ਬਿਉਰੋ ਰਿਪੋਰਟ – ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਮੌਸਮ 360 ਡਿਗਰੀ ਬਦਲ ਗਿਆ ਹੈ । ਬੀਤੀ ਰਾਤ ਤੋਂ ਹੀ ਪਟਿਆਲਾ, ਮੋਹਾਲੀ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਵਿੱਚ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਬਿਜਲੀ ਗਰਜੀ ਅਤੇ ਮੀਂਹ ਵੀ ਪਿਆ ਹੈ । ਮੌਸਮ ਵਿਭਾਗ ਨੇ 5 ਮਈ ਤੱਕ ਇਸੇ ਤਰ੍ਹਾਂ 60 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ । ਪੰਜਾਬ ਵਿੱਚ ਬਦਲੇ ਮੌਸਮ ਦੀ ਵਜ੍ਹਾ ਕਰਕੇ ਘੱਟੋ-ਘੱਟ ਤਾਪਮਾਨ ਵਿੱਚ 5.6 ਡਿਗਰੀ ਦੀ ਵੱਡੀ ਕਮੀ ਦਰਜ ਹੋਈ ਹੈ । ਪੰਜਾਬ ਵਿੱਚ ਅੱਜ ਦੀ ਸਵੇਰ ਠੰਡੀ ਰਹੀ,ਬਠਿੰਡਾ ਵਿੱਚ ਸਭ ਤੋਂ ਘੱਟ 18 ਡਿਗਰੀ ਦੇ ਆਲੇ ਦੁਆਲੇ ਤਾਪਮਾਨ ਦਰਜ ਕੀਤਾ ਗਿਆ ਹੈ । ਸਭ ਤੋਂ ਵੱਧ ਤਾਪਮਾਨ ਰੋਪੜ ਦਾ 22 ਡਿਗਰੀ ਦਰਜ ਕੀਤਾ ਗਿਆ ਹੈ । ਸੂਬੇ ਦੀ ਰਾਜਧਾਨੀ ਚੰਡੀਗੜ੍ਹ 20,ਅੰਮ੍ਰਿਤਸਰ ਦਾ 18,ਲੁਧਿਆਣਾ ਅਤੇ ਪਟਿਆਲਾ ਦਾ 20 ਡਿਗਰੀ ਦੇ ਆਲੇ ਦੁਲਾਲੇ ਤਾਪਮਾਨ ਦਰਜ ਕੀਤਾ ਗਿਆ ਹੈ । ਮੀਂਹ ਦੀ ਵਜ੍ਹਾ ਕਰਕੇ ਮੰਡੀਆਂ ਵਿੱਚ ਪਈ ਕਿਸਾਨਾਂ ਦੀ ਫਸਲ ਨੂੰ ਵੀ ਨੁਕਸਾਨ ਹੋਇਆ ਹੈ । ਕਈ ਮੰਡੀਆਂ ਵਿੱਚ ਖੁੱਲੇ ਵਿੱਚ ਪਿਆ ਅਨਾਜ ਭਿੱਜ ਗਿਆ ਹੈ ।
ਉਧਰ ਹਰਿਆਣਾ ਵਿੱਚ ਵੀ ਮੌਸਮ ਬਿਲਕੁਲ ਬਦਲ ਗਿਆ ਹੈ । ਰਾਤ ਵੇਲੇ ਗੁਰੂਗਰਾਮ,ਮਹਿੰਦਰਗੜ੍ਹ,ਚਰਖੀ ਦਾਦਰੀ,ਭਿਵਾਨੀ,ਰੇਵਾੜੀ,ਝੱਜਰ,ਰੋਹਤਕ,ਸਿਰਸਾ,ਹਿਸਾਰ ਵਿੱਚ 60 ਕਿਲੋਮੀਟਰ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਹਨ ਅਤੇ ਤੇਜ਼ ਮੀਂਹ ਪਿਆ ਹੈ । ਮੀਂਹ ਦੀ ਵਜ੍ਹਾ ਕਰਕੇ ਘੱਟੋ-ਘੱਟ ਤਾਪਮਾਨ ਵਿੱਚ 6.8 ਫੀਸਦੀ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ ।
ਸਭ ਤੋਂ ਘੱਟ ਤਾਪਮਾਨ ਯਮੁਨਾਨਗਰ ਦਾ ਦਰਜ ਕੀਤਾ ਗਿਆ ਹੈ । ਸਭ ਤੋਂ ਵੱਧ ਮਹਿੰਦਰਗੜ੍ਹ ਦਾ 24 ਡਿਗਰੀ ਤਾਪਮਾਨ ਰਿਹਾ ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਤੇਜ਼ ਬਾਰਿਸ਼ ਹੋਈ । ਦੁਪਹਿਰ 12 ਵਜੇ ਤੋਂ ਪੰਜ ਜ਼ਿਲ੍ਹਿਆਂ ਵਿੱਚ ਗੜੇਮਾਰੀ ਅਤੇ ਤੂਫਾਨ ਸ਼ੁਰੂ ਹੋ ਗਿਆ । ਸ਼ਿਮਲਾ,ਸਿਰਮੌਰ,ਮੰਡੀ,ਬਿਲਾਸਪੁਰ,ਸੋਲਨ ਵਿੱਚ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਤੂਫਾਨ ਚੱਲਿਆ । ਚੰਬਾ ਵਿੱਚ 7 ਡਿਗਰੀ ਤੱਕ ਤਾਪਮਾਨ ਹੇਠਾਂ ਆ ਗਿਆ ।
ਦਿੱਲੀ-NCR,ਯੂਪੀ ਅਤੇ ਛੱਤੀਗੜ੍ਹ ਵਿੱਚ ਵੀ ਵੀਰਵਾਰ ਦੀ ਰਾਤ ਨੂੰ ਤੂਫਾਨ,ਹਨੇਰੀ ਅਤੇ ਬਿਜਲੀ ਡਿੱਗਣ ਦੀਆਂ ਗਈ ਘਟਨਾਵਾਂ ਸਾਹਮਣੇ ਆਇਆ ਜਿਸ ਦੀ ਵਜ੍ਹਾ ਕਰਕੇ 10 ਲੋਕਾਂ ਦੀ ਮੌਤ ਹੋ ਗਈ । ਦਿੱਲੀ ਅਤੇ ਯੂਪੀ ਵਿੱਚ 4-4 ਲੋਕਾਂ ਦੀ ਮੌਤ ਹੋਈ ਹੈ ਜਦਕਿ 2 ਛੱਤੀਗੜ੍ਹ ਵਿੱਚ 2 ਲੋਕਾਂ ਦੀ ਤੂਫਾਨ ਨਾਲ ਮੌਤ ਹੋਈ ਹੈ ।
ਦਿੱਲੀ ਵਿੱਚ ਰਾਤ ਤੇਜ਼ ਹਵਾਵਾਂ ਨਾਲ ਬਿਜਲੀ ਗਰਜੀ ਅਤੇ ਤਕਰੀਬਨ 5 ਘੰਟੇ ਤੱਕ ਤੇਜ਼ ਮੀਂਹ ਪਿਆ । ਦਿੱਲੀ ਏਅਰਪੋਰਟ ਤੋਂ 100 ਤੋਂ ਵੱਧ ਫਲਾਇਟਾਂ ਦੇਰੀ ਨਾਲ ਉਡਾਨ ਭਰੀ,3 ਫਲਾਈਟਾਂ ਨੂੰ ਡਾਇਵਰਟ ਕਰ ਦਿੱਤਾ ਗਿਆ । ਬੱਚਿਆਂ ਨੂੰ ਸਕੂਲ ਪਹੁੰਚਣ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ,ਬੱਚਿਆਂ ਨੂੰ ਸਕੂਲ 8 ਵਜੇ ਪਹੁੰਚਣਾ ਸੀ ਉਹ 11 ਵਜੇ ਸਕੂਲ ਪਹੁੰਚੇ । ਟਰੈਫ਼ਿਕ ਜਾਮ ਦੀ ਵਜ੍ਹਾ ਕਰਕੇ ਸਕੂਲ ਬੱਸਾਂ ਸਮੇਂ ਸਿਰ ਸਕੂਲ ਨਹੀਂ ਪਹੁੰਚ ਸਕੀਆਂ । ਅੱਜ ਪੱਛਮੀ ਬੰਗਾਲ ਵਿੱਚ ਵੀ ਤੂਫਾਨ ਦਾ ਅਲਰਟ ਹੈ । ਜੰਮੂ ਵਿੱਚ ਵੀ ਮੀਂਹ ਦੀ ਵਜ੍ਹਾ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ । ਰਾਜਸਥਾਨ ਦੇ 30 ਜ਼ਿਲ੍ਹਿਆਂ ਵਿੱਚ ਹਨੇਰੀ ਅਤੇ ਮੀਂਹ ਦਾ ਅਲਰਟ ਹੈ । ਮੌਸਮ ਵਿਭਾਗ ਨੇ ਮੱਧ ਪ੍ਰਦੇਸ਼,ਨਾਗਾਲੈਂਡ,ਓਡੀਸ਼ਾ,ਮਣੀਪੁਰ,ਮਿਜੋਰਮ,ਤ੍ਰਿਪੁਰਾ ਵਿੱਚ ਗੜੇਮਾਰੀ ਡਿੱਗ ਸਕਦੀ ਹੈ ।