Punjab

24 ਘੰਟੇ ਅੰਦਰ ਪੁਲਿਸ ਮੁਲਾਜ਼ਮ ਦਾ ਕਤਲ ਵਾਲੇ ਗੈਂਗਸਟਰ ਦਾ ਐਨਕਾਊਂਟਰ !

ਬਿਉਰੋ ਰਿਪੋਰਟ : ਹੁਸ਼ਿਆਰਪੁਰ ਵਿੱਚ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਨੂੰ ਮਾਰਨ ਵਾਲੇ ਗੈਂਗਸਟਰ ਰਾਣਾ ਮੰਸੂਰਪੁਰੀਆ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ । 17 ਮਾਰਚ ਐਤਵਾਰ ਨੂੰ ਮੁਕੇਰੀਆ ਵਿੱਚ ਮੁਠਭੇੜ ਦੇ ਦੌਰਾਨ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਨੂੰ ਗੋਲੀ ਮਾਰੀ ਸੀ । ਇਸ ਦੇ ਬਾਅਦ ਉਹ ਫਰਾਰ ਹੋ ਗਿਆ ਸੀ। ਪੁਲਿਸ ਉਸ ਦੀ ਤਲਾਸ਼ ਵਿੱਚ ਲੱਗੀ ਸੀ । ਦੱਸਿਆ ਜਾ ਰਿਹਾ ਹੈ ਕਿ ਰਾਣਾ ਮੰਸੂਰਪੁਰੀਆਂ ਇੱਕ ਪੈਟਰੋਲ ਪੰਪ ‘ਤੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਇਆ ਸੀ । ਜਿਸ ਦੇ ਬਾਅਦ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ।

ਉਧਰ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਸੋਮਵਾਰ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ । ਅਂਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ 2 ਕਰੋੜ ਦੀ ਮਦਦ ਵੀ ਦਿੱਤੀ ਗਈ ਹੈ । ਇਸ ਦੇ ਇਲਾਵਾ ਪੁਲਿਸ ਅਧਿਕਾਰੀਆਂ ਨੇ ਸ਼ਹੀਦ ਦੇ ਪਰਿਵਾਰ ਨੂੰ ਪੂਰੀ ਜ਼ਿੰਦਗੀ ਮਦਦ ਦਾ ਭਰੋਸਾ ਵੀ ਦਿੱਤਾ ਹੈ।

ਪੁਲਿਸ ਨੂੰ ਇਨਪੁੱਟ ਮਿਲੀ ਸੀ ਕਿ ਗੈਂਗਸਟਰ ਰਾਣਾ ਕੁੰਡੀ ਇਲਾਕੇ ਦੇ ਜੰਗਲਾਂ ਦੇ ਵਿੱਚ ਲੁਕਿਆ ਹੈ । ਇਸ ਨੂੰ ਲੈਕੇ ਦਸੂਹਾ,ਹਾਜੀਪੁਰ,ਮੁਕੇਰੀਆ,ਤਲਵਾੜਾ,ਮਾੜਦੀਵਾਲ ਸਮੇਤ ਕਈ ਇਲਾਕਿਆਂ ਵਿੱਚ ਪੁਲਿਸ ਦੀ ਟੀਮ ਪਹੁੰਚੀ । ਸਿਰਫ਼ ਇਹ ਹੀ ਨਹੀਂ ਰਾਣੇ ਦੇ ਸਾਥੀਆਂ ਦੇ ਘਰਾਂ ਵਿੱਚ ਰੇਡ ਕੀਤੀ ਗਈ । ਪੁਲਿਸ ਸੂਤਰਾਂ ਦੇ ਮੁਤਾਬਿਕ ਪੁਲਿਸ ਕਾਂਸਟੇਬਲ ਨੂੰ ਮਾਰਨ ਦੇ ਬਾਅਦ ਉਹ ਖੇਤਾਂ ਵਿੱਚ ਹੁੰਦੇ ਹੋਏ ਕਿਸੇ ਜਾਨਕਾਰ ਦਾ ਸਹਾਰਾ ਲੈਕੇ ਹਲਕਾ ਦਸੂਹਾ ਦੇ ਕੰਡੀ ਕਨਾਲ ਦੇ ਸਿਵਾਲਿਕ ਜੰਗਲਾ ਵਿੱਚ ਪਹੁੰਚ ਗਿਆ । ਪੁਲਿਸ ਨੇ ਉਸ ‘ਤੇ 25 ਹਜ਼ਾਰ ਦੇ ਇਨਾਮ ਦਾ ਵੀ ਐਲਾਨ ਕੀਤਾ ਸੀ ।