The Khalas Tv Blog Punjab ਪੰਜਾਬ ਦੀ ਜੇਲ੍ਹ ‘ਚ ਬੈਠੇ-ਬੈਠੇ ‘ਜੱਜ’ ਦੀ ‘ਈ-ਮੇਲ’ ਜ਼ਰੀਏ ਕੈਦੀ ਹੋਇਆ ਫਰਾਰ !
Punjab

ਪੰਜਾਬ ਦੀ ਜੇਲ੍ਹ ‘ਚ ਬੈਠੇ-ਬੈਠੇ ‘ਜੱਜ’ ਦੀ ‘ਈ-ਮੇਲ’ ਜ਼ਰੀਏ ਕੈਦੀ ਹੋਇਆ ਫਰਾਰ !

Punjab judge fake payroll

ਫਿਰੋਜ਼ਪੁਰ ਜੇਲ੍ਹ ਤੋਂ ਜੱਜ ਦੀ ਈ-ਮੇਲ ਹੈਕ ਕਰਕੇ ਕੈਦੀ ਫਰਾਰ ਹੋ ਗਿਆ ਹੈ

ਬਿਊਰੋ ਰਿਪੋਰਟ : ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਅਜਿਹੀ ਹਰਕਤ ਕੀਤੀ ਹੈ ਕੀ ਉਸ ਨੇ ਜੇਲ੍ਹ ਪ੍ਰਸ਼ਾਸਨ ਅਤੇ ਕੋਰਟ ਨੂੰ ਹੈਰਾਨ ਕਰ ਦਿੱਤੀ ਹੈ । ਫਿਰੋਜ਼ਪੁਰ ਜੇਲ੍ਹ ਵਿੱਚ NDPS ਮਾਮਲੇ ਵਿੱਚ ਬੰਦ ਇੱਕ ਕੈਦੀ ਨੇ ਐਡੀਸ਼ਨਲ ਸੈਸ਼ਨ ਜੱਜ ਦੀ ਫਰਜ਼ੀ E-MAIL ਭੇਜ ਕੇ ਪੈਰੋਲ ਕਰਵਾ ਲਈ ਜਦੋਂ ਵਾਪਸ ਨਹੀਂ ਆਇਆ ਤਾਂ ਖੁਲਾਸਾ ਹੋਇਆ ਕੀ ਜਿਹੜੀ ਮੇਲ ਭੇਜੀ ਸੀ ਉਹ ਫਰਜ਼ੀ ਸੀ । ਦੱਸਿਆ ਜਾ ਰਿਹਾ ਹੈ ਕੀ ਮੇਲ ਇਸ ਤਰ੍ਹਾਂ ਭੇਜੀ ਗਈ ਸੀ ਕੀ ਉਸ ਦੇ ਨਕਲੀ ਹੋਣ ਬਾਰੇ ਸ਼ੱਕ ਹੀ ਨਹੀਂ ਕੀਤਾ ਜਾ ਸਕਦਾ ਸੀ। ਮੰਨਿਆ ਜਾ ਰਿਹਾ ਹੈ ਕੀ ਕੈਦੀ ਸੰਨੀ ਵੱਲੋਂ ਆਪਣੇ ਕਿਸੇ ਸਾਥੀ ਜਾਂ ਫਿਰ ਆਪ ਮੇਲ ਹੈੱਕ ਕਰਕੇ ਆਪਣੇ ਪੇਅਰੋਲ ਦਾ ਵਰਜ਼ੀ ਆਰਡਰ ਕੱਢਵਾਇਆ ਹੋਵੇ। ਭਾਵੇਂ ਕੁਝ ਵੀ ਹੈ ਪਰ ਇਹ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਹੈ ।

23 ਦਸੰਬਰ ਨੂੰ ਭੇਜੀ ਗਈ ਸੀ E-MAIL

ਦੱਸਿਆ ਜਾ ਰਿਹਾ ਹੈ ਕੀ ਸੰਨੀ ਨਾਂ ਦਾ ਕੈਦੀ ਜੋ ਕੀ ਗੁਰੂ ਦੀ ਵਡਾਲੀ ਦਾ ਰਹਿਣ ਵਾਲਾ ਹੈ 2018 ਵਿੱਚ NDPS ਮਾਮਲੇ ਵਿੱਚ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਸੀ । 23 ਦਸੰਬਰ 2022 ਨੂੰ ਜੇਲ੍ਹ ਸੁਪਰੀਟੈਂਡੈਂਟ ਨੂੰ ਐਡੀਸ਼ਨਲ ਸੈਸ਼ਨ ਜੱਜ ਦੀ ਸਰਕਾਰੀ ਮੇਲ ID ਤੋਂ ਇੱਕ ਮੇਲ ਭੇਜੀ। ਜਿਸ ਵਿੱਚ ਲਿਖਿਆ ਸੀ ਕੀ ਸੰਨੀ ਦੀ ਪੈਰੋਲ ਨੂੰ ਮਨਜ਼ੂਰ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਸੰਨੀ ਨੂੰ ਪੈਰੋਲ ‘ਤੇ ਛੱਡ ਦਿੱਤਾ । ਪਰ 2 ਜਨਵਰੀ 2023 ਨੂੰ ਜਦੋਂ ਸੰਨੀ ਦੀ ਪੈਰੋਲ ਖ਼ਤਮ ਹੋਈ ਤਾਂ ਉਹ ਵਾਪਸ ਨਹੀਂ ਆਇਆ ਤਾਂ ਜੇਲ੍ਹ ਪ੍ਰਬੰਧਕ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਸਬੰਧਿਕ ਅਦਾਲਤ ਨੂੰ ਜਾਣਕਾਰੀ ਦਿੱਤੀ । ਉਸ ਦੌਰਾਨ ਖੁਲਾਸਾ ਹੋਇਆ ਕੀ 23 ਦਸੰਬਰ ਨੂੰ ਸੰਨੀ ਨਾ ਦੇ ਕਿਸੇ ਵੀ ਕੈਦੀ ਨੂੰ ਪੈਰੋਲ ਨਹੀਂ ਦਿੱਤੀ ਗਈ ਸੀ । ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪਤਾ ਚੱਲਿਆ ਕੀ ਐਡੀਸ਼ਨਲ ਸੈਸ਼ਨ ਜੱਜ ਦੀ ਮੇਲ ਫਰਜ਼ੀ ਸੀ । ਜਿਸ ਦੇ ਅਧਾਰ ‘ਤੇ ਕੈਦੀ ਨੂੰ ਪੈਰੋਲ ਦਿੱਤੀ ਗਈ ਸੀ ।

ਫਿਰੋਜ਼ਪੁਰ ਜੇਲ੍ਹ ਦੇ ਸੁਪਰੀਟੈਂਡੈਂਟ ਗੁਰਨਾਮ ਲਾਲ ਨੇ ਦੱਸਿਆ ਕੀ ਪੂਰੀ ਘਟਨਾ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਹੋਈ ਸੀ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਕਾਰਜਭਾਰ ਸੰਭਾਲਿਆ ਹੈ । ਜੇਲ੍ਹ ਸੁਪਰੀਟੈਂਡੈਂਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਫਿਲਹਾਲ ਫਰਾਰ ਕੈਦੀ ਦੇ ਖਿਲਾਫ਼ ਧੋਖਾਧੜੀ ਦੇ ਮਾਮਲੇ ਵਿੱਚ FIR ਦਰਜ ਕਰ ਲਈ ਗਈ ਹੈ।

Exit mobile version