Punjab

ਕੌਮੀ ਪੱਧਰ ‘ਤੇ 2 ‘ਨੌਜਵਾਨ ਬਜ਼ੁਰਗਾਂ’ ਨੇ ਕਰ ਦਿੱਤਾ ਕਮਾਲ ! ਪੂਰੇ ਪੰਜਾਬ ਨੂੰ ‘ਮਾਣ’

punjab lal chand and gurnath singh won medal

ਬਿਉਰੋ ਰਿਪੋਰਟ : ਪੰਜਾਬ ਦੇ 2 ਬਜ਼ੁਰਗਾਂ ਨੇ ਕੌਮੀ ਪੱਧਰ ‘ਤੇ ਕਮਾਲ ਕਰ ਦਿੱਤਾ ਹੈ । ਲਾਲਚੰਦ ਸੰਘਾ ਨੇ ਕੌਮੀ ਪੱਧਰ ਦੇ ਓਪਨ ਐਥਲੈਟਿਕਸ ਚੈਂਪੀਅਨਸ਼ਿੱਪ ਵਿੱਚ 4 ਅਤੇ ਮਾਸਟਰ ਗੁਰਨਾਥ ਸਿੰਘ ਨੇ 3 ਤਗਮੇ ਜਿੱਤ ਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ । ਰਾਜਸਸਥਾਨ ਦੇ ਅਲਵਰ ਵਿੱਚ 17ਵੀਂ ਕੌਮੀ ਪੱਧਰ ਦੀ ਓਪਨ ਐਥਲੈਟਿਕਸ ਚੈਂਪੀਅਨਸ਼ਿੱਪ ਵਿੱਚ ਪੂਰੇ ਦੇਸ਼ ਦੇ ਖਿਲਾਡੀ ਹਿੱਸਾ ਲੈ ਰਹੇ ਸਨ । ਇਸ ਵਿੱਚ ਲਾਲ ਚੰਦ ਸੰਘਾ ਰਿਟਾਇਡ ਪੰਚਾਇਤ ਅਫਸਰ ਨੇ ਐਥਲੇਟਿਕਸ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਮੈਡਲ ਜਿੱਤੇ ਅਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ।

ਜਲਾਲਾਬਾਦ ਦੇ ਸੁਲਾ ਪਿੰਡ ਦੇ ਲਾਲਚੰਦ ਸੰਘਾ ਨੇ 60 ਸਾਲ ਦੀ ਉਮਰ ਵਿੱਚ 800 ਮੀਟਰ ਦੌੜ ਅਤੇ 400 ਮੀਟਰ ਰਿਲੇ ਦੌੜ ਵਿੱਚ ਪਹਿਲਾ ਥਾਂ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ ਹੈ । ਇਸ ਤੋਂ ਇਲਾਵਾ 200 ਮੀਟਰ ਅਤੇ 400 ਮੀਟਰ ਦੌੜ ਵਿੱਚ ਦੂਜਾ ਥਾਂ ਹਾਸਲ ਕਰਕੇ ਚਾਂਦੀ ਦੇ 2 ਤਮਗੇ ਜਿੱਤੇ ਹਨ। 5 ਕਿਲੋਮੀਟਰ ਦੌੜ ਵਿੱਚ ਉਨ੍ਹਾਂ ਨੇ ਦੂਜਾ ਥਾਂ ਪ੍ਰਾਪਤ ਕਰਕੇ ਨਗਦ ਇਨਾਮ ਜਿੱਤਿਆ ਹੈ ।

ਉਧਰ ਮਾਸਟਰ ਗੁਰਨਾਥ ਸਿੰਘ ਨੇ ਵੀ ਇਸੇ ਚੈਂਪੀਅਨਸ਼ਿੱਪ ਵਿੱਚ 73 ਸਾਲ ਦੀ ਉਮਰ ਵਿੱਚ ਡਿਸਕਸ ਥ੍ਰੋ ਵਿੱਚ ਗੋਲਡ ਮੈਡਲ ਜਿੱਤਿਆ, ਹੈਮਰ ਥ੍ਰੋ ਵਿੱਚ ਸਿਲਵਰ ਮੈਡਲ ਅਤੇ 4X100 ਮੀਟਰ ਰਿਲੇ ਰੇਸ ਵਿੱਚ ਸਿਲਵਰ ਮੈਡਰ ਜਿੱਤਿਆ । ਇਕ ਕਾਮਯਾਬੀ ਤੋਂ ਬਾਅਦ ਦੋਵਾਂ ਨੂੰ ਵਧਾਈ ਮਿਲ ਰਹੀ ਹੈ ।