The Khalas Tv Blog Punjab ਪੰਜਾਬ ਦੇ IELTS ਸੈਂਟਰਾਂ ’ਤੇ ਤਾਲੇ ਲੱਗਣੇ ਸ਼ੁਰੂ! ਸਾਲਾਨਾ 1 ਹਜ਼ਾਰ ਕਰੋੜ ਦਾ ਕੰਮਕਾਜ ਠੱਪ!
Punjab

ਪੰਜਾਬ ਦੇ IELTS ਸੈਂਟਰਾਂ ’ਤੇ ਤਾਲੇ ਲੱਗਣੇ ਸ਼ੁਰੂ! ਸਾਲਾਨਾ 1 ਹਜ਼ਾਰ ਕਰੋੜ ਦਾ ਕੰਮਕਾਜ ਠੱਪ!

ਬਿਉਰੋ ਰਿਪੋਰਟ – ਪੰਜਾਬ ਦੀ ਸਲਾਨਾ 1 ਹਜ਼ਾਰ ਕਰੋੜ ਦੀ IELTS ਕੋਚਿੰਗ ਸੈਂਟਰ ਹੁਣ ਵੈਨਟੀਲੇਟਰ ’ਤੇ ਪਹੁੰਚ ਗਏ ਹਨ। ਇਸ ਦੇ ਪਿੱਛੇ ਵੱਡਾ ਕਾਰਨ ਹੈ ਕਿ ਪੰਜਾਬੀਆਂ ਦੇ ਸਭ ਤੋਂ ਮਨਪਸੰਦੀਦਾ ਦੇਸ਼ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ ਅਤੇ ਇੰਗਲੈਂਡ ਨੇ ਵਿਦਿਆਰਥੀ ਵੀਜ਼ਾ ਤੋਂ ਲੈ ਕੇ ਹਰ ਕੈਟਾਗਰੀ ਦੇ ਵੀਜ਼ਾ ’ਤੇ ਵੱਡੀ ਕਟੌਤੀ ਕੀਤੀ ਹੈ ਜਿਸ ਦਾ ਸਿੱਧਾ ਅਸਰ IELTS ਸੈਂਟਰਾਂ ’ਤੇ ਸਾਫ਼ ਵੇਖਿਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਪੰਜਾਬ ਵਿੱਚ IELTS ਸੈਂਟਰਾਂ ’ਤੇ ਤਾਲੇ ਲੱਗ ਰਹੇ ਹਨ।

ਬਠਿੰਡਾ ਦੇ ਇੱਕ ਆਈਲੈਟਸ ਸੈਂਟਰ ਦੇ ਮਾਲਕ ਅਮਨਦੀਪ ਸਿੰਘ ਦੇ ਮੁਤਾਬਿਕ ਪਿਛਲੇ ਸਾਲ ਤੱਕ ਉਨ੍ਹਾਂ ਦੇ ਆਈਲੈਸਟ ਸੈਂਟਰ ਦੇ ਬਾਹਰ ਵਿਦਿਆਰਥੀਆਂ ਦੀ ਭੀੜ ਹੁੰਦੀ ਸੀ। ਇੱਕ ਦਹਾਕੇ ਤੱਕ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਰੁਝਾਨ ਕਾਫੀ ਵਧਿਆ ਸੀ ਜਿਸ ਦੀ ਵਜ੍ਹਾ ਉਨ੍ਹਾਂ ਦੇ 4 ਕਮਰਿਆਂ ਦੇ ਕੋਚਿੰਗ ਸੈਂਟਰ ਹੁਣ ਸਿਰਫ਼ 1 ਹੀ ਕਮਰੇ ਵਿੱਚ ਕਲਾਸ ਹੁੰਦੀ ਹੈ ਬਾਕੀ ਬੰਦ ਰਹਿੰਦੇ ਹਨ। ਉਨ੍ਹਾਂ ਦੇ ਕੋਚਿੰਗ ਸੈਂਟਰ ਦਾ ਕਿਰਾਇਆ ਅਤੇ ਸਟਾਫ਼ ਦੀ ਤਨਖ਼ਾਹ ਲਈ ਪੈਸੇ ਜੁਟਾਉਣੇ ਮੁਸ਼ਕਿਲ ਹੋ ਗਏ ਹਨ। ਇਹ ਹਾਲ ਉਸ ਬਠਿੰਡਾ ਸ਼ਹਿਰ ਦਾ ਹੈ ਜੋ ਮਾਲਵੇ ਵਿੱਚ ਇਮੀਗਰੇਸ਼ਨ ਸੈਂਟਰਾਂ ਦੇ ਲਈ ਮਕਬੂਲ ਹੈ।

ਇਮੀਗ੍ਰੇਸ਼ਨ ਨਾਲ ਜੁੜੀ ਗ੍ਰੇ ਮੈਟਰ ਕੰਪਨੀ ਦੇ ਮੁਤਾਬਿਕ ਕੈਨੇਡਾ ਦੇ ਵੱਲੋਂ 2 ਸਾਲ ਦੇ ਲਈ ਵੀਜ਼ਾ ਨੂੰ ਲੈ ਕੇ ਕੈਪਿੰਗ ਕੀਤੀ ਹੈ। ਆਸਟ੍ਰੇਲੀਆ ਅਤੇ ਇੰਗਲੈਂਡ ਨੇ ਨਿਯਮ ਸਖ਼ਤ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕੈਨੇਡਾ ਨੇ ਪਹਿਲਾਂ GIC ਵਿੱਚ ਵਾਧਾ ਕੀਤਾ ਅਤੇ ਫਿਰ ਸਟੂਡੈਂਟ ਵੀਜ਼ਾ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਜਿਸ ਕਾਰਨ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋ ਗਈ।

ਗ੍ਰੇ ਮੈਟਰ ਕੰਪਨੀ ਦੀਆਂ 73 ਬਰਾਂਚਾਂ ਹਨ ਜਿਨ੍ਹਾਂ ਵਿੱਚੋਂ ਕੰਪਨੀ 20 ਤੋਂ 25 ਬ੍ਰਾਂਚਾਂ ਨੂੰ ਬੰਦ ਕਰਨ ਬਾਰੇ ਸੋਚ ਰਹੀ ਹੈ। ਹਾਲਾਂਕਿ ਗ੍ਰੇ ਮੈਟਰ ਕੰਪਨੀ ਦਾ ਕਹਿਣਾ ਹੈ ਜਿਹੜੇ ਲੋਕ ਕੈਨੇਡਾ ਮਾਸਟਰਸ ਡਿਗਰੀ ਕਰਨ ਦੇ ਲਈ ਜਾਣਾ ਚਾਹੁੰਦੇ ਹਨ ਉਨ੍ਹਾਂ ਦੇ ਲਈ ਰਸਤੇ ਖੁੱਲ੍ਹੇ ਹਨ।

ਇਮੀਗ੍ਰੇਸ਼ਨ ਸਨਅਤ 1 ਹਜ਼ਾਰ ਕਰੋੜ

ਵਿਦਿਆਰਥੀ ਵੀਜ਼ਾ ਦੇ ਲਈ IELTS (ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟ ਸਿਸਟਮ) ਬਹੁਤ ਜ਼ਰੂਰੀ ਹੈ ਇਸ ਦੇ ਲਈ ਵੱਖ-ਵੱਖ ਦੇਸ਼ਾਂ ਵੱਲੋਂ ਸਕੋਰ ਤੈਅ ਕੀਤੇ ਗਏ ਹਨ। 2015 ਤੋਂ ਬਾਅਦ ਇਸ ਟੈਸਟ ਨੂੰ ਲੈਕੇ ਵਿਦਿਆਰਥੀਆਂ ਦੀ ਰੁਝਾਨ ਲਗਾਤਾਰ ਵਧਿਆ ਹੈ। ਇਸ ਦੀ ਮੰਗ ਨੂੰ ਵੇਖਦੇ ਹੋਏ ਪਿੰਡਾਂ, ਸ਼ਹਿਰਾਂ ਵਿੱਚ ਧੜਾਧੜ IELTS ਸੈਂਟਰ ਖੁੱਲ੍ਹੇ। IELTS ਦੇ ਨਾਲ PTI ਯਾਨੀ ਪੀਅਰਸਨ ਟੈਸਟ ਆਫ ਇੰਗਲਿਸ਼ ਅਤੇ ਟੌਫਲ ਦੇ ਟੈਸਟ ਵੱਲ ਵੀ ਵਿਦਿਆਰਥੀਆਂ ਦਾ ਰੁਝਾਨ ਵਧਿਆ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਸਰਵੇ ਮੁਤਾਬਿਕ 2015 ਵਿੱਚ ਕੈਨੇਡਾ ਦਾ ਜਾਣ ਦਾ ਰੁਝਾਨ ਵਧਿਆ। 2017-18 ਵਿੱਚ ਭਾਰਤ ਵਿੱਚ ਸਾਢੇ ਸੱਤ ਲੱਖ ਵਿਦਿਆਰਥੀਆਂ ਨੇ IELTS ਦਾ ਪੇਪਰ ਦਿੱਤਾ ਸੀ ਜਿਨ੍ਹਾਂ ਵਿੱਚੋਂ 60 ਫੀਸਦੀ ਪੰਜਾਬੀ ਸਨ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਿਕ IELTS ਸਨਅਤ ਤਕਰੀਬਨ 1 ਹਜ਼ਾਰ ਕਰੋੜ ਦੀ ਹੈ।

ਇਮੀਗ੍ਰੇਸ਼ਨ ਸਨਅਤ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਵਿਦੇਸ਼ ਭੇਜਣਾ ਨਾਲ ਜੁੜੇ ਵੱਡੀ ਠੱਗੀ ਦੇ ਮਾਮਲੇ ਵੀ ਸਾਹਮਣੇ ਆਏ ਹਨ ਉੱਥੇ ਇਸ ਨੇ ਵੱਡੀ ਸਨਅਤ ਦਾ ਰੂਪ ਵੀ ਲੈ ਲਿਆ ਸੀ। ਪਰ ਕੈਨੇਡਾ, ਆਸਟੇਲੀਆ, ਨਿਊਜ਼ੀਲੈਡ, ਅਮਰੀਕਾ ਅਤੇ ਇੰਗਲੈਂਡ ਵਰਗੇ ਮੁਲਕਾਂ ਵੱਲੋਂ ਵੀਜ਼ਾ ਨੂੰ ਲੈ ਕੇ ਕੀਤੀ ਸਖਤੀ ਨੇ ਇਮੀਗ੍ਰੇਸਨ ਅਤੇ IELTS ਸੈਂਟਰਾਂ ’ਤੇ ਤਾਲੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ।

 

Exit mobile version