Punjab

ਪੰਜਾਬ ਦੇ ਮੰਤਰੀ ਜਿੰਪਾ ਦੇ ਨਾਂ ‘ਤੇ ਠੱਗੀ ! ਝਾਰਖੰਡ ਤੇ ਪੱਛਮੀ ਬੰਗਾਲ ਨਾਲ ਜੁੜੇ ਤਾਰ

ਬ੍ਰਹਮ ਸ਼ੰਕਰ ਜਿੰਪਾ ਦੇ ਨਾਂ ਉੱਤੇ Whatsapp ਮੈਸੇਜ ਭੇਜੇ ਗਏ

ਖਾਲਸ ਬਿਊਰੋ:ਪੰਜਾਬ ਦੇ ਸਾਬਕਾ ਡੀਜੀਪੀ ਵੀਕੇ ਭਵਰਾ ਤੋਂ ਬਾਅਦ ਹੁਣ ਸੂਬੇ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਨਾਂ ‘ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੇ Whatsapp ਨੰਬਰ ਦੇ ਜ਼ਰੀਏ ਕਰੀਬੀਆਂ ਤੋਂ ਪੈਸੇ ਦੀ ਮੰਗ ਕੀਤੀ ਗਈ ਹੈ। ਜਿੰਪਾ ਦੇ ਭਰਾ ਦੇ ਨਾਂ ਦੀ ਵੀ ਵਰਤੋਂ ਕੀਤੀ ਗਈ ਹੈ। ਜਿਵੇਂ ਹੀ ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਨੂੰ ਮਿਲੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਠੱਗੀ ਦੇ ਇਸ ਮਾਮਲੇ ਦਾ ਲਿੰਕ ਝਾਰਖੰਡ ਅਤੇ ਪੱਛਮੀ ਬੰਗਾਲ ਦੇ ਨਾਲ ਜੁੜ ਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨਾਲ ਵੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ।

ਪੁਲਿਸ ਨੂੰ ਜਿੰਪਾ ਨੇ ਸਬੂਤ ਦਿੱਤੇ

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਠੱਗਾਂ ਖਿਲਾਫ ਸਾਰੇ ਸਬੂਤ SSP ਨੂੰ ਸੌਂਪ ਦਿੱਤੇ ਹਨ। ਜਿੰਪਾ ਨੇ ਦੱਸਿਆ ਕਿ ਉਨ੍ਹਾਂ ਦੇ ਨਾਂ ‘ਤੇ ਆਮ ਆਦਮੀ ਪਾਰਟੀ ਦੀ ਮੈਂਬਰ ਅਤੇ ਪੈਟਰੋਲ ਪੰਪ ਦੀ ਮਾਲਿਕ ਤੋਂ ਵੀ ਪੈਸੇ ਮੰਗੇ ਗਏ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿ ਜਿਨ੍ਹਾਂ ਨੰਬਰਾਂ ਤੋਂ ਫੋਨ ਕੀਤੇ ਜਾ ਰਹੇ ਸਨ, ਉਹ ਝਾਰਖੰਡ ਅਤੇ ਪੱਛਮੀ ਬੰਗਾਲ ਦੇ ਨੰਬਰ ਸਨ। ਹੁਣ ਠੱਗ ਕਿਸੇ ਹੋਰ ਨੰਬਰ ਤੋਂ ਫੋਨ ਕਾਲ ਦੇ ਜ਼ਰੀਏ ਕੈਬਨਿਟ ਮੰਤਰੀਆਂ ਦੇ ਕਰੀਬੀਆਂ ਤੋਂ ਪੈਸਾ ਮੰਗ ਰਹੇ ਹਨ।

 

ਫੋਟੋ ਦੇ ਜ਼ਰੀਏ ਠੱਗੀ ਹੋ ਰਹੀ ਹੈ

ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ Whatsapp ‘ਤੇ ਲੱਗੀ ਪ੍ਰੋਫਾਇਲ ਫੋਟੋ ਦੇ ਜ਼ਰੀਏ ਵੀ ਠੱਗੀ ਹੋ ਰਹੀ ਹੈ। ਠੱਗ ਆਪਣੇ Whatsapp ਨੰਬਰ ‘ਤੇ ਜਿਸ ਸ਼ਖ਼ਸ ਦੇ ਨਾਂ ‘ਤੇ ਠੱਗੀ ਮਾਰਨੀ ਚਾਹੁੰਦੇ ਹਨ, ਉਸ ਦੀ ਫੋਟੋ ਲਗਾਉਂਦੇ ਹਨ। ਫਿਰ ਉਸ ਦੇ ਕਰੀਬੀ ਤੋਂ ਪੈਸੇ ਮੰਗ ਦੇ ਹਨ। ਕਰੀਬੀ ਕਈ ਵਾਰ DP ‘ਤੇ ਫੋਟੋ ਵੇਖ ਕੇ Online ਪੈਸਾ ਟਰਾਂਸਫਰ ਕਰ ਦਿੰਦੇ ਹਨ। 2 ਮਹੀਨੇ ਪਹਿਲਾਂ ਪੰਜਾਬ ਦੇ ਸਾਬਕਾ ਡੀਜੀਪੀ ਵੀਕੇ ਭਵਰਾ ਦੀ ਪ੍ਰੋਫਾਇਲ ਫੋਟੋ ਦੀ ਵੀ ਠੱਗਾਂ ਨੇ ਇਸੇ ਤਰ੍ਹਾਂ ਵਰਤੋਂ ਕਰਕੇ ਕਈ ਜ਼ਿਲ੍ਹਿਆਂ ਦੇ SSP’s ਨੂੰ ਮੈਸੇਜ ਭੇਜ ਕੇ ਪੈਸੇ ਮੰਗੇ ਸਨ।