Punjab

ਲਗਾਤਾਰ ਤੀਜੇ ਦਿਨ ਤੇਜੀ ਨਾਲ ਵਧੇ ਪੰਜਾਬ ‘ਚ ਕੇਸ !

ਬਿਊਰੋ ਰਿਪੋਰਟ : ਪੰਜਾਬ ਵਿੱਚ ਲਗਾਤਾਰ ਦੂਜੇ ਦਿਨ ਕੋਵਿਡ ਦੇ ਕੇਸ 100 ਤੋਂ ਪਾਰ ਹੋਏ ਹਨ । ਪੰਜਾਬ ਸਰਕਾਰ ਦੇ 6 ਅਪ੍ਰੈਲ ਦੇ ਮੈਡੀਕਲ ਬੁਲੇਟਿਨ ਮੁਤਾਬਿਕ 111 ਕੋਵਿਡ ਦੇ ਨਵੇਂ ਕੇਸ ਸਾਹਮਣੇ ਆਏ ਹਨ,5 ਅਪ੍ਰੈਲ ਨੂੰ ਇਹ ਅੰਕੜਾ 100 ਸੀ । ਜਦਕਿ ਇਸ ਤੋਂ ਪਹਿਲਾਂ 4 ਅਪ੍ਰੈਲ ਨੂੰ ਇਹ ਅੰਕੜਾ 73 ਸੀ। ਸਭ ਤੋਂ ਜ਼ਿਆਦਾ ਕੇਸ ਮੁਹਾਲੀ ਤੋਂ 23 ਸਾਹਮਣੇ ਆਏ ਹਨ ਜਦਕਿ ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਜਲੰਧਰ ਜਿੱਥੇ 17 ਕੋਵਿਡ ਦੇ ਨਵੇਂ ਮਰੀਜ਼ ਸਾਹਮਣੇ ਆਏ ਹਨ । ਲੁਧਿਆਣਾ ਵਿੱਚ 15 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ,ਪਠਾਨਕੋਟ 11,ਫਿਰੋਜ਼ਪੁਰ 7, ਅੰਮ੍ਰਿਤਸਰ ਅਤੇ ਮੋਗਾ 6-6,ਬਰਨਾਲਾ ਹੁਸ਼ਿਆਰਪੁਰ 5-5,ਪਟਿਆਲਾ 4, ਬਠਿੰਡਾ 2 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ।

ਪੰਜਾਬ ਵਿੱਚ ਕੋਵਿਡ ਫੈਲਣ ਦੀ ਦਰ ਵਧੀ ਹੈ 5 ਅਪ੍ਰੈਲ ਨੂੰ ਇਹ 5.09 ਫੀਸਦੀ ਹੋ ਗਈ ਹੈ ਜਦਕਿ ਬੀਤੇ ਦਿਨ ਇਹ 4.10 ਸੀ । ਪੰਜਾਬ ਵਿੱਚ 24 ਘੰਟੇ ਦੇ ਅੰਦਰ ਕੋਵਿਡ ਦੇ 2182 ਟੈਸਟ ਹੋਏ ਹਨ ਜਿੰਨਾਂ ਵਿੱਚੋ 111 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਪੰਜਾਬ ਵਿੱਚ ਇਸ ਵਕਤ ਕੋਵਿਡ ਦੇ 486 ਕੇਸ ਐਕਟਿਵ ਹਨ,14 ਮਰੀਜ਼ਾਂ ਨੂੰ ਆਕਸੀਜ਼ਨ ‘ਤੇ ਰੱਖਿਆ ਗਿਆ ਹੈ, 4 ਦੀ ਹਾਲਤ ਕੋਵਿਡ ਦੀ ਵਜ੍ਹਾ ਕਰਕੇ ਨਾਜ਼ੁਕ ਹੈ ।

ਪੰਜਾਬ ਸਰਕਾਰ ਦੇ ਮੈਡੀਕਲ ਬੁਲੇਟਿਨ ਮੁਤਾਬਿਕ ਸੂਬੇ ਵਿੱਚ 61 ਲੋਕ ਕੋਵਿਡ ਤੋਂ ਠੀਕ ਹੋਏ ਹਨ । ਅੰਮ੍ਰਿਤਸਰ ਵਿੱਚ 6,ਬਠਿੰਡਾ,ਫਰੀਦਕੋਟ 2- 2,ਫਿਰੋਜ਼ਪੁਰ 8,ਫਤਿਹਗੜ੍ਹ ਸਾਹਿਬ 3,ਹੁਸ਼ਿਆਰਪੁਰ 4,ਜਲੰਧਰ 7,ਕਪੂਰਥਲਾ 2,ਲੁਧਿਆਣਾ 6,ਪਟਿਆਲਾ 4,ਮੁਹਾਲੀ 17 ਮਰੀਜ਼ ਠੀਕ ਹੋਏ ਹਨ । ਮੋਗਾ ਵਿੱਚ ਇੱਕ ਸ਼ਖ਼ਸ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ ।

ਭਾਰਤ ਵਿੱਚ ਕੋਵਿਡ ਦਾ ਅੰਕੜਾ

ਦੇਸ਼ ਵਿੱਚ ਇਕ ਦਿਨ ‘ਚ ਕਰੋਨਾ ਦੇ 5,335 ਨਵੇਂ ਮਾਮਲੇ ਸਾਹਮਣੇ ਆਏ ਹਨ,ਜੋ ਕਿ ਪਿਛਲੇ 195 ਦਿਨਾਂ ਵਿੱਚ ਰੋਜ਼ਾਨਾ ਰਿਪੋਰਟ ਵਿੱਚ ਸਭ ਤੋਂ ਵੱਧ ਹਨ। ਇਹਨਾਂ ਨੂੰ ਮਿਲਾ ਕੇ ਦੇਸ਼ ਵਿਚ ਹੁਣ ਤੱਕ ਕੋਵਿਡ ਮਰੀਜ਼ਾਂ ਦੀ ਗਿਣਤੀ 4,47,39,054 ਹੋ ਗਈ ਹੈ। ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 25,587 ਹੋ ਗਈ ਹੈ।