Punjab

ਪੰਜਾਬ ਦੇ ਸਾਬਕਾ ਮੰਤਰੀ ਨਹੀਂ ਰਹੇ ! ਹਵਾਈ ਜਹਾਜ ਵਿੱਚ ਹੋਇਆ ਇਹ ਹਾਲ !

ਬਿਊਰੋ ਰਿਪੋਰਟ : ਕਪੂਰਥਲਾ ਦੇ ਅਧੀਨ ਆਉਣ ਵਾਲੇ ਭੁੱਲਥ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਗੁਰਵਿੰਦਰ ਸਿੰਘ ਅਟਵਾਲ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ । ਉਨ੍ਹਾਂ ਨੇ ਸ੍ਰੀ ਨਗਰ ਦੇ ਹਸਪਤਾਲ ਵਿੱਚ ਅੰਤਿਮ ਸਾਹ ਲਏ । ਅਟਵਾਲ ਆਪਣੇ ਰਿਸ਼ਤੇਦਾਰ ਨੂੰ ਮਿਲਣ ਦੇ ਲਈ ਹਵਾਈ ਜਹਾਜ ਨਾਲ ਸ੍ਰੀ ਨਗਰ ਜਾ ਰਹੇ ਸਨ ਕਿ ਹਸਤੇ ਵਿੱਚ ਉਨ੍ਹਾਂ ਨੂੰ ਖੂਨ ਦੀਆਂ ਉਲਟੀਆਂ ਹੋਣ ਲੱਗੀਆਂ।

ਸ੍ਰੀ ਨਗਰ ਪਹੁੰਚਣ ‘ਤੇ ਹੀ ਅਟਵਾਲ ਨੂੰ ਇੱਕ ਹਸਪਤਾਲ ਵਿੱਚ ਪਹੁੰਚਾਇਆ ਗਿਆ । ਉੱਥੇ ਇਲਾਜ ਦੇ ਦੌਰਾਨ ਉਨ੍ਹਾਂ ਨੇ ਦਮ ਤੋੜਿਆ,ਪਰਿਵਾਰ ਦਾ ਕਹਿਣਾ ਹੈ ਉਨ੍ਹਾਂ ਨੂੰ ਅਟੈਕ ਆਇਆ ਸੀ । ਅਟਵਾਲ ਦੇ ਦਿਹਾਂਤ ‘ਤੇ ਕਾਂਗਰਸ ਆਗੂਆਂ ਨੇ ਸੋਕ ਜਤਾਇਆ ਹੈ । ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਬਹੁਤ ਦੁੱਖ ਦੀ ਗੱਲ ਹੈ ਸਾਰੇ ਸਨਮਾਨਿਤ ਸਾਥੀ ਅਤੇ ਸਾਬਕਾ ਵਿਧਾਇਕ ਗੁਰਵਿੰਦਰ ਸਿੰਘ ਅਟਵਾਲ ਦਾ ਦਿਹਾਂਤ ਹੋ ਗਿਆ ਹੈ । ਰੱਬ ਉਨ੍ਹਾਂ ਨੂੰ ਆਪਣੇ ਚਰਨਾ ਵਿੱਚ ਥਾਂ ਬਖਸ਼ੇ

ਅਟਵਾਲ ਦੀ ਟਿਕਟ ਨੂੰ ਲੈਕੇ ਕਾਂਗਰਸ ਵਿੱਚ 2017 ਵਿੱਚ ਕਾਫੀ ਹੰਗਾਮਾ ਵੀ ਹੋਇਆ ਸੀ । ਪਹਿਲਾਂ ਉਨ੍ਹਾਂ ਨੂੰ ਨਕੋਦਰ ਤੋਂ ਟਿਕਟ ਦਿੱਤੀ ਗਈ ਪਰ ਸਾਬਕਾ ਵਿਧਾਇਕ ਅਮਰਜੀਤ ਸਿੰਘ ਸਮਰਾ ਦੇ ਨਾਲ ਪੰਗਾ ਖੜਾ ਹੋ ਗਿਆ । ਸਮਰਾ ਦੇ ਹਮਾਇਤੀਆਂ ਨੇ ਅਟਵਾਲ ਦਾ ਕਾਫੀ ਵਿਰੋਧ ਵੀ ਕੀਤੀ । ਇਸ ਦੇ ਬਾਅਦ ਪਾਰਟੀ ਨੇ ਭੁੱਲਥ ਦੇ ਤਕਰੀਬਨ 10 ਦਾਅਵੇਦਾਰਾਂ ਨੂੰ ਨਜ਼ਰ ਅੰਦਾਜ਼ ਕਰਕੇ ਟਿਕਟ ਦਿੱਤੀ । ਫਿਲੌਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਅਟਵਾਲ ਨੂੰ ਭੁੱਲਥ ਤੋਂ ਟਿਕਟ ਮਿਲਣ ‘ਤੇ ਕਾਫੀ ਹੰਗਾਮਾ ਹੋਇਆ। ਜੋ ਲੋਕ ਵਰਿਆਂ ਤੋਂ ਭੁੱਲਥ ਵਿੱਚ ਮਿਹਨਤ ਕਰ ਰਹੇ ਸਨ ਉਨ੍ਹਾਂ ਪਾਰਟੀ ਦੇ ਖਿਲਾਫ ਬਗਾਵਤ ਕਰ ਦਿੱਤਾ । ਜਿਸ ਦੀ ਵਜ੍ਹਾ ਕਰਕੇ 2017 ਵਿੱਚ ਕਾਂਗਰਸ ਦੀ ਸਰਕਾਰ ਬਣਨ ਦੇ ਬਾਵਜੂਦ ਭੁੱਲਥ ਵਿੱਚ ਕਾਂਗਰਸ ਤੀਜੇ ਨੰਬਰ ‘ਤੇ ਰਹੀ ।