ਬਿਉਰੋ ਰਿਪੋਰਟ – ਸਰਪੰਚ ਦੇ ਘਰ ਫਾਇਰਿੰਗ ਅਤੇ ਫਿਰੌਤੀ ਮੰਗਣ ਦੇ ਇਲ਼ਜ਼ਾਮ ਵਿੱਚ ਪੁਲਿਸ ਨੇ ਲਾਰੈਂਸ ਬਿਸ਼ਨੋਈ (Lawrence Bishnohi)ਅਤੇ ਲਖਵਿੰਦਰ ਸਿੰਘ ਲਾਂਡਾ (Lakhwinder singh Landha) ਗਰੁੱਫ ਦੇ ਗੈਂਗਸਟਰਾਂ (Gangster) ਨੂੰ ਕਾਬੂ ਕੀਤਾ ਹੈ ।
SSP ਵਤਸਲ ਗੁਪਤਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਬਿੱਲਾ ਹਰਸ਼ਾ ਛੀਨਾ ਰਾਜਾ ਸਾਂਸੀ ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ ਹੈ । ਇਹ ਲੁੱਟ ਅਤੇ ਫਾਇਰਿੰਗ ਕਰਕੇ ਲੋਕਾਂ ਕੋਲੋ ਫਿਰੌਤੀ ਮੰਗਦਾ ਸੀ । ਪੁਲਿਸ ਨੇ ਜੁਆਇੰਟ ਆਪਰੇਸ਼ਨਸ ਦੇ ਦੌਰਾਨ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਹੈ । ਕਬਜ਼ੇ ਤੋਂ 7.65 MM ਪਸਤੌਲ ਅਤੇ 2 ਜ਼ਿੰਦਾ ਰੌਂਦ ਬਰਾਮਦ ਹੋਏ ਹਨ ।
ਸਰਪੰਚ ਦੇ ਘਰ ਫਾਇਰਿੰਗ
SSP ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪੁਲਿਸ ਪੁੱਛ-ਗਿੱਛ ਕਰ ਰਹੀ ਹੈ । ਇਸ ਤੋਂ ਪਹਿਲਾਂ ਕਪੂਰਥਲ਼ਾ ਪੁਲਿਸ ਲਾਂਡਾ ਗਰੁੱਪ ਦੇ ਕੁਝ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਸਨ । ਪਿਛਲੇ ਸਾਲ 29 ਦਸੰਬਰ ਨੂੰ ਕਪੂਰਥਲਾ ਦੇ ਪਿੰਡ ਕੋਕਲਪੁਰ ਵਿੱਚ ਮੁਲਜ਼ਮ ਬਲਵਿੰਦਰ ਸਿੰਘ ਉਰਫ ਬਿੱਲਾ ਦੇ ਸਾਥੀਆਂ ਨਾਲ ਮਿਲ ਕੇ ਸਰਪੰਚ ਦੇ ਘਰ ਫਿਰੌਤੀ ਦੇ ਮਕਸਦ ਦੇ ਨਾਲ ਫਾਇਰਿੰਗ ਅਤੇ ਦਹਿਸ਼ਤ ਪੈਦਾ ਕੀਤੀ ਸੀ ।
ਪੁਲਿਸ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਤਕਨੀਕੀ ਟੀਮਾਂ ਦੇ ਨਾਲ ਟ੍ਰੈਪ ਲਗਾ ਕੇ ਮੁਲਜ਼ਮ ਨੂੰ ਫੜਨ ਦੇ ਲ਼ਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸੇ ਕੰਮ ਵਿੱਚ ਪੁਲਿਸ ਨੂੰ ਇਤਲਾਹ ਦੇ ਬਾਅਦ ਤਕਨੀਕ ਟੀਮ ਦੀ ਮਦਦ ਨਾਲ ਪਿੰਡ ਫਤੂ ਡਿੰਗਾ ਦੇ ਨਜ਼ਦੀਕ ਨਾਕੇਬੰਦੀ ਕਰਕੇ ਕਾਬੂ ਕੀਤਾ ਹੈ ।
2 ਸਾਥੀ ਤਰਨਤਾਰਨ ਤੋਂ ਗ੍ਰਿਫਤਾਰ
SSP ਨੇ ਦੱਸਿਆ ਹੈ ਕਿ ਅਜਿਹੇ ਕਈ ਮੁਲਜ਼ਮਾਂ ਨੇ ਮਿਲ ਕੇ ਗਰੁੱਪ ਬਣਾਇਆ ਹੋਇਆ ਸੀ । ਜੋ ਸ਼ੋਸ਼ਲ ਮੀਡੀਆ ਵਿੱਚ ਆਪਸ ਵਿੱਚ ਸੰਪਰਕ ਰੱਖ ਦੇ ਸਨ । ਵਿਦੇਸ਼ ਵਿੱਚ ਬੈਠੇ ਕੋਈ ਗੈਂਗਸਟਰਾਂ ਦੇ ਨਾਲ ਲੋਕਾਂ ਨੂੰ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੇ ਗੁਰੱਪ ਦੇ ਕੋਲ ਪੈਸਾ ਲੈਕੇ ਫਾਇਰਿੰਗ ਕਰਦੇ ਸੀ । ਮੁਲਜ਼ਮ ਲੰਡਾ ਗਰੁੱਪ ਅਤੇ ਗੋਲਡੀ ਬਰਾੜ ਨਾਲ ਜੁੜੇ ਹੋਏ ਸਨ । ਇੰਨਾਂ ਦੇ 2 ਸਾਥੀਆਂ ਦੇ ਨਾਲ ਹੀ ਤਰਨਤਾਰਨ ਪੁਲਿਸ ਨੂੰ ਕਾਬੂ ਕੀਤਾ ਹੈ । ਜਿੰਨਾਂ ਨੂੰ ਪੁਲਿਸ ਜਲਦ ਹੀ ਪ੍ਰੋਡਕਸ਼ਨ ਵਾਰੰਟ ਤੇ ਲੈਕੇ ਆਵੇਗੀ ।