‘ਦ ਖ਼ਾਲਸ ਬਿਊਰੋ :- ਪੰਜਾਬ ਪੁਲਿਸ ਅਤੇ ਮਨੁੱਖਤਾ ਦਾ ਵਾਹ-ਵਾਸਤਾ ਦੂਰ ਦਾ ਹੀ ਰਿਹਾ ਹੈ। ਪੁਲਿਸ ਦਾ ਗੈਰ-ਮਨੁੱਖੀ ਵਿਵਹਾਰ ਅਕਸਰ ਖ਼ਬਰਾਂ ਬਣਦਾ ਰਿਹਾ ਹੈ ਪਰ ਬਹੁਤ ਘੱਟ ਵਾਰ ਹੁੰਦਾ ਜਦੋਂ ਪੁਲਿਸ ਦਾ ਮਨੁੱਖੀ ਚਿਹਰਾ ਸਾਹਮਣੇ ਆਇਆ ਹੋਵੇ। ਪਟਿਆਲਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਟ੍ਰੈਫਿਕ ਪੁਲਿਸ ਦਾ ਇੱਕ ਸਿਪਾਹੀ ਆਪਣੀ ਡਿਊਟੀ ਤੋਂ ਪਰ੍ਹੇ ਜਾ ਕੇ ਵਰ੍ਹਦੇ ਮੀਂਹ ਵਿੱਚ ਨੰਗੇ ਪੈਰੀਂ ਮਨੁੱਖਤਾ ਪ੍ਰਤੀ ਆਪਣਾ ਫ਼ਰਜ਼ ਨਿਭਾ ਰਿਹਾ ਸੀ। ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਚੌਂਕ ‘ਚ ਮੀਂਹ ਪੈਣ ਕਾਰਨ ਟ੍ਰੈਫਿਕ ਪੁਲਿਸ ਦੇ ਇੱਕ ਮੁਲਾਜ਼ਮ ਦੀ ਵਰਦੀ ਗਿੱਲੀ ਹੋ ਗਈ ਸੀ ਅਤੇ ਉਸਦੇ ਬੂਟਾਂ ਵਿੱਚ ਪਾਣੀ ਭਰ ਗਿਆ ਸੀ। ਇਸ ਦੇ ਬਾਵਜੂਦ ਵੀ ਉਹਨਾ ਨੇ ਆਪਣੀ ਡਿਊਟੀ ਨਹੀਂ ਛੱਡੀ ਅਤੇ ਨੰਗੇ ਪੈਰੀਂ ਹੀ ਡਿਊਟੀ ਦੇਣ ਲੱਗ ਪਏ। ਉਨ੍ਹਾਂ ਦੇ ਇਸ ਕਦਮ ਦੀ ਸ਼ਹਿਰ ਵਾਸੀਆਂ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।

Related Post
India, International, Punjab, Video
Video – ਅੱਜ ਦੀਆਂ ਵੱਡੀਆਂ ਮੁੱਖ ਖ਼ਬਰਾਂ। Headlines Bulletin
August 16, 2025