ਬਿਊਰੋ ਰਿਪੋਰਟ : ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦੀ ਜਿਹੜੀ ਇਤਰਾਜ਼ ਯੋਗ ਵੀਡੀਓ ਦੀ ਚਰਚਾ ਹੋ ਰਹੀ ਹੈ ਉਸ ਦੇ ਹੁਣ ਵਾਇਰਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਹਾਲਾਂਕਿ ‘ਦ ਖਾਲਸ ਟੀਵੀ ਇਸ ਵੀਡੀਓ ਦੇ ਲੀਕ ਹੋਣ ਦੀ ਪੁਸ਼ਟੀ ਨਹੀਂ ਕਰਦਾ ਹੈ। ਮੰਤਰੀ ਦੇ ਇਤਰਾਜਯੋਗ ਵੀਡੀਓ ਨੂੰ ਰਾਜਪਾਲ ਨੂੰ ਸੌਂਪਣ ਵਾਲੇ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 2 ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਫਾਰੈਂਸਿਗ ਲੈਬ ਨੇ ਵੀਡੀਓ ਨੂੰ ਸਹੀ ਮੰਨਿਆ ਹੈ ਅਤੇ ਹੁਣ ਸਰਕਾਰ ਮੰਤਰੀ ਦੇ ਖਿਲਾਫ ਕਾਰਵਾਈ ਕਰੇ । 5 ਮਈ ਨੂੰ ਪੀੜਤ ਨੌਜਵਾਨ ਨੇ ਵੀ ਵੀਡੀਓ ਜਾਰੀ ਕਰਕੇ ਦੱਸਿਆ ਸੀ ਕਿ ਮੰਤਰੀ ਨਾਲ ਉਹ ਹੀ ਸ਼ਖਸ ਸੀ। ਪਰ ਵੀਡੀਓ 10 ਸਾਲ ਪੁਰਾਣਾ ਹੈ,ਮੰਤਰੀ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਪੀੜਤ ਦੀ ਸ਼ਿਕਾਇਤ ‘ਤੇ ਕੌਮੀ SC ਕਮਿਸ਼ਨ ਨੇ ਡੀਜੀਪੀ ਪੰਜਾਬ ਨੂੰ ਫੌਰਨ ਪੀੜਤ ਨੂੰ ਸੁਰੱਖਿਆ ਦੇਣ ਅਤੇ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ । ਬੀਤੇ ਦਿਨ ਤਿੰਨ ਮੈਂਬਰੀ SIT ਦਾ ਗਠਨ ਕਰ ਦਿੱਤਾ ਗਿਆ ਸੀ । ਹੁਣ ਇਸ ‘ਤੇ ਡੀਜੀਪੀ ਗੌਰਵ ਯਾਦਵ ਦਾ ਵੀ ਬਿਆਨ ਸਾਹਮਣੇ ਆਇਆ ਹੈ।
ਕਾਨੂੰਨ ਦੇ ਮੁਤਾਬਿਕ ਜਾਂਚ ਹੋਵੇਗੀ
ਪੰਜਾਬ ਦੇ ਕੈਬਿਨਟ ਮੰਤਰੀ ਦੀ ਕਥਿਤ ਅਸ਼ਲੀਲ ਵੀਡੀਓ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਇੱਕ ਤਿੰਨ ਮੈਂਬਰੀ ਸਿੱਟ ਦਾ ਗਠਨ ਕੀਤਾ ਗਿਆ। ਜਿਸ ‘ਤੇ ਬੋਲਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਕਾਨੂੰਨ ਮੁਤਾਬਿਕ ਆਪਣੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਇਸ ਸਬੰਧੀ ਵਿੱਚ ਨਵੀਂ ਅਪਡੇਟ ਮਿਲੇਗੀ। ਡੀਜੀਪੀ ਨੇ ਇਸ ਸਬੰਧ ਵਿੱਚ ਹੋਰ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਹਾਲਾਂਕਿ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ SIT ਦੇ ਗਠਨ ਨੂੰ ਮਾਮਲੇ ਨੂੰ ਟਾਲਨ ਵਾਲਾ ਦੱਸਿਆ ਸੀ । ਉਨ੍ਹਾਂ ਨੇ ਮੰਤਰੀ ਖਿਲਾਫ ਫੌਰਨ ਕਾਰਵਾਈ ਦੀ ਮੰਗ ਕੀਤੀ ਸੀ ।
ਪੰਜਾਬ ਪੁਲਿਸ ਵੱਲੋਂ ਬਣਾਈ ਗਈ SIT
ਪੰਜਾਬ ਸਰਕਾਰ ਦੇ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਸਬੰਧੀ ਜਾਂਚ ਦੇ ਲਈ ਜਿਹੜੀ SIT ਦਾ ਗਠਨ ਕੀਤਾ ਗਿਆ ਸੀ ਉਸ ਦਾ ਚੀਫ DIG ਨਰਿੰਦਰ ਭਾਰਗਵ ਨੂੰ ਬਣਾਇਆ ਗਿਆ ਸੀ। ਉਨ੍ਹਾਂ ਦੇ ਨਾਲ 2 ਹੋਰ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਜਿੰਨਾਂ ਦਾ ਨਾਂ ਹੈ IPS ਧਿਆਮਾ ਹਰੀਸ਼ ਕੁਮਾਰ ਜੋ ਕਿ ਗੁਰਦਾਸਪੁਰ ਦੇ SSP ਹਨ,ਇਸ ਤੋਂ ਇਲਾਵਾ ਪਠਾਨਕੋਟ ਦੇ SSP ਹਰਕਮਲਪ੍ਰੀਤ ਸਿੰਘ ਨੂੰ ਵੀ SIT ਵਿੱਚ ਸ਼ਾਮਲ ਕੀਤਾ ਗਿਆ ਸੀ । ਇਹ SIT ਦੀ ਟੀਮ ਰਾਜਪਾਲ ਅਤੇ ਕੌਮੀ SC ਕਮਿਸ਼ਨ ਦੇ ਨਿਰਦੇਸ਼ਾਂ ਦੇ ਅਧਾਰ ‘ਤੇ ਬਣਾਈ ਗਈ ਸੀ । SIT ਇਤਰਾਜਯੋਗ ਵੀਡੀਓ ਮਾਮਲੇ ਵਿੱਚ SC ਕਮਿਸ਼ਨ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਕਰੇਗੀ ਅਤੇ ਪੀੜਤ ਨੂੰ ਸੁਰੱਖਿਆ ਦੇਵੇਗੀ,ਇਸ ਤੋਂ ਇਲਾਵਾ ਜਾਂਚ ਦੌਰਾਨ SIT ਪੀੜ੍ਹਤ ਦੇ ਸੰਪਰਕ ਵਿੱਚ ਰਹੇਗੀ । SIT ਦਾ ਗਠਨ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਕੀਤਾ ਗਿਆ ਹੈ