼ਤ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰਨ ਵਿੱਚ ਪੰਜਾਬ ਪੁਲਿਸ (punjab police) ਨੇ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ 10 ਦਿਨਾਂ ਦੇ ਅੰਦਰ 17 ਦਹਿਸ਼ਤਗਰਦਾਂ (Terroist) ਨੂੰ ਫੜਨ ਦਾ ਦਾਅਵਾ ਕੀਤਾ ਗਿਆ ਹੈ, ਇੰਨਾਂ ਦੀ ਸ਼ਿਨਾਖ਼ਤ ‘ਤੇ ਹੀ 5 ਮੇਜਰ ਮੋਡੀਉਲ (Major modules) ਵੀ ਪੁਲਿਸ ਦੇ ਹੱਥੀ ਚੜੇ ਹਨ । ਇੰਸਪੈਕਟਰ ਜਨਰਲ ਆਫ ਪੁਲਿਸ (IGP) ਸੁਖਚੈਨ ਸਿੰਘ ਗਿੱਲ (Sukhchain singh gill) ਨੇ ਦੱਸਿਆ ਪੁੱਛ-ਗਿੱਛ ਤੋਂ ਬਾਅਦ ਪੁਲਿਸ ਦੇ ਹੱਥ ਖ਼ਤਰਨਾਕ ਹਥਿਆਰ (Arms) ਅਤੇ ਧਮਾਕਾਖੇਜ (IED)ਸਮੱਗਰੀ ਵੀ ਲੱਗੀ ਹੈ। ਇਸ ਤੋਂ ਇਲਾਵਾ 10 ਦਿਨਾਂ ਦੇ ਅੰਦਰ ਪੰਜਾਬ ਪੁਲਿਸ ਨੇ ਵੱਡੀ ਗਿਣਤੀ ਵਿੱਚ ਡਰੱਗ ਦੇ ਨਾਲ ਸਮੱਗਲਰਾਂ ਨੂੰ ਵੀ ਗਿਰਫ਼ਤਾਰ ਕੀਤਾ ਹੈ ।
10 ਦਿਨਾਂ ‘ਚ ਦਹਿਸ਼ਤ ਦਾ ਵੱਡਾ ਨੈੱਟਵਰਕ ਟੁੱਟਿਆ
IGP ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ 10 ਦਿਨਾਂ ਵਿੱਚ ਪੁਲਿਸ ਟੀਮਾਂ ਨੇ ਗੈਂਗਸਟਰ ਤੋਂ ਦਹਿਸ਼ਤਗਰਦ ਬਣੇ ਲਖਬੀਰ ਸਿੰਘ ਉਰਫ ਲੰਡਾ,ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਅਰਸ਼ ਡੱਲਾ ਸਮੇਤ ਭਾਰਤ ਤੋਂ ਬਾਹਰੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਨੂੰ ਵੱਡਾ ਝਟਕਾ ਦਿੱਤਾ ਹੈ। 1 ਅਕਤੂਬਰ ਨੂੰ ਪੰਜਾਬ ਪੁਲਿਸ ਨੇ ISI ਵੱਲੋਂ ਭੇਜੇ ਗਏ 3 ਹੈਂਡਲਰ ਨੂੰ ਗ੍ਰਿਫਤਾਰ ਕੀਤਾ । ਇੰਨਾਂ ਦਹਿਸ਼ਤਗਰਦਾਂ ਤੋਂ AK -56 ਅਸਾਲਟ ਰਾਈਫਲ ਤੇ 2 ਮੈਗਜ਼ੀਨਾਂ,90 ਜ਼ਿੰਦਾ ਕਾਰਤੂਸ ਬਰਾਮਦ ਹੋਏ । ਇਸ ਤੋਂ ਇਲਾਵਾ ਇੱਕ ਹੋਰ ਮਾਡਿਊਲ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦੇ ਕਬਜ਼ੇ ਵਿੱਚੋਂ ਕਾਰਤੂਸ ਅਤੇ 2 ਗੋਲੀਆਂ ਦੇ ਖੋਲ ਮਿਲੇ ਹਨ । 28 ਸਤੰਬਰ ਨੂੰ ਕੈਨੇਡਾ ਦੇ ਦਹਿਸ਼ਤਗਰਦ ਲਖਬੀਰ ਲੰਡਾ ਗਿਰੋਹ ਦੇ ਇੱਕ ਮੈਂਬਰ ਨੂੰ ਬਿਹਾਰ ਤੋਂ ਕਤਲ,ਕਤਲ ਦੀ ਕੋਸ਼ਿਸ਼, ਹਮਲੇ ਨਾਲ ਸਬੰਧਤ ਕਈ ਜੁਰਮ ਵਿੱਚ ਫੜਿਆ ਗਿਆ ਹੈ ।
IGP ਸੁਖਚੈਨ ਸਿੰਘ ਨੇ ਦਾਅਵਾ ਕੀਤਾ ਕਿ ISI ਅਤੇ ਖਾਲਿਸਤਾਨ ਟਾਈਗਰ ਫੋਰਸ (KTF) ਦੇ 2 ਮੈਂਬਰਾਂ ਨੂੰ ਚਮਕੌਰ ਸਾਹਿਬ ਤੋਂ ਗਿਰਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .22 ਬੋਰ ਦਾ ਰਿਵਾਲਵਰ ਅਤੇ .32 ਬੋਰ ਦਾ ਪਿਸਤੌਲ ਅਤੇ 21 ਜਿੰਦਾ ਕਾਰਤੂਸ ਸਮੇਤ 2 ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਹਨ।
4 ਅਕਤੂਬਰ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ISI ਦੇ ਨਾਰਕੋ-ਟੈਰਰਿਜ਼ਮ ਮਾਡਿਊਲ ਦਾ ਪਰਦਾਫਾਸ਼ ਕੀਤਾ । ਇੱਕ ਆਰਡੀਐਕਸ ਲੋਡ (RDX) ਟਿਫਿਨ ਬਾਕਸ (TIFFIN BOX) ਨੂੰ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਜਾਂ ਟਿਫਿਨ ਬੰਬ (TIFFIN BOMB) ਵਿੱਚ ਬਣਾਇਆ ਗਿਆ ਸੀ । 2 ਆਧੁਨਿਕ AK-56 ਅਸਾਲਟ ਰਾਈਫਲਾਂ (Assult rifle) ਦੇ ਨਾਲ ਦੋ ਮੈਗਜ਼ੀਨਾਂ (megazines) ਅਤੇ 30 ਜ਼ਿੰਦਾ ਕਾਰਤੂਸ(cartridges) ਅਤੇ 2 ਕਿਲੋ ਹੈਰੋਈਨ (Heroine) ਬਰਾਮਦ ਕੀਤੀ ਹੈ ।
5 ਅਕਤੂਬਰ ਨੂੰ ਇੱਕ ਹੋਰ ਡਰੋਨ ਅਧਾਰਤ ਹਥਿਆਰਾਂ, ਗੋਲਾ ਬਾਰੂਦ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਸੀ । ਹਥਿਆਰਾਂ ਦੀ ਸਮੱਗਲਿੰਗ ਵਿੱਚ 2 ਨੂੰ ਗਿਰਫ਼ਤਾਰ ਕੀਤਾ ਗਿਆ ਸੀ,ਪੁਲਿਸ ਨੇ ਇੰਨਾਂ ਤੋਂ 10 ਵਿਦੇਸ਼ੀ ਪਿਸਤੌਲਾਂ ਸਮੇਤ ਚੀਨ ਵਿੱਚ ਬਣਿਆਂ 5 .30 ਬੋਰ ਦੀ ਪਸਤੌਲ(chines made pistol) ਅਤੇ ਪੰਜ 9 MM (USA Beretta) ਬਰਾਮਦ ਕੀਤੇ ਗਏ ਸਨ।
9 ਅਕਤੂਬਰ ਨੂੰ ਜਰਮਨੀ ਵਿੱਚ ਬੈਠੇ ਗੁਰਮੀਤ ਸਿੰਘ ਉਰਫ਼ ਬੱਗਾ ਦੇ ਜੇਲ੍ਹ ਵਿੱਚ ਬੈਠੇ ਸਾਥੀ ਗੁਰਦੇਵ ਸਿੰਘ ਨਾਲ ਜੁੜੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਪੰਜ ਮੈਂਬਰਾਂ ਨੂੰ ਗ੍ਰਿਫਤਾਰੀ ਕੀਤਾ ਗਿਆ ਸੀ ।
ਵੱਡੀ ਗਿਣਤੀ ਵਿੱਚ ਡਰੱਗ ਬਰਾਮਦ
IGP ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇੱਕ ਹਫ਼ਤੇ ਵਿੱਚ ਡਰੱਗ ਸਮਗਲਿੰਗ ਦੇ ਮਾਮਲੇ ਵਿੱਚ 240 FIR ਦਰਜ ਕਰਕੇ 314 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਗਿਰਫ਼ਤਾਰੀ ਤੋਂ ਬਾਅਦ ਪੁਲਿਸ ਨੂੰ 18 ਕਿਲੋ ਹੈਰੋਇਨ,16 ਕਿਲੋ ਅਫੀਮ,4 ਕਿਲੋ ਗਾਂਜਾ,5 ਕੁਇੰਟਲ ਭੁੱਕੀ,73 ਲੱਖ 73 ਹਜ਼ਾਰ ਬਰਾਮਦ ਕੀਤੀ। ਨਸ਼ੇ ਤੋਂ ਇਲਾਵਾ 9.73 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇੰਸਪੈਕਟਰ ਜਨਰਲ ਆਫ ਪੁਲਿਸ ਨੇ ਦੱਸਿਆ ਕਿ ਹਫ਼ਤੇ ਅੰਦਰ 11 ਹੋਰ ਭਗੌੜੇ NDPS ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਹਨ ।