‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਪੰਜਾਬ ਦੀਆਂ ਅੱਜ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦੀਆਂ ਪਈਆਂ ਵੋਟਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਚੋਣਾਂ ਦੇ ਜਿਆਦਾਤਰ ਨਤੀਜੇ ਕਾਂਗਰਸ ਦੇ ਹੱਕ ‘ਚ ਰਹੇ ਹਨ। ਅਕਾਲੀ ਦਲ ਤੇ ਬੀਜੇਪੀ ਦਾ ਟੁੱਟਿਆ ਰਿਸ਼ਤਾ ਵੀ ਕਈ ਥਾਈਂ ਹਾਰ ਦਾ ਮੂੰਹ ਦਿਖਾ ਗਿਆ ਹੈ। ਕਿਸਾਨੀ ਅੰਦੋਲਨ ਦਾ ਇਨ੍ਹਾਂ ਵੋਟਾਂ ਲਈ ਰਾਜਨੀਤਿਕ ਲਾਹਾ ਲੈਣ ਦੀਆਂ ਕਈ ਪਾਰਟੀਆਂ ਦੀਆਂ ਤਰਕੀਬਾਂ ਵੀ ਨਹੀਂ ਚੱਲੀਆਂ ਹਨ। ਹਾਲਾਂਕਿ ਕਾਂਗਰਸ ਪਾਰਟੀ ਦੇ ਹੱਕ ਚ ਇਸ ਵਾਰ ਪੰਜਾਬ ਦੀ ਜਨਤਾ ਸਿੱਧੇ ਰੂਪ ਤ ਭੁਗਤੀ ਹੈ ਤੇ ਕੇਂਦਰ ਸਰਕਾਰ ਤੇ ਪੰਜਾਬ ਦੇ ਬੀਜੀਪੀ ਲੀਡਰਾਂ ਦੇ ਬਿਆਨ ਵੀ ਕਈ ਥਾਈਂ ਹਾਰ ਦਾ ਕਾਰਣ ਬਣੇ ਹਨ।
ਹੁਣ ਤੱਕ ਮਿਲੇ ਨਤੀਜਿਆ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਸਣੇ ਕਈ ਹਲਕਿਆਂ ਚ ਬੀਜੇਪੀ ਦੇ ਉਮੀਦਵਾਰ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਤਾਜ਼ਾ ਨਤੀਜਿਆਂ ਅਨੁਸਾਰ ਪਠਾਨਕੋਟ ਦੇ ਸਾਰੇ 50 ਵਾਰਡਾਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਇੱਥੇ ਕਾਂਗਰਸ ਦੇ 41, ਬੀਜੇਪੀ 4, 3 ਅਜ਼ਾਦ ਅਤੇ 2 ਸੀਟਾਂ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।
ਉੱਧਰ ਗੁਰਦਾਸਪੁਰ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਹੈ। ਇੱਥੇ 29 ਵਾਰਡਾਂ ਵਿੱਚ ਕਾਂਗਰਸ ਦੇ ਸਾਰੇ ਉਮੀਦਵਾਰ ਜੇਤੂ ਰਹੇ ਹਨ।
ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਵਿੱਚ ਵੀ ਅਕਾਲੀ ਦਲ ਦੇ ਉਮੀਦਵਾਰ 7 ਸੀਟਾਂ ਹੀ ਹਾਸਿਲ ਕਰ ਸਕੇ ਹਨ। ਬਠਿੰਡਾ ਦੇ 50 ਵਾਰਡਾਂ ਦੇ ਨਤੀਜਿਆਂ ਵਿੱਚ 43 ਸੀਟਾਂ ‘ਤੇ ਕਾਂਗਰਸ ਦਾ ਕਬਜ਼ਾ ਹੋਇਆ ਹੈ।
ਅਬੋਹਰ ਤੇ ਹੁਸ਼ਿਆਰਪੁਰ ਵਿਚ ਵੀ ਕਾਂਗਰਸ ਨੇ ਹੀ ਵੱਡੀ ਜਿੱਤ ਹਾਸਿਲ ਕੀਤੀ ਹੈ। ਨਗਰ ਨਿਗਮ ਅਬੋਹਰ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 50 ਵਾਰਡਾਂ ਵਿੱਚੋਂ 49 ਸੀਟਾਂ ਤੇ ਜਿੱਤ ਹਾਸਿਲ ਕੀਤੀ ਹੈ ਜਦਕਿ 1 ਸੀਟ ਸ਼ਿਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਹੈ।
ਕਾਂਗਰਸ ਨੇ ਰਾਜਪੁਰਾ ਦੇ 31 ਵਾਰਡਾਂ ਵਿੱਚ 27 ਸੀਟਾਂ ਜਿੱਤੀਆਂ ਹਨ। ਇੱਥੇ ਬੀਜੇਪੀ ਅਤੇ ਅਕਾਲੀ ਦੇ ਹਿੱਸੇ 1-1 ਅਤੇ ਆਮ ਆਦਮੀ ਪਾਰਟੀ ਦੇ ਹਿੱਸੇ 2 ਸੀਟਾਂ ਆਈਆਂ ਹਨ।
ਬੰਗਾ ਨਗਰ ਕਾਉਂਸਿਲ ਵਿੱਚ 15 ਵਾਰਡਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ 5, ਅਕਾਲੀ ਦੇ 3, ਅਤੇ ਇਕ-ਇਕ ਸੀਟ ਬੀਜੇਪੀ ਤੇ ਅਜ਼ਾਦ ਉਮੀਦਵਾਰ ਦੇ ਹਿੱਸੇ ਆਈ ਹੈ।
ਇਸੇ ਤਰ੍ਹਾਂ ਜਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਰਮਦਾਸ ‘ਚ 8 ਕਾਂਗਰਸ, 3 ਅਕਾਲੀ ਦਲ 11, ਮਜੀਠਾ 2 ਕਾਂਗਰਸ, 10 ਅਕਾਲੀ ਦਲ, ਤੇ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ ਹੈ। ਰਈਆਂ ਚ 12 ਕਾਂਗਰਸ, 1 ਅਕਾਲੀ ਦਲ ਨੇ ਜਿੱਤੀ ਹੈ। ਅਜਨਾਲਾ ਵਿੱਚ 7 ਕਾਂਗਰਸ ਤੇ 8 ਅਕਾਲੀ ਦਲ, ਜੰਡਿਆਲਾਗੁਰੂ ਵਿੱਚ 10 ਕਾਂਗਰਸ, 3 ਅਕਾਲੀ ਦਲ ਤੇ 2 ਆਜ਼ਾਦ ਉਮੀਦਵਾਰਾਂ ਨੇ ਸੀਟਾਂ ਜਿੱਤੀਆਂ ਹਨ। ਅੰਮ੍ਰਿਤਸਰ ਨਗਰ ਨਿਗਮ ਵਾਰਡ ਨੰਬਰ 37 ਦੀ ਉਪਚੋਣ ਵਿੱਚ ਵੀ ਕਾਂਗਰਸ ਜੇਤੂ ਰਹੀ ਹੈ।
ਫਰੀਦਕੋਟ ਨਗਰ ਕੌਂਸਲ ਦੀਆਂ 25 ਸੀਟਾਂ ਚੋਂ 16 ਕਾਂਗਰਸ ਦੇ ਹਿੱਸੇ
ਫਰੀਦਕੋਟ ਨਗਰ ਕੌਂਸਲ ਦੇ 25 ਸੀਟਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਦੇ 16 ਉਮੀਦਵਾਰ ਅਤੇ ਅਕਾਲੀ ਦਲ ਤੋਂ 7 ,1 ਅਜਾਦ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ 1 ਉਮੀਦਵਾਰ ਨੂੰ ਜਿੱਤ ਮਿਲੀ ਹੈ।
ਮੋਗਾ ਮਿਊਂਸੀਪਲ ਕਾਰਪੋਰੇਸ਼ਨ ਚ ਕਾਂਗਰਸ ਪਾਰਟੀ ਬਹੁਮਤ ਲੈਣ ਚ ਅਸਫਲ ਰਹੀ ਹੈ। ਕੁੱਲ 50 ਸੀਟਾਂ ਵਿੱਚੋਂ ਕਾਂਗਰਸ ਨੂੰ ਸਿਰਫ 20 ਸੀਟਾਂ ਮਿਲੀਆਂ ਹਨ। ਅਕਾਲੀ ਦਲ ਨੂੰ 15, ਆਮ ਆਦਮੀ ਪਾਰਟੀ ਨੂੰ 4, ਬੀਜੇਪੀ ਨੂੰ 1 ਅਤੇ ਅਜ਼ਾਦ ਉਮੀਦਵਾਰਾਂ ਨੂੰ 10 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ । ਮੋਗਾ ਦੇ ਕਾਂਗਰਸੀ ਐਮਐਲਏ ਹਰਜੋਤ ਕਮਲ ਦੀ ਪਤਨੀ ਨੂੰ ਆਮ ਆਦਮੀ ਪਾਰਟੀ ਦੇ ਹੱਥੋਂ ਹਾਰ ਮਿਲੀ ਹੈ। ਇਸੇ ਤਰ੍ਹਾਂ ਬੱਸੀ ਪਠਾਣਾਂ, ਰਾਜਪੁਰਾ, ਫਤਹਿਗੜ੍ਹ ਸਾਹਿਬ ਦੇ ਵੀ ਨਤੀਜੇ ਆ ਚੁੱਕੇ ਹਨ। ਬੱਸੀ ਪਠਾਣਾਂ ਦੀਆ ਕੁੱਲ 15 ਸੀਟਾਂ ਵਿੱਚੋਂ 9 ਕਾਂਗਰਸ , 2 ਅਕਾਲੀ ਦਲ , 1 ਆਪ ਤੇ ਸੀਟਾਂ 3 ਆਜ਼ਾਦ ਉਮੀਦਵਾਰ ਅਤੇ ਫਤਹਿਗੜ੍ਹ ਸਾਹਿਬ ਦੀ 23 ਸੀਟਾਂ ਵਿੱਚੋਂ, 19 ਕਾਂਗਰਸ , 1 ਅਕਾਲੀ ਦਲ , 3 ਆਪ ਬੀਜੀਪੀ ਦਾ ਖਾਤਾ ਨਹੀਂ ਖੁਲ੍ਹਿਆ ਹੈ। ਜ਼ੀਰਕਪੁਰ ਦੇ ਵਾਰਡ ਨੰ-20 ਦੇ ਅਕਾਲੀ ਉਮੀਦਵਾਰ ਤੇਜਿੰਦਰ ਸਿੰਘ ਜੇਤੂ ਰਹੇ ਹਨ।
ਮਜੀਠਾ ਤੇ ਨੂਰਮਹਿਲ ’ਚ ਸ਼੍ਰੋਮਣੀ ਅਕਾਲੀ ਦਲ ਦੀ ਕਾਂਗਰਸ ਨੂੰ ਟੱਕਰ
ਨਕੋਦਰ ਦੇ 17 ਵਾਰਡਾਂ ਦੇ ਆਏ ਨਤੀਜਿਆਂ ਵਿੱਚ ਕਾਂਗਰਸ ਨੂੰ ਅਕਾਲੀ ਦਲ ਦੇ ਉਮੀਦਵਾਰ ਪੂਰੀ ਤਰ੍ਹਾਂ ਟੱਕਰ ਦੇ ਰਹੇ ਹਨ। ਨਕੋਦਰ ਵਿੱਚ ਕਾਂਗਰਸ ਦੇ 9 ਉਮੀਦਵਾਰ ਜਿੱਤੇ ਹਨ ਜਦਕਿ ਅਕਾਲੀ ਨੂੰ 8 ਸੀਟਾਂ ਮਿਲੀਆਂ ਹਨ। ਨੂਰਮਹਿਲ ਵਿੱਚ 13 ਵਾਰਡਾਂ ਵਿੱਚੋਂ ਅਕਾਲੀ ਦਲ ਦੇ 7 ਤੇ ਭਾਜਪਾ ਦਾ ਇੱਕ ਉਮੀਦਵਾਰ ਜੇਤੂ ਰਿਹਾ ਹੈ। ਇੱਥੇ ਸੱਤਾਧਾਰੀ ਕਾਂਗਰਸ ਦੇ 5 ਉਮੀਦਵਾਰਾਂ ਨੂੰ ਜਿੱਤ ਹਾਸਿਲ ਹੋਈ ਹੈ।
ਮਜੀਠਾ ਨਗਰ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਬਾਜ਼ੀ ਮਾਰਦਿਆਂ 13 ਸੀਟਾਂ ’ਚੋਂ 10 ਉਪਰ ਜਿੱਤ ਹਾਸਲ ਕਰ ਲਈ, ਜਦਕਿ ਕਾਂਗਰਸ ਦੋ ਅਤੇ ਇਕ ਵਾਰਡ ਤੋਂ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
ਸ਼੍ਰੀ ਅਨੰਦਪੁਰ ਸਾਹਿਬ ਦੀ ਨਗਰ ਕੌਂਸਲ ਆਜ਼ਾਦ ਉਮੀਦਵਾਰਾਂ ਦੇ ਹਿੱਸੇ
ਨਗਰ ਕੌਂਸਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਨਤੀਜਾ ਬੇਹੱਦ ਹੈਰਾਨ ਕਰਨ ਵਾਲਾ ਹੈ। ਇੱਥੋਂ ਦੇ 13 ਵਾਰਡਾਂ ਦੇ ਆਏ ਨਤੀਜੇ ਵਿੱਚ ਕਿਸੇ ਵੀ ਵੱਡੀ ਪਾਰਟੀ ਦਾ ਉਮੀਦਵਾਰ ਜਿੱਤ ਹਾਸਿਲ ਨਹੀਂ ਕਰ ਸਕਿਆ। ਕਾਂਗਰਸ, ਬੀਜੇਪੀ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਤੇ 13 ਦੀਆਂ 13 ਸੀਟਾਂ ਆਜ਼ਾਦ ਉਮੀਦਵਾਰ ਜਿੱਤੇ ਹਨ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਖਰੜ ਤੋਂ ਹਾਰੇ
ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ ਕਈ ਸੱਤਾਧਿਰ ਦੇ ਲੀਡਰਾਂ ਦੇ ਸਗੇ ਸੰਬੰਧੀਆਂ ਨੂੰ ਹਾਰ ਦਾ ਮੂੰਹ ਦਿਖਾ ਰਹੇ ਹਨ। ਖਰੜ ਦੇ ਵਾਰਡ ਨੰਬਰ-24 ਤੋਂ ਚੋਣ ਲੜ ਰਹੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਸੁੱਖਵੰਤ ਸਿੰਘ ਸੁੱਖਾ ਵੀ ਚੋਣ ਹਾਰ ਗਏ ਹਨ। ਤੀਕਸ਼ਨ ਸੂਦ ਦੀ ਪਤਨੀ ਵੀ ਚੋਣਂ ਹਾਰੀ ਹੈ।
ਉੱਧਰ, ਮੋਗਾ ਦੇ ਕਾਂਗਰਸੀ ਐੱਮਐੱਲਏ ਹਰਜੋਤ ਕਮਲ ਦੀ ਪਤਨੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਥੋਂ ਹਾਰ ਮਿਲੀ ਹੈ। ਪੰਜਾਬ ‘ਚ ਇਹ ਚੋਣਾਂ ਲੜ ਰਹੇ ਕਈ ਅਜ਼ਾਦ ਉਮੀਦਵਾਰ ਵੀ ਆਪਣਾ ਦਬਦਬਾ ਕਾਇਮ ਕਰਨ ਵਿੱਚ ਕਾਮਯਾਬ ਰਹੇ ਹਨ।
ਕਾਂਗਰਸ ਨੇ ਜਿੱਤਿਆ ਚੋਣਾਂ ਦਾ ਮੈਦਾਨ, ਭਾਜਪਾ ਦਾ ਪੱਤਾ ਸਾਫ
ਪੰਜਾਬ ’ਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਵਿੱਚ ਕਾਂਗਰਸ ਨੇ ਤਕਰੀਬਨ ਮੈਦਾਨ ਜਿੱਤ ਲਿਆ ਹੈ। ਜਦ ਕਿ ਅਕਾਲੀ ਦਲ ਦੇ ਪੱਲੇ ਨਿਰਾਸ਼ਾ ਹੈ, ਆਪ ਲੱਭ ਨਹੀਂ ਰਹੀ ਤੇ ਭਾਜਪਾ ਦਾ ਪੰਜਾਬ ‘ਚੋਂ ਪੱਤਾ ਸਾਫ ਹੋ ਚੁੱਕਾ ਹੈ।
ਉੱਧਰ, ਜੋਗਾ ਨਗਰ ਪੰਚਾਇਤ ਵਿੱਚ ਲੋਕਾਂ ਨੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਸੀਪੀਆਈ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਇਆ ਹੈ।
53 ਸਾਲ ਬਾਅਦ ਬਠਿੰਡਾ ਨੂੰ ਮਿਲਿਆ ਕਾਂਗਰਸ ਦਾ ਮੇਅਰ
ਨਗਰ ਨਿਗਮ ਚੋਣਾਂ ਵਿੱਚ ਇਸ ਬਾਰ ਰੌਚਕ ਨਤੀਜੇ ਸਾਹਮਣੇ ਆਏ ਹਨ। ਪਿਛਲੇ 53 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਠਿੰਡਾ ਨੂੰ ਕਾਂਗਰਸ ਪਾਰਟੀ ਦਾ ਮੇਅਰ ਹਾਸਿਲ ਹੋਇਆ ਹੈ। ਇਸ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਰੇ ਵੋਟਰਾਂ, ਉਮੀਦਵਾਰਾਂ ਤੇ ਵਰਕਰਾਂ ਜਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਨੇ ਬਾਦਲਾਂ ਦੇ ਦੋ ਗੜ੍ਹ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ‘ਤੇ ਵੀ ਕਬਜ਼ਾ ਕੀਤਾ ਹੈ। ਕਾਂਗਰਸ ਦੇ 17, ਸ਼੍ਰੋਮਣੀ ਅਕਾਲੀ ਦਲ ਦੇ 10, ਆਮ ਆਦਮੀ ਪਾਰਟੀ ਦੇ 2, ਭਾਰਤੀ ਜਨਤਾ ਪਾਰਟੀ ਦਾ 1 ਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।
ਆਦਮਪੁਰ ਦੇ 13 ਵਾਰਡਾਂ ਵਿੱਚ 12 ਸੀਟਾਂ ਆਜਾਦ ਉਮੀਦਵਾਰਾਂ ਨੇ ਜਿੱਤੀਆਂ ਹਨ ਤੇ ਬਸਪਾ ਦੇ ਹਿੱਸੇ ਇਕ ਸੀਟ ਆਈ ਹੈ। ਇਸੇ ਤਰ੍ਹਾਂ ਅਹਿਮਦਗੜ੍ਹ ਕੌਂਸਲ ਦੇ 16 ਵਾਰਡਾਂ ਵਿੱਚ ਕਾਂਗਰਸ ਨੇ 9 ਸੀਟਾਂ ਤੇ ਕਬਜਾ ਕੀਤਾ ਹੈ।ਸ਼ਿਰੋਮਣੀ ਅਕਾਲੀ ਦਲ ਨੇ 3 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿੱਤੀ ਹੈ। ਆਜਾਦ ਉਮੀਦਵਾਰ ਤਿੰਨ ਸੀਟਾਂ ਜਿੱਤਣ ਵਿੱਚ ਸਫਲ ਰਹੇ ਹਨ।
ਫਿਰੋਜ਼ਪੁਰ ਵਿੱਚ ਵੀ ਬੀਜੇਪੀ ਦਾ ਪੱਤਾ ਸਾਫ ਰਿਹਾ ਹੈ। ਇੱਥੋਂ ਦੇ 33 ਵਾਰਡਾਂ ਵਿੱਚ ਇੱਕ ਵੀ ਸੀਟ ਬੀਜੇਪੀ ਦੇ ਹਿੱਸੇ ਨਹੀਂ ਆਈ ਹੈ।
ਪਠਾਨਕੋਟ ਵਿੱਚ ਵੀ 37 ਕਾਂਗਰਸ, 11 ਬੀਜੇਪੀ ਤੇ ਇੱਕ-ਇੱਕ ਸੀਟ ਅਕਾਲੀ ਦਲ ਤੇ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈ ਹੈ। ਉੱਧਰ, ਜੈਤੋਂ ਦੇ 17 ਵਾਰਡਾਂ ਵਿੱਚ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ। ਅਕਾਲੀ ਦਲ ਤਿੰਨ, ਆਪ 2 ਤੇ ਬੀਜੀਪੇ ਨੂੰ ਇੱਕ ਸੀਟ ਮਿਲੀ ਹੈ। ਜਦਕਿ ਆਜ਼ਾਦ ਉਮੀਦਵਾਰ 4 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ ਹਨ।
ਉੱਧਰ, ਦੋਰਾਹਾ ਵਿਚ 15 ਵਾਰਡਾਂ ਚੋਂ 11 ਤੇ ਜਿੱਤ ਹਾਸਿਲ ਕਰਨ ਵਿੱਚ ਕਾਮਯਾਬ ਰਹੀ ਹੈ। ਇਥੇ ਅਕਾਲੀ ਦਲ ਨੂੰ ਦੋ ਅਤੇ ਆਪ ਨੂੰ 1 ਸੀਟ ਮਿਲੀ ਹੈ।
ਨਿਹਾਲ ਸਿੰਘ ਵਾਲਾ ‘ਚ ਵੀ ਕਾਂਗਰਸ ਨੇ 4 ਸੀਟਾਂ ਜਿੱਤੀਆਂ ਹਨ। ਇੱਥੇ ਬੀਜੇਪੀ ਨੂੰ 5 ਸੀਟਾਂ ਤੇ ਆਜ਼ਾਦ ਉਮੀਦਵਾਰ 4 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ ਹਨ। ਡੇਰਾਬੱਸੀ ਚ ਕਾਂਗਰਸ ਨੇ 13 ਸੀਟਾਂ ਜਿੱਤੀਆਂ ਹਨ ਤੇ ਅਕਾਲੀ ਦਲ ਨੂੰ ਤਿੰਨ ਸੀਟਾਂ ਮਿਲੀਆਂ ਹਨ। ਉੱਧਰ ਨਯਾਗਾਂਵ ‘ਚ ਅਕਾਲੀ ਦਲ ਨੇ 16 ਸੀਟਾਂ ਜਿੱਤੀਆਂ ਹਨ ਜਦਕਿ ਕਾਂਗਰਸ ਦੇ ਹਿੱਸੇ 3 ਸੀਟਾਂ ਆਈਆਂ ਹਨ।
ਸੁਖਬੀਰ ਬਾਦਲ ਦੇ ਚੋਣ ਹਲਕੇ ਜਲਾਲਾਬਾਦ ਵਿੱਚ ਵੀ ਕਾਂਗਰਸ ਨੇ 17 ਸੀਟਾਂ ਵਿੱਚੋਂ 11 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ। ਅਕਾਲੀ ਦਲ ਨੂੰ 5 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ ਹੈ।
ਉੱਧਰ ਪਾਇਲ ਨਗਰ ਕੌਂਸਲ ਵਿੱਚ ਕਾਂਗਰਸ ਨੂੰ 11 ਵਾਰਡਾਂ ਵਿੱਚ 9 ਸੀਟਾਂ ਹਾਸਿਲ ਹੋਈਆਂ ਹਨ। ਜਦਕਿ ਰਾਹੋਂ ਦੇ 13 ਵਾਰਡ ਵਿੱਚ ਕਾਂਗਰਸ ਨੂੰ 7 ਸੀਟਾਂ, ਅਕਾਲੀ ਦਲ ਨੂੰ 4, ਬਸਪਾ ਨੂੰ 2 ਸੀਟਾਂ ਮਿਲੀਆਂ ਹਨ। ਰਾਏਕੋਟ ਕੌਂਸਲ ਦੇ 15 ਵਾਰਡ ਵਿੱਚ ਕਾਂਗਰਸ ਨੇ ਸਾਰੀਆਂ ਸੀਟਾਂ ਜਿੱਤ ਲਈਆਂ ਹਨ।
ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਵਿੱਚ ਕਾਂਗਰਸ ਨੂੰ 10 ਸੀਟਾਂ, ਅਕਾਲੀ ਦਲ ਨੂੰ 3 ਸੀਟਾਂ ਹਾਸਿਲ ਹੋਈਆਂ ਹਨ।
ਕਾਂਗਰਸ ਨੇ ਲਾਲੜੂ ਚ 9 ਸੀਟਾਂ ਹਾਸਿਲ ਕੀਤੀਆਂ ਹਨ। ਖਮਾਣੋ ਨਗਰ ਪੰਚਾਇਤ ਚੋਣਾਂ ਵਿੱਚ ਕਾਂਗਰਸ ਨੇ 13 ਵਾਰਡਾਂ ਵਿੱਚ 6 ਤੇ ਜਿੱਤ ਹਾਸਿਲ ਕੀਤੀ ਹੈ। ਇੱਥੇ ਆਜ਼ਾਦ ਉਮੀਦਵਾਰ ਦੇ ਹਿੱਸੇ 5 ਅਤੇ ਅਕਾਲੀ ਦਲ ਤੇ ਬਸਪਾ ਦੇ ਹਿੱਸੇ 1-1 ਸੀਟ ਮਿਲੀ ਹੈ।
ਨਗਰ ਪੰਚਾਇਤ ਚਮਕੌਰ ਸਾਹਿਬ ਦੀਆਂ ਕੌਂਸਲ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਜੇਤੂ ਰਹੇ। ਚਮਕੌਰ ਸਾਹਿਬ ਦੇ 13 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 9 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਦੋਂ ਕਿ ਅਮਨਦੀਪ ਸਿੰਘ ਮਾਂਗਟ ਧੜੇ ਦੇ 3 ਉਮੀਦਵਾਰ ਅਤੇ 1 ਆਜ਼ਾਦ ਉਮੀਦਵਾਰ ਜਿੱਤਿਆ।
ਲਹਿਰਾਗਾਗਾ ਨਗਰ ਕੌਂਸਲ ਦੇ ਨਤੀਜਿਆਂ ’ਚ ਕਾਂਗਰਸ ਪਾਰਟੀ ਨੇ 15 ਵਾਰਡਾਂ ’ਚੋ 6 ਕਾਂਗਰਸੀ, ਲਹਿਰਾ ਵਿਕਾਸ ਮੰਚ ਦੇ ਪੰਜ ਅਤੇ ਚਾਰ ਆਜ਼ਾਦ ਉਮੀਦਵਾਰ ਜੇਤੂ ਰਹੇ । ਲਹਿਰਾ ਵਿਕਾਸ ਮੰਚ ਦੇ ਉਮੀਦਵਾਰ ਮੰਜੂ ਗੋਇਲ ਨੇ ਵਾਰਡ ਇੱਕ ,ਵਾਰਡ ਦੋ ’ਚੋ ਸੁਰਿਦਰ ਕੌਰ, ਵਾਰਡ ਤਿੰਨ ’ਚ ਗੋਰਵ ਗੋਇਲ, ਵਾਰਡ ਪੰਜ ਦੇ ਕਾਂਤਾ ਗੋਇਲ ਜੇਤੂ ਰਹੇ।
ਨਗਰ ਪੰਚਾਇਤ ਰਈਆ ਦੀਆਂ 13 ਵਾਰਡਾਂ ਵਿੱਚ 12 ਵਿੱਚ ਕਾਂਗਰਸ ਪਾਰਟੀ ਅਤੇ 1 ’ਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਹੇ। ਵਾਰਡ ਨੰਬਰ 2 ਦੀ ਚੋਣ ਵਿਚ ਦੋਵੇਂ ਉਮੀਦਵਾਰ ਬਰਾਬਰ ਵੋਟਾਂ ਰਹਿਣ ਕਾਰਨ ਫ਼ੈਸਲਾ ਟਾਈ ਤੇ ਕੀਤਾ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਜੇਤੂ ਰਹੇ।
ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਚੋਣ ਵਿਚ ਕਾਂਗਰਸ ਪਾਰਟੀ ਨੇ ਬਹੁਮਤ ਹਾਸਲ ਕੀਤਾ। ਕੁੱਲ 29 ਵਾਰਡਾਂ ਵਿਚੋਂ ਪਹਿਲਾਂ ਹੀ 2 ਵਾਰਡਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ ਐਲਾਨੇ ਗਏ। ਵੋਟਾਂ ਦੇ ਨਤੀਜਿਆਂ ਤੋਂ ਬਾਅਦ ਬਾਕੀ ਰਹਿੰਦੇ 27 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਦੇ 17, ਸ਼੍ਰੋਮਣੀ ਅਕਾਲੀ ਦਲ 4, ਆਮ ਆਦਮੀ ਪਾਰਟੀ 2 ਅਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ।
Pathankot
1
ਪਠਾਨਕੋਟ ਵਿੱਚ ਵੀ 37 ਕਾਂਗਰਸ, 11 ਬੀਜੇਪੀ ਤੇ ਇੱਕ-ਇੱਕ ਸੀਟ ਅਕਾਲੀ ਦਲ ਤੇ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈ ਹੈ। ਉੱਧਰ, ਜੈਤੋਂ ਦੇ 17 ਵਾਰਡਾਂ ਵਿੱਚ ਕਾਂਗਰਸ ਨੇ 7 ਸੀਟਾਂ ਜਿੱਤੀਆਂ ਹਨ। ਅਕਾਲੀ ਦਲ ਤਿੰਨ, ਆਪ 2 ਤੇ ਬੀਜੀਪੇ ਨੂੰ ਇੱਕ ਸੀਟ ਮਿਲੀ ਹੈ। ਜਦਕਿ ਆਜ਼ਾਦ ਉਮੀਦਵਾਰ 4 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ ਹਨ।
Bathinda
ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਵਿੱਚ ਵੀ ਅਕਾਲੀ ਦਲ ਦੇ ਉਮੀਦਵਾਰ 7 ਸੀਟਾਂ ਹੀ ਹਾਸਿਲ ਕਰ ਸਕੇ ਹਨ। ਬਠਿੰਡਾ ਦੇ 50 ਵਾਰਡਾਂ ਦੇ ਨਤੀਜਿਆਂ ਵਿੱਚ 43 ਸੀਟਾਂ ‘ਤੇ ਕਾਂਗਰਸ ਦਾ ਕਬਜ਼ਾ ਹੋਇਆ ਹੈ।
3 ਸਾਲ ਬਾਅਦ ਬਠਿੰਡਾ ਨੂੰ ਮਿਲਿਆ ਕਾਂਗਰਸ ਦਾ ਮੇਅਰ
ਬਠਿੰਡਾ
ਪਿਛਲੇ 53 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਬਠਿੰਡਾ ਨੂੰ ਕਾਂਗਰਸ ਪਾਰਟੀ ਦਾ ਮੇਅਰ ਹਾਸਿਲ ਹੋਇਆ ਹੈ। ਇਸ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਰੇ ਵੋਟਰਾਂ, ਉਮੀਦਵਾਰਾਂ ਤੇ ਵਰਕਰਾਂ ਜਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਮੋਗਾ ਮਿਊਂਸੀਪਲ ਕਾਰਪੋਰੇਸ਼ਨ ਚ ਕਾਂਗਰਸ ਪਾਰਟੀ ਬਹੁਮਤ ਲੈਣ ਚ ਅਸਫਲ ਰਹੀ ਹੈ। ਕੁੱਲ 50 ਸੀਟਾਂ ਵਿੱਚੋਂ ਕਾਂਗਰਸ ਨੂੰ ਸਿਰਫ 20 ਸੀਟਾਂ ਮਿਲੀਆਂ ਹਨ। ਅਕਾਲੀ ਦਲ ਨੂੰ 15, ਆਮ ਆਦਮੀ ਪਾਰਟੀ ਨੂੰ 4, ਬੀਜੇਪੀ ਨੂੰ 1 ਅਤੇ ਅਜ਼ਾਦ ਉਮੀਦਵਾਰਾਂ ਨੂੰ 10 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ । ਮੋਗਾ ਦੇ ਕਾਂਗਰਸੀ ਐਮਐਲਏ ਹਰਜੋਤ ਕਮਲ ਦੀ ਪਤਨੀ ਨੂੰ ਆਮ ਆਦਮੀ ਪਾਰਟੀ ਦੇ ਹੱਥੋਂ ਹਾਰ ਮਿਲੀ ਹੈ।
Moga,
ਮੋਗਾ ਮਿਊਂਸੀਪਲ ਕਾਰਪੋਰੇਸ਼ਨ ਚ ਕਾਂਗਰਸ ਪਾਰਟੀ ਬਹੁਮਤ ਲੈਣ ਚ ਅਸਫਲ ਰਹੀ ਹੈ। ਕੁੱਲ 50 ਸੀਟਾਂ ਵਿੱਚੋਂ ਕਾਂਗਰਸ ਨੂੰ ਸਿਰਫ 20 ਸੀਟਾਂ ਮਿਲੀਆਂ ਹਨ। ਅਕਾਲੀ ਦਲ ਨੂੰ 15, ਆਮ ਆਦਮੀ ਪਾਰਟੀ ਨੂੰ 4, ਬੀਜੇਪੀ ਨੂੰ 1 ਅਤੇ ਅਜ਼ਾਦ ਉਮੀਦਵਾਰਾਂ ਨੂੰ 10 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ । ਮੋਗਾ ਦੇ ਕਾਂਗਰਸੀ ਐਮਐਲਏ ਹਰਜੋਤ ਕਮਲ ਦੀ ਪਤਨੀ ਨੂੰ ਆਮ ਆਦਮੀ ਪਾਰਟੀ ਦੇ ਹੱਥੋਂ ਹਾਰ ਮਿਲੀ ਹੈ।
Abohar,
ਅਬੋਹਰ ਤੇ ਹੁਸ਼ਿਆਰਪੁਰ ਵਿਚ ਵੀ ਕਾਂਗਰਸ ਨੇ ਹੀ ਵੱਡੀ ਜਿੱਤ ਹਾਸਿਲ ਕੀਤੀ ਹੈ। ਨਗਰ ਨਿਗਮ ਅਬੋਹਰ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 50 ਵਾਰਡਾਂ ਵਿੱਚੋਂ 49 ਸੀਟਾਂ ਤੇ ਜਿੱਤ ਹਾਸਿਲ ਕੀਤੀ ਹੈ ਜਦਕਿ 1 ਸੀਟ ਸ਼ਿਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਹੈ।
ਮਜੀਠੀਆ ਦਾ ਦਬਦਬਾ ਕਾਇਮ
ਕਾਂਗਰਸ ਨੇ ਬੇਸ਼ੱਕ ਬਾਦਲ ਪਰਿਵਾਰ ਦੇ ਗੜ੍ਹ ਫਤਹਿ ਕਰ ਲਏ ਹਨ ਪਰ ਬਿਕਰਮ ਮਜੀਠੀਆ ਨੇ ਦਬਦਬਾ ਕਾਇਣ ਰੱਖਿਆ ਹੈ। ਮਜੀਠਾ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਾਜ਼ੀ ਮਾਰਦਿਆਂ 13 ਸੀਟਾਂ ’ਚੋਂ 10 ਉਪਰ ਜਿੱਤ ਹਾਸਲ ਕਰ ਲਈ ਹੈ। ਦੂਜੇ ਪਾਸੇ ਕਾਂਗਰਸ ਕੋਲ ਸਿਰਫ ਦੋ ਸੀਟਾਂ ਆਈਆਂ ਹਨ। ਇੱਕ ਵਾਰਡ ਤੋਂ ਆਜ਼ਾਦ ਉਮੀਦਵਾਰ ਜਿੱਤਿਆ ਹੈ।
ਬਟਾਲਾ
ਬਟਾਲਾ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿੱਚੋਂ ਵੀ 36 ਵਿੱਚ ਕਾਂਗਰਸ ਉਮੀਦਵਾਰ ਜੇਤੂ ਰਹੇ। ਛੇ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ। ਇਸ ਤੋਂ ਇਲਾਵਾ ਤਿੰਨ ਆਮ ਆਦਮੀ ਪਾਰਟੀ ਤੇ 4 ਭਾਜਪਾ ਦੇ ਉਮੀਦਵਾਰ ਜੇਤੂ ਰਹੇ ਜਦਕਿ 1 ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ।