Punjab

ਹੋਸ਼ ਉਡਾਉਣ ਵਾਲਾ ਖੁਲਾਸਾ ! ਪੰਜਾਬ ‘ਚ ਲਾਪਤਾ ਹੋਣ ਵਾਲਿਆਂ ‘ਚ 80 ਫੀਸਦੀ ਔਰਤਾਂ !

ਬਿਉਰੋ ਰਿਪੋਰਟ : ਪੰਜਾਬੀ ਦੀ ਔਰਤਾਂ ਨੂੰ ਲੈਕੇ ਚਿੰਤਾ ਵਿੱਚ ਪਾਉਣ ਵਾਲੀ ਰਿਪੋਰਟ ਸਾਹਮਣੇ ਆਈ ਹੈ । ਬਠਿੰਡਾ ਤੋਂ ਅਕਾਲੀ ਦਲ ਦੀ ਲੋਕਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ NCRB ਯਾਨੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਗਾਇਬ ਹੋਣ ਵਾਲੇ ਲੋਕਾਂ ਵਿੱਚ 80 ਫੀਸਦੀ ਔਰਤਾਂ ਹਨ ।

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਹੈ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਨੇ ਹੁਣ ਤੱਕ ਇਸ ਰਿਪੋਰਟ ‘ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਮਨੁੱਖੀ ਤਸਕਰੀ ਸਮੇਤ ਇਸ ਦੇ ਪਿੱਛੇ ਕੀ ਕਾਰਨ ਹਨ ਇਸ ਦੀ ਜਾਂਚ ਹੁਣ ਤੱਕ ਨਹੀਂ ਹੋਈ ਹੈ । ਜਾਂਚ ਦੇ ਲਈ ਫੌਰਨ ਇੱਕ ਕਮਿਸ਼ਨ ਦਾ ਗਠਨ ਹੋਣਾ ਚਾਹੀਦਾ ਹੈ ।

ਸੂਬਾ ਤੋਂ 3607 ਲੋਕਾਂ ਦੇ ਲਾਪਤਾ ਹੋ ਚੁੱਕੇ ਹਨ । ਜਿੰਨਾਂ ਦਾ ਹੁਣ ਤੱਕ ਕੋਈ ਪਤਾ ਨਹੀਂ ਚੱਲਿਆ ਹੈ। ਸਾਲ 2021 ਵਿੱਚ ਇੰਨਾਂ ਲਾਪਤਾ ਲੋਕਾਂ ਦੀ ਗਿਣਤੀ 2494 ਸੀ। ਲਾਪਤਾ ਬੱਚਿਆਂ ਵਿੱਚ ਕੁੜੀਆਂ ਦੀ ਗਿਣਤੀ ਮਨੁੱਖੀ ਤਸਕਰੀ ਵੱਲ ਇਸ਼ਾਰਾ ਕਰ ਰਹੀ ਹੈ। NCRB ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਵਿੱਚ ਗੰਮਸ਼ੁਦਗੀ ਦੇ ਮਾਮਲੇ ਵਧਣਾ ਹੈਰਾਨੀ ਜਨਕ ਹੈ ।


ਹਾਲ ਹੀ ਵਿੱਚ NCRB ਨੇ ਪੰਜਾਬ ਦੇ ਅਪਰਾਧ ‘ਤੇ ਵੀ ਇਕ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ 2021 ਦੀ ਤੁਲਨਾ 2022 ਵਿੱਚ ਪੰਜਾਬ ਵਿੱਚ ਔਰਤਾਂ ਅਤੇ ਬੱਚਿਆਂ ਦੇ ਖਿਲਾਫ ਜੁਰਮ ਵਿੱਚ ਕਮੀ ਦਰਜ ਹੋਈ ਹੈ।

ਪੰਜਾਬ ਵਿੱਚ ਇੱਕ ਸਾਲ ਵਿੱਚ 927 ਕੁੜੀਆਂ ਲਾਪਤਾ

ਹਰਸਿਮਰਤ ਕੌਰ ਬਾਦਲ ਨੇ ਕਿਹਾ ਪੰਜਾਬ ਵਿੱਚ ਹਰ ਦਿਨ 3 ਕੁੜੀਆਂ ਗਾਇਬ ਹੋ ਰਹੀਆਂ ਹਨ। ਪਿਛਲੇ ਸਾਲ 18 ਸਾਲ ਤੋਂ ਘੱਟ ਉਮਰ ਦੀਆਂ 1113 ਕੁੜੀਆਂ-ਮੁੰਡੇ ਲਾਪਤਾ ਹੋਏ ਸਨ । ਇਸ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲਾਪਤਾ ਲੋਕਾਂ ਵਿੱਚ 927 ਕੁੜੀਆਂ ਅਤੇ 127 ਮੁੰਡੇ ਸ਼ਾਮਲ ਹਨ । ਸਾਲ 2021 ਦੀ ਗੱਲ ਕਰੀਏ ਤਾਂ 1045 ਲੋਕ ਲਾਪਤਾ ਹੋਏ ਸਨ , ਜਿਸ ਵਿੱਚ 881 ਕੁੜੀਆਂ ਅਤੇ 164 ਮੁੰਡੇ ਸ਼ਾਮਲ ਸਨ।