ਬਿਉਰੋ ਰਿਪੋਰਟ – ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਨੂੰ ਕਿਸਾਨਾਂ ਨੇ ਬੰਦ ਕਰ ਦਿੱਤਾ ਹੈ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ। ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਭਾਰਤੀ ਕਿਸਾਨ ਮਨਜ਼ੂਦਰ ਯੂਨੀਅਨ ਦੇ ਪ੍ਰਧਾਨ ਦਿਲਬਾਰ ਸਿੰਘ ਨੇ ਕਿਹਾ ਲਾਡੋਵਾਲ ਟੋਲ ਨੂੰ ਲੈ ਕੇ ਬੁੱਧਵਾਰ ਨੂੰ ਪੰਜਾਬ ਹਰਿਆਣਾ ਹਾਈਕੋਟ ਵਿੱਚ ਸੁਣਵਾਈ ਹੋਣੀ ਹੈ। ਅਸੀਂ ਆਪਣਾ ਵਕੀਲ ਭੇਜਾਂਗੇ ਅਤੇ ਆਪਣੀ ਗੱਲ ਕੋਰਟ ਨੂੰ ਦਸਾਂਗੇ।
ਕਿਸਾਨ ਆਗੂ ਨੇ ਟੋਲ ਪਲਾਜ਼ਾ ਦੀਆਂ ਕਮੀਆਂ ਦੱਸੀਆਂ, ਉਨ੍ਹਾਂ ਕਿਹਾ ਲਾਡੋਵਾਲ ਟੋਲ ਪਲਾਜ਼ਾ ’ਤੇ ਲਗਾਤਾਰ ਟੋਲ ਵਧਾਇਆ ਜਾ ਰਿਹਾ ਹੈ। ਲੋਕਾਂ ਨਾਲ ਖੁੱਲ੍ਹ ਕੇ ਲੁੱਟ ਹੋ ਰਹੀ ਹੈ। ਨੈਸ਼ਨਲ ਹਾਈਵੇਅ ਅਥਾਰਿਟੀ ਦੀ ਲਗਾਤਾਰ ਲਾਪਰਵਾਹੀ ਵਿਖਾਈ ਦੇ ਰਹੀ ਹੈ। ਲਾਡੋਵਾਲ ਟੋਲ ਪਲਾਜ਼ਾ ਦੇ ਅਧੀਨ ਆਉਣ ਵਾਲੇ ਇਲਾਕਿਆਂ ਵਿੱਚ ਲਾਈਟਾਂ ਵੀ ਨਿੱਜੀ ਕੰਪਨੀ ਦੇ ਕਬਜ਼ੇ ਵਿੱਚ ਹਨ।
ਕਿਸਾਨ ਆਗੂਆਂ ਦਾ ਇਲਜ਼ਾਮ ਹੈ ਕਿ ਟੋਲ ਪਲਾਜ਼ਾ ਵੱਲੋਂ ਬੱਸਾਂ ਤੋਂ ਉਗਰਾਹੀ ਕੀਤੀ ਜਾ ਰਹੀ ਹੈ। 750 ਰੁਪਏ ਬੱਸਾਂ ਦਾ ਟੈਕਸ ਹੈ ਪਰ ਇਸ ਟੋਲ ਪਲਾਜ਼ਾ ਤੋਂ 400 ਰੁਪਏ ਦੇ ਕੇ ਕੱਢ ਲਿਆ ਜਾਂਦਾ ਹੈ। ਪਰ ਆਮ ਜਨਤਾ ’ਤੇ ਬੋਝ ਪਾਇਆ ਜਾਂਦਾ ਹੈ। ਦਿਲਬਾਗ ਸਿੰਘ ਨੇ ਕਿਹਾ ਕਿ ਕੱਲ੍ਹ ਹਾਈਕੋਰਟ ਵਿੱਚ ਸੁਣਵਾਈ ਤੋਂ ਬਾਅਦ 11 ਜੁਲਾਈ ਨੂੰ ਪ੍ਰਸ਼ਾਸਨ ਦੇ ਨਾਲ ਮੁੜ ਤੋਂ ਗੱਲ ਕਰਾਂਗੇ। ਉਨ੍ਹਾਂ ਕਿਹਾ NHAI ਕਹਿ ਰਿਹਾ ਹੈ ਕਿ ਇਹ ਟੋਲ ਪਲਾਜ਼ਾ ਉਨ੍ਹਾਂ ਨੂੰ ਦੇ ਦਿੱਤਾ ਜਾਵੇ। ਪਰ ਜਿਸ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਇਸ ਨੂੰ ਚੱਲਾ ਰਹੀਆਂ ਸਨ ਉਹ ਜਾਂਚ ਦਾ ਵਿਸ਼ਾ ਹੈ।