Punjab

ਹੁਸ਼ਿਆਰਪੁਰ ’ਚ ਘੇਰਾ ਪਾ ਕੇ 3 ਗੈਂਗਸਟਰ ਕਾਬੂ! ਅੰਮ੍ਰਿਤਸਰ NRI ’ਤੇ ਹੋਏ ਹਮਲੇ ਨਾਲ ਜੁੜੇ ਤਾਰ

ਬਿਉਰੋ ਰਿਪੋਰਟ – ਹੁਸ਼ਿਆਰਪੁਰ ਪੁਲਿਸ ਨੇ 3 ਗੈਂਗਸਟਰਾਂ (GANSSTER) ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਗੈਂਗਸਟਰ ਦਾ ਲਿੰਕ ਅੰਮ੍ਰਿਤਸਰ ਵਿੱਚ 24 ਅਗਸਤ ਦੀ ਸਵੇਰ NRI ਸੁਖਚੈਨ ਸਿੰਘ ’ਤੇ ਗੋਲ਼ੀਆਂ ਚਲਾਉਣ ਵਾਲੇ ਮਾਮਲੇ ਨਾਲ ਹੋ ਸਕਦਾ ਹੈ। ਕਿਉਂਕਿ ਇਹ ਆਪਰੇਸ਼ਨਸ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੀ ਜੁਆਇੰਟ ਟੀਮ ਨੇ ਚਲਾਇਆ ਹੈ ਅਤੇ ਅੰਮ੍ਰਿਤਸਰ ਵਿੱਚ ਜਿਹੜੀ ਟੀਮ NRI ਦੇ ਹਮਲੇ ਦੀ ਜਾਂਚ ਕਰ ਰਹੀ ਹੈ ਉਸੇ ਦੇ ਮੈਂਬਰ ਹੀ ਇਸ ਟੀਮ ਵਿੱਚ ਸ਼ਾਮਲ ਸਨ।

ਹੁਸ਼ਿਆਰਪੁਰ ਦੇ ਬੇਹੱਦ ਭੀੜ ਭੜੱਕੇ ਵਾਲੇ ਗਊਸ਼ਾਲਾ ਬਜ਼ਾਰ ’ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖ਼ਬਰ ਤੋਂ ਬਾਅਦ ਸਾਰਾ ਹੀ ਬਾਜ਼ਾਰ ਪੁਲਿਸ ਛਾਉਣੀ ’ਚ ਤਬਦੀਲ ਹੋ ਗਿਆ ਤੇ ਕਾਫੀ ਮੁਸ਼ਿਕਲਾਂ ਤੋਂ ਬਾਅਦ ਪੁਲਿਸ ਵਲੋਂ SD ਸਕੂਲ ਨਜ਼ਦੀਕ ਧਰਮਸ਼ਾਲਾ ਦੇ ਵਿੱਚੋਂ 3 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਵੇਂ ਹੀ ਬਾਜ਼ਾਰ ਵਿੱਚ ਪੁਲਿਸ ਪਹੁੰਚੀ ਦੁਕਾਨਦਾਰਾਂ ਅਤੇ ਆਲੇ ਦੁਆਲੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਕਿਉਂਕਿ ਪੁਲਿਸ ਨੇ ਧਰਮਸ਼ਾਲਾ ਨੂੰ ਘੇਰਾ ਪਾ ਲਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅੰਮ੍ਰਿਤਸਰ ਪੁਲਿਸ ਵਲੋਂ NRI ਹਮਲੇ ਵਾਲੇ ਮਾਮਲੇ ਵਿੱਚ ਗੈਂਗਸਟਰਾਂ ਦਾ ਪਿਛਾ ਕੀਤਾ ਜਾ ਰਿਹਾ ਸੀ। ਮੌਕੇ ਦੇ ਮੌਜੂਦਾ ਐਸਪੀ ਸਰਬਜੀਤ ਬਾਹੀਆ ਨੇ ਇਹ ਜ਼ਰੂਰ ਦੱਸਿਆ ਗਿਆ ਹੈ ਕਿ 3 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪਰ ਉਨ੍ਹਾਂ ਨੇ ਹਾਲਾ ਇਹ ਸਾਫ਼ ਨਹੀਂ ਕੀਤਾ ਅੰਮ੍ਰਿਤਸਰ ਮਾਮਲੇ ਵਿੱਚ ਗੈਂਗਸਟਰ ਫੜੇ ਗਏ ਹਨ।

ਅੰਮ੍ਰਿਤਸਰ ਪੁਲਿਸ ਨੇ NRI ਸੁਖਚੈਨ ਸਿੰਘ ’ਤੇ ਹੋਏ ਹਮਲੇ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਸੁਖਚੈਨ ਦੀ ਪਹਿਲੀ ਪਤਨੀ ਦਾ ਸਹੁਰਾ, ਜਿਸ ਹੋਟਲ ਵਿੱਚ ਹਮਲਾਵਰ ਰੁਕੇ ਸਨ ਉਨ੍ਹਾਂ ਨੂੰ ਬਿਨਾਂ ਆਈਡੀ ਕਾਰਡ ਦੇ ਰੁਕਵਾਉਣ ਵਾਲਾ ਹੋਟਲ ਮਾਲਕ, ਇਸ ਹਮਲੇ ਨੂੰ ਅੰਜਾਮ ਦੇਣ ਲਈ ਜਿਸ ਐਕਾਉਂਟ ਵਿੱਚ ਪੈਸੇ ਟ੍ਰਾਂਸਫਰ ਹੋਏ ਸਨ ਉਸ ਸ਼ਖਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।