ਬਿਊਰੋ ਰਿਪੋਰਟ : ਪੰਜਾਬ ਦੇ ਮੰਤਰੀ ਦੇ ਕਥਿੱਤ ਅਸ਼ਲੀਲ ਵੀਡੀਓ ਦੇ ਇਲਜ਼ਾਮ ਨੂੰ ਲੈਕੇ 2 ਵੱਡੀਆਂ ਹਲਚਲ ਵੇਖਣ ਨੂੰ ਮਿਲਿਆ ਜਿਸ ਦੀ ਵਜ੍ਹਾ ਕਰਕੇ ਪੰਜਾਬ ਤੋਂ ਲੈਕੈ ਦਿੱਲੀ ਤੱਕ ਸਿਆਸਤ ਗਰਮਾਉਂਦੀ ਰਹੀ । ਪਹਿਲਾਂ ਮੰਤਰੀ ਨਾਲ ਨਜ਼ਰ ਆ ਰਹੇ ਪੀੜਤ ਨੇ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਮੰਤਰੀ ਨਾਲ ਉਹ ਹੀ ਸੀ, ਪਰ ਵੀਡੀਓ 10 ਸਾਲ ਪੁਰਾਣਾ ਹੈ, ਪੀੜਤ ਨੇ ਕਿਹਾ ਮੇਰੇ ‘ਤੇ ਦਬਾਅ ਪਾਕੇ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਸਨ,ਮੇਰੀ ਜਾਨ ਨੂੰ ਖਤਰਾ ਹੈ। ਪੀੜਤ ਨੇ ਕੌਮੀ ਐੱਸਸੀ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਜਿਸ ਤੋਂ ਬਾਅਦ ਕੌਮੀ ਐੱਸਸੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ । ਤੁਹਾਨੂੰ ਦੱਸ ਦੇਇਏ ਕਿ ‘ਦ ਖਾਲਸ ਟੀਵੀ ਸਾਹਮਣੇ ਪੀੜਤ ਦੇ ਵੀਡੀਓ ਦੀ ਤਸਦੀਕ ਨਹੀਂ ਕਰਦਾ ਹੈ,ਇਹ ਸਿਆਸੀ ਪਾਰਟੀਆਂ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਹੀ ਇਲਜ਼ਾਮ ਲਗਾਏ ਗਏ ਹਨ ।
‘ਮੇਰੀ ਗ੍ਰਿਫਤਾਰੀ ਦੇ ਹੁਕਮ ਦਿੱਤੇ’
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀਆਂ ਧਿਰਾਂ ਨੇ ਸਰਕਾਰ ਨੂੰ ਘੇਰਿਆ ਹੈ, ਉਧਰ ਮੰਤਰੀ ਦਾ ਕਥਿੱਤ ਅਸ਼ਲੀਲ ਵੀਡੀਓ ਰਾਜਪਾਲ ਨੂੰ ਸੌਂਪਣ ਵਾਲੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਮੈਨੂੰ ਗ੍ਰਿਫਤਾਰ ਕਰਨ ਦੀ ਹਦਾਇਤ ਦੇ ਦਿੱਤੀ ਹੈ,ਮੇਰੀ ਕਿਸੇ ਵੀ ਵਕਤ ਗ੍ਰਿਫਤਾਰੀ ਹੋ ਸਕਦੀ ਹੈ।ਉਨ੍ਹਾਂ ਨੇ ਲੋਕਾਂ ਅਤੇ ਪਾਰਟੀ ਤੋਂ ਸਾਥ ਦੀ ਉਮੀਦ ਕੀਤੀ ਹੈ । ਖਹਿਰਾ ਦਾ ਇਲਜ਼ਾਮ ਕਿ ਪੰਜਾਬ ਸਰਕਾਰ ਦੀ ਕਾਰਵਾਈ ਦੇ ਪਿੱਛੇ ਮੰਤਰੀ ਨੂੰ ਬੇਨਕਾਬ ਕਰਨ ਵਾਲਾ ਵੀਡੀਓ ਜ਼ਿੰਮੇਵਾਰੀ ਹੈ ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ 1 ਮਈ ਨੂੰ ਹੀ ਸਾਫ ਕਰ ਚੁੱਕੇ ਸਨ ਕਿ ਸਰਕਾਰ ਕੋਲ ਕੋਈ ਵੀਡੀਓ ਜਾਂਚ ਲਈ ਨਹੀਂ ਪਹੁੰਚਿਆ ਹੈ ਅਤੇ ਮੰਤਰੀ ਦੇ ਅਸਤੀਫੇ ਨੂੰ ਵੀ ਉਨ੍ਹਾਂ ਨੇ ਝੂਠ ਦੱਸਿਆ ਸੀ ।
ਮਜੀਠੀਆ ਤੇ ਸਿਰਸਾ ਨੇ ਪੀੜਤ ਦਾ ਵੀਡੀਓ ਨਸ਼ਰ ਕੀਤਾ
ਸਭ ਤੋਂ ਪਹਿਲਾਂ ਪੀੜਤ ਦਾ ਵੀਡੀਓ ਅਕਾਲੀ ਦਲ ਅਤੇ ਬੀਜੇਪੀ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ ‘ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਪੀੜ੍ਹਤ ਕੈਮਰੇ ਦੇ ਸਾਹਮਣੇ ਆਕੇ ਕੈਬਨਿਟ ਮੰਤਰੀ ਦਾ ਨਾਂ ਲੈ ਰਿਹਾ ਹੈ ਅਤੇ ਘਟਨਾ ਦੇ ਬਾਰੇ ਦੱਸ ਦੇ ਹੋਏ ਦਾਅਵਾ ਕਰ ਰਿਹਾ ਹੈ ਕਿ ਇਹ 10 ਸਾਲ ਪੁਰਾਣੀ ਵੀਡੀਓ ਹੈ । ਪੀੜਤ ਨੇ ਆਪਣੀ ਸ਼ਿਕਾਇਤ ਐੱਸਸੀ ਕਮਿਸ਼ਨ ਨੂੰ ਵੀ ਕੀਤੀ ਹੈ ।
ਵਿਰੋਧੀਆਂ ਨੇ ਅਸਤੀਫੇ ਦੀ ਮੰਗ ਕੀਤੀ
ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਉਸ ਕੈਬਨਿਟ ਮੰਤਰੀ ਵਿਰੁੱਧ ਪੋਕਸੋ (ਜਿਨਸੀ ਅਪਰਾਧ ਤੋਂ ਬੱਚਿਆਂ ਦੀ ਰੋਕਥਾਮ) ਐਕਟ ਦੀ ਮੰਗ ਕੀਤੀ, ਜਿਸ ਦੀ ਵੀਡੀਓ ਫੋਰੈਂਸਿਕ ਜਾਂਚ ਲਈ ਪੰਜਾਬ ਦੇ ਰਾਜਪਾਲ ਨੂੰ ਦਿੱਤੀ ਗਈ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਮੰਤਰੀ ਤੇ ਬਹੁਤ ਗੰਭੀਰ ਦੋਸ਼ ਲੱਗ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਪ੍ਰਭਾਵ ਨਾਲ ਕੈਬਨਿਟ ਤੋਂ ਬਰਖ਼ਾਸਤ ਕਰਨਾ ਚਾਹੀਦਾ ਹੈ ਅਤੇ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਧਰ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦੇ ਹੋਏ ਲਿਖਿਆ,ਮੰਤਰੀ ਨੇ ਜੋ ਕੀਤਾ ਹੈ ਉਸ ਦਾ ਹੈਰਾਨ ਕਰਨ ਵਾਲਾ ਸਬੂਤ ਸਾਹਮਣੇ ਆਇਆ ਹੈ। ਇੱਕ ਨਾਬਾਲਿਗ ਦੇ ਨਾਲ ਗੈਰ ਕੁਦਰਤੀ ਸਬੰਧ ਬਣਾਏ ਗਏ । ਮੰਤਰੀ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ, ਕਿ ਉਨ੍ਹਾਂ ਨੂੰ ਕੀ ਲੁਕਾਉਣਾ ਹੈ,ਉਹ ਅਜਿਹੇ ਮੁਲਜ਼ਮ ਨੂੰ ਕਿਉਂ ਬਚਾ ਰਹੇ ਹਨ ।
ਉਧਰ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦੇ ਹੋਏ ਲਿਖਿਆ ‘ਆਪ ਆਗੂ ਦੀ ਅਸ਼ਲੀਲ ਅਤੇ ਘਿਣਾਉਣੀ ਹਰਕਤਾਂ ਬਾਰੇ ਪੀੜਤ ਵੱਲੋਂ ਖੁਦ ਦੱਸਿਆ ਗਿਆ ਹੈ,ਇਹ ਵੀਡੀਓ ਸੁਖਪਾਲ ਖਹਿਰਾ ਵੱਲੋਂ ਰਾਜਪਾਲ ਨੂੰ ਸੌਂਪੀ ਗਈ ਸੀ, ਪਰ ਸੀ.ਐਮ ਭਗਵੰਤ ਮਾਨ ਪੂਰੀ ਵੀਡੀਓ ਵੇਖਣ ਦੇ ਬਾਵਜੂਦ ਆਪਣੇ ਮੰਤਰੀ ਦੀਆਂ ਅਸ਼ਲੀਲ ਹਰਕਤਾਂ ਤੋਂ ਅੱਖਾਂ ਫੇਰ ਲਈਆਂ। ਮੀਡੀਆ ਜਲਦੀ ਹੀ ‘ਆਪ’ ਦਾ ਬਦਲਾਵ ਵੇਖੇਗਾ,ਮੈਨੂੰ ਉਮੀਦ ਹੈ ਕਿ ਕੇਜਰੀਵਾਲ ਅਤੇ ਮਾਨ ਇਸ ਬਦਲਾਵ ਲਈ ਮੰਤਰੀ ਲਈ ਭਾਰਤ ਰਤਨ ਦੀ ਮੰਗ ਨਹੀਂ ਕਰਨਗੇ।’
ਵੀਡਿਉ ਮਾਮਲੇ ‘ਚ SC ਕਮਿਸ਼ਨ ਦਾ ਪੰਜਾਬ ਸਰਕਾਰ ਨੂੰ ਨੋਟਿਸ
ਪੰਜਾਬ ਦੇ ਮੰਤਰੀ ਵੱਲੋਂ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦਿਆਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ (ਐਨਸੀਐਸਸੀ) ਨੇ ਆ ਚੇਅਰਮੈਨ ਵਿਜੇ ਸਾਂਪਲਾ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਕਾਰਵਾਈ ਦੀ ਰਿਪੋਰਟ ਦੇਣ ਲਈ ਕਿਹਾ ਹੈ। ਪੀੜਤ ਨੇ ਐਨਸੀਐਸਸੀ ਨੂੰ ਇੱਕ ਵੀਡੀਓ ਸੰਦੇਸ਼ ਅਤੇ ਪੱਤਰ ਵਿੱਚ ਇਨਸਾਫ਼ ਦੇ ਨਾਲ-ਨਾਲ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਕਿ ਮੰਤਰੀ ਹੁਣ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ (ਪੰਜਾਬ) ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਤੱਥਾਂ ਦੇ ਆਧਾਰ ‘ਤੇ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਕਮਿਸ਼ਨ ਨੇ ਅਧਿਕਾਰੀਆਂ ਨੂੰ ਪੀੜਤਾ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵੀ ਕਿਹਾ ਹੈ। ਸਾਂਪਲਾ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਦੀ ਰਿਪੋਰਟ ਨਿਰਧਾਰਤ ਸਮੇਂ ਵਿੱਚ ਪ੍ਰਾਪਤ ਨਾ ਹੋਈ ਤਾਂ ਕਮਿਸ਼ਨ ਭਾਰਤ ਦੇ ਸੰਵਿਧਾਨ ਦੀ ਧਾਰਾ 338 ਤਹਿਤ ਸਿਵਲ ਅਦਾਲਤ ਦੇ ਅਧਿਕਾਰਾਂ ਦੀ ਵਰਤੋਂ ਕਰ ਸਕਦਾ ਹੈ ਅਤੇ ਦਿੱਲੀ ਵਿੱਚ ਕਮਿਸ਼ਨ ਸਾਹਮਣੇ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਸੰਮਨ ਜਾਰੀ ਕਰ ਸਕਦਾ ਹੈ।