Punjab

65 ਸਾਲ ਦੀ ਅਧਿਆਪਕਾ ਚਰਨਜੀਤ ਕੌਰ ਹਿਰਾਸਤ ‘ਚ !

ਬਿਊਰੋ ਰਿਪੋਰਟ : ਪੰਜਾਬ ਪੁਲਿਸ ਨੇ 65 ਸਾਲ ਦੀ ਇੱਕ ਪ੍ਰਾਈਵੇਟ ਸਕੂਲ ਅਧਿਆਪਕਾ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਮੋਗਾ ਦੀ ਰਹਿਣ ਵਾਲੀ ਅਧਿਆਪਕਾ ਚਰਨਜੀਤ ਕੌਰ ਨੂੰ CIA ਮਹਿਣਾ ਵਿੱਚ ਰੱਖੇ ਜਾਣ ਦੀ ਜਾਣਕਾਰੀ ਮਿਲੀ ਹੈ, ਕਾਊਂਟਰ ਇੰਟੈਲੀਜੈਂਸ ਲੁਧਿਆਣਾ ਦੀ ਟੀਮ ਨੇ ਉਨ੍ਹਾਂ ਨੂੰ ਮੋਗਾ ਸਥਿਤ ਘਰ ਤੋਂ ਹਿਰਾਸਤ ਵਿੱਚ ਲਿਆ ਸੀ, ਤੇ ਪੁੱਛ-ਗਿੱਛ ਲਈ ਲੁਧਿਆਣਾ ਲਿਜਾਏ ਜਾਣ ਦੀ ਵੀ ਖਬਰ ਮਿਲੀ, ਪੁਲਿਸ ਨੇ ਅਧਿਆਪਕਾ ਦਾ ਮੋਬਾਈਲ ਫੋਨ ਵੀ ਰੱਖ ਲਿਆ, ਤੇ ਕਾਲ ਡਿਟੇਲ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ। ਚਰਨਜੀਤ ਕੌਰ ਦਾ ਪੁੱਤਰ ਅਵਤਾਰ ਸਿੰਘ ਖੰਡਾ ਇੰਗਲੈਂਡ ਰਹਿੰਦਾ ਹੈ, ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਿਕ ਅੰਮ੍ਰਿਤਪਾਲ ਦੇ ਲਿੰਕ ਦੀ ਵਜ੍ਹਾ ਕਰਕੇ ਚਰਨਜੀਤ ਕੌਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਆਮ ਲੋਕ ਇਸ ਕਾਰਵਾਈ ਦੀ ਨਿਖੇਧੀ ਕਰ ਰਹੇ ਹਨ।

ਅਮ੍ਰਿਤਪਾਲ ਸਿੰਘ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਨਾਮੀ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ‘ਤੇ ਇਸਦੀ ਜਾਣਕਾਰੀ ਨਹੀਂ ਦਿੱਤੀ ਹੈ। ਇਨ੍ਹਾਂ ‘ਤੇ ਇਲਜ਼ਾਮ ਹਨ ਕਿ ਪੁਲਿਸ ਦੀ ਕਾਰਵਾਈ ਦੌਰਾਨ ਇਨ੍ਹਾਂ ਨੇ ਅਮ੍ਰਿਤਪਾਲ ਨੂੰ ਪਨਾਹ ਦਿੱਤੀ ਸੀ। ਜਾਣਕਾਰੀ ਮੁਤਾਬਕ, 28 ਮਾਰਚ ਨੂੰ ਜਦੋਂ ਪੰਜਾਬ ਪੁਲਿਸ ਅਮ੍ਰਿਤਪਾਲ ਸਿੰਘ ਦੀ ਭਾਲ਼ ਕਰ ਰਹੀ ਸੀ, ਉਸ ਵੇਲੇ ਰਾਤ ਸਮੇਂ ਅਮ੍ਰਿਤਪਾਲ ਸਿੰਘ ਨੇ ਪਿੰਡ ਮਰਨਾਈਆਂ ਤੋਂ 4-5 ਕਿਲੋਮੀਟਰ ਦੂਰ ਪਿੰਡ ਰਾਜਪੁਰ ਭਾਈਆਂ ‘ਚ ਇਨ੍ਹਾਂ ਦੋਵੇਂ ਭਰਾਵਾਂ ਕੋਲ ਪਨਾਹ ਲਈ ਸੀ। ਇੱਥੋ ਹੀ ਇੱਕ ਗੱਡੀ ਅਮ੍ਰਿਤਪਾਲ ਨੂੰ ਅੱਗੇ ਲੈ ਗਈ ਸੀ।
ਗੁਰਦੀਪ ਤੇ ਕੁਲਦੀਪ ਰਾਤ ਸਮੇਂ ਮਾਈਨਿੰਗ ਮਜ਼ਦੂਰੀ ਕਰਦੇ ਹਨ।ਪੁਲਿਸ ਨੇ 30 ਮਾਰਚ ਨੂੰ ਦਰਜ ਕੀਤੀ ਗਈ ਐਫਆਈਆਰ ‘ਚ ਇਨ੍ਹਾਂ ਦੇ ਨਾਮ ਵੀ ਸ਼ਾਮਲ ਕਰ ਲਏ ਹਨ।

ਸਿੰਗਾਪੁਰ ਤੋਂ ਆਇਆ ਸੀ ਦੀਪਾ

ਉਧਰ ਪਿੰਡ ਧੂਲਕੋਟ ਚਰਨ ਸਿੰਘ ਵਾਲਾ ਦੇ ਇੱਕ ਨੌਜਵਾਨ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ,27 ਸਾਲ ਦੇ ਹਰਦੀਪ ਸਿੰਘ ਉਰਫ ਦੀਪਾ ਕਾਫੀ ਸਮੇਂ ਪਹਿਲਾਂ ਸਿੰਗਾਪੁਰ ਰਹਿਣ ਦੇ ਬਾਅਦ 3 ਮਹੀਨੇ ਪਹਿਲਾਂ ਹੀ ਪਿੰਡ ਪਰਤਿਆ ਸੀ, ਦੱਸਿਆ ਜਾ ਰਿਹਾ ਹੈ ਕਿ NSA ਦੀ ਟੀਮ ਸਿਵਲ ਕੱਪੜਿਆਂ ਵਿੱਚ ਆਈ ਅਤੇ ਹਰਦੀਪ ਸਿੰਘ ਦੀਪਾ ਨੂੰ ਚੁੱਪ ਚਪੀਤੇ ਆਪਣੇ ਨਾਲ ਲੈ ਗਈ । ਦੈਨਿਕ ਭਾਸਕਰ ਮੁਤਾਬਿਕ ਹਰਦੀਪ ਸਿੰਘ ਦੀਪਾ ਸਿੰਗਾਪੁਰ ਵਿੱਚ ਰਹਿੰਦੇ ਹੋਏ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਆਇਆ ਸੀ। ਹਰਦੀਪ ਸਿੰਘ ਦੀਪਾ ਨੂੰ ਸ਼ੱਕ ਦੇ ਅਧਾਰ ‘ਤੇ ਪੁਲਿਸ ਗ੍ਰਿਫਤਾਰ ਕਰਕੇ CIA ਸਟਾਫ ਮੈਹਨਾ ਲੈਕੇ ਆਈ ਹੈ,ਜਿੱਥੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ।