Punjab

13 ਕਿਲੋਮੀਟਰ ਦੇ ਦਾਇਰੇ ‘ਚ ਪੰਜਾਬ 100 ਤੋਂ ਵੱਧ ਗੱਡੀਆਂ ਟਕਰਾਇਆ ! ਵੱਡਾ ਨੁਕਸਾਨ ! CM ਮਾਨ ਐਕਸ਼ਨ ਵਿੱਚ !

ਬਿਉਰੋ ਰਿਪੋਰਟ : ਪੰਜਾਬ ਵਿੱਚ ਧੁੰਦ ਦੇ ਕਾਰਨ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਤਕਰੀਬਨ 13 ਕਿਲੋਮੀਟਰ ਦੇ ਫਾਸਲੇ ਵਿੱਚ 100 ਤੋਂ ਵੱਧ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਹਨ । ਇਹ ਹਾਦਸੇ ਵੱਖ-ਵੱਖ ਥਾਵਾਂ ‘ਤੇ ਹੋਏ ਹਨ । ਇਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ । ਜਦਕਿ 6 ਲੋਕ ਗੰਭੀਰ ਜਖ਼ਮੀ ਹੋਏ ਹਨ । ਇੰਨਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਨੂੰ ਹਿਦਾਇਤਾਂ ਦਿੱਤੀਆਂ ਹਨ ਜਿੱਥੇ ਹੀ ਹਾਦਸਾ ਹੋਇਆ ਹੈ ਉੱਥੇ ਮਦਦ ਪਹੁੰਚਾਈ ਜਾਵੇ। ਉਨ੍ਹਾਂ ਨੇ ਕਿਹਾ ਮੈਂ ਆਪ ਪ੍ਰਸ਼ਾਸਨ ਦੇ ਨਾਲ ਸੰਪਰਕ ਵਿੱਚ ਹਾਂ। ਸੀਐੱਮ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਧੁੰਦ ਹੋਰ ਵਧੇਗੀ ਅਤੇ ਹਾਦਸੇ ਹੋਰ ਹੋਣਗੇ ਇਸ ਲਈ ਸੰਭਲ ਕੇ ਡਰਾਇਵਿੰਗ ਕੀਤੀ ਜਾਵੇ।

ਜਾਣਕਾਰੀ ਦੇ ਮੁਤਾਬਿਕ ਸਵੇਰ ਵੇਲੇ ਜ਼ਬਰਦਸਤ ਧੁੰਦ ਅਤੇ ਘੱਟ ਵਿਜੀਬਿਲਿਟੀ ਸੀ । ਇਸ ਦੇ ਕਾਰਨ ਲੁਧਿਆਣਾ ਅਤੇ ਖੰਨਾ ਵਿੱਚ SSP ਦਫ਼ਤਰ ਤੋਂ ਲੈਕੇ ਬੀਜਾ ਤੱਕ ਤਕਰੀਬਨ 13 ਕਿਲੋਮੀਟਰ ਦੇ ਇਲਾਕੇ ਵਿੱਚ ਗੱਡੀਆਂ ਵਾਪਸ ਵਿੱਚ ਟਕਰਾਇਆ ਹਨ । ਦੱਸਿਆ ਜਾ ਰਿਹਾ ਹੈ ਕਿ SSP ਦਫ਼ਤਰ ਦੇ ਨਜ਼ਦੀਕ ਹੀ ਜ਼ਿਆਦਾਤਰ ਗੱਡੀਆਂ ਆਪਸ ਵਿੱਚ ਟਕਰਾਇਆ ਹਨ ।

ਬੱਸ ਤੋਂ ਲੈਕੇ ਟਰੱਕ ਅਤੇ ਕਾਰਾਂ ਸ਼ਾਮਲ

ਨੈਸ਼ਨਲ ਹਾਈਵੇਅ ‘ਤੇ ਹੋਏ ਹਾਦਸਿਆਂ ਵਿੱਚ 3 ਤੋਂ 4 ਬੱਸਾਂ, ਟਰੱਕ, ਟਰਾਲੇ ਅਤੇ ਕਾਰਾਂ ਆਪਸ ਵਿੱਚ ਟਕਰਾਇਆ ਹਨ । ਬੱਸਾਂ ਵਿੱਚ ਸਵਾਰ ਲੋਕਾਂ ਨੂੰ ਹਲਕੀ ਸੱਟਾਂ ਲੱਗਿਆ ਹਨ ।ਉਨ੍ਹਾਂ ਨੂੰ ਮੁੱਢਲੇ ਪ੍ਰਚਾਰ ਦਿੱਤਾ ਗਿਆ ਹੈ । ਇੰਨਾਂ ਹਾਦਸਿਆਂ ਵਿੱਚ ਕਾਰਾਂ ਦੀ ਗਿਣਤੀ ਜ਼ਿਆਦਾ ਹੈ । ਜਿੰਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ । ਉਧਰ ਕੁਝ ਬੱਸਾਂ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਤਬਾਅ ਹੋ ਗਿਆ ਹੈ ।

ਸਰਹਿੰਦ ਦੇ ਨੌਜਵਾਨ ਦੀ ਮੌਤ

ਇਸੇ ਦੌਰਾਨ ਗ੍ਰੀਨਲੈਂਡ ਹੋਟਲ ਦੇ ਕੋਲ ਹੋਏ ਹਾਦਸੇ ਵਿੱਚ 12 ਦੇ ਕਰੀਬ ਗੱਡੀਆਂ ਨੇ ਟੱਕਰ ਹੋਈ । ਇੱਕ ਥਾਂ ‘ਤੇ ਸਰਹਿੰਦ ਦੇ ਇਲਾਕੇ ਦੇ ਨੌਜਵਾਨ ਦੀ ਮੌਤ ਹੋ ਗਈ । ਸਰਹਿੰਦ ਦੇ ਡੀਐੱਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜਿਸ ਥਾਂ ‘ਤੇ ਹਾਦਸੇ ਹੋਏ ਉੱਥੇ ਪੁਲਿਸ ਦੇ ਮੁਲਾਜ਼ਮ ਰਾਹਤ ਲਈ ਪਹੁੰਚ ਗਏ ਹਨ । ਉਨ੍ਹਾਂ ਨੇ ਦੱਸਿਆ ਸਾਡੇ ਕੋਲ 22 ਤੋਂ 25 ਗੱਡੀਆਂ ਦੀ ਦੁਰਘਟਨਾ ਦੀ ਜਾਣਕਾਰੀ ਆਈ ਹੈ । ਉਨ੍ਹਾਂ ਨੇ ਦੱਸਿਆ ਜਿੰਨਾਂ ਗੱਡੀਆਂ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ । ਉਨ੍ਹਾਂ ਦੀ ਇਤਲਾਹ ਪੁਲਿਸ ਕੋਲ ਹੈ,ਅਜਿਹੀ ਕਈ ਗੱਡੀਆਂ ਹਨ ਜਿੰਨਾਂ ਨੂੰ ਘੱਟ ਨੁਕਸਾਨ ਹੋਇਆ ਹੈ ਮਾਲਿਕ ਬਿਨਾਂ ਪੁਲਿਸ ਨੂੰ ਇਤਲਾਹ ਕਰਕੇ ਲੈ ਗਏ ।