The Khalas Tv Blog Punjab ਪੰਜਾਬ ‘ਚ ਘਰਾਂ ਦੇ ਨਕਸ਼ੇ ਨੂੰ ਲੈਕੇ ਸਰਕਾਰ ਨੇ ਬਦਲੇ ਨਿਯਮ ! ਦਫ਼ਤਰਾਂ ਦੇ ਚੱਕਰ ਤੋਂ ਛੁੱਟਕਾਰਾ, 90% ਲੋਕਾਂ ਲਈ ਵੱਡੀ ਰਾਹਤ
Punjab

ਪੰਜਾਬ ‘ਚ ਘਰਾਂ ਦੇ ਨਕਸ਼ੇ ਨੂੰ ਲੈਕੇ ਸਰਕਾਰ ਨੇ ਬਦਲੇ ਨਿਯਮ ! ਦਫ਼ਤਰਾਂ ਦੇ ਚੱਕਰ ਤੋਂ ਛੁੱਟਕਾਰਾ, 90% ਲੋਕਾਂ ਲਈ ਵੱਡੀ ਰਾਹਤ

ਬਿਉਰੋ ਰਿਪੋਰਟ : ਪੰਜਾਬ (Punjab) ਵਿੱਚ ਘਰ ਬਣਾਉਣ ਵਾਲਿਆਂ ਦੇ ਲਈ ਵੱਡੀ ਰਾਹਤ ਅਤੇ ਖੁਸ਼ਖਬਰੀ ਹੈ । ਹੁਣ 500 ਵਰਗ ਗਜ ਦੇ ਰਿਹਾਇਸ਼ੀ ਬਿਲਡਿੰਗ ਨੂੰ ਨਕਸ਼ੇ (Building map)ਦੀ ਮਨਜ਼ੂਰੀ ਲਈ ਅਧਿਕਾਰੀਆਂ ਦੇ ਦਫਤਰ ਨਹੀਂ ਜਾਣਾ ਪਏਗਾ। ਉਨ੍ਹਾਂ ਨੂੰ ਆਪ ਤਸਦੀਕ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ । ਇਸ ਦੇ ਲਈ ਸਰਕਾਰ ਨੇ ਪੰਜਾਬ ਨਗਰ ਨਿਗਮ ਬਿਲਡਿੰਗ ਕਾਨੂੰਨ 2018 ਵਿੱਚ ਸੋਧ ਕੀਤੀ ਹੈ । ਇਸ ਨਿਯਮ ਦੇ ਬਾਅਦ ਤੁਹਾਨੂੰ ਨਕਸ਼ੇ ਕਿਸੇ ਵੀ ਅਧਿਕਾਰੀ-ਮੁਲਾਜ਼ਮ ਨੂੰ ਭੇਜਣ ਦੀ ਥਾਂ ਸਿੱਧੇ ਇੱਕ ਆਰਕੀਟੈਕਟ ਵੱਲੋਂ ਮਨਜ਼ੂਰੀ ਦਿੱਤੀ ਜਾਵੇਗੀ ।

ਇਸ ਨਾਲ ਮਾਲਕ ਅਤੇ ਆਰਕੀਟੈਕਟ ਦੇ ਵੱਲੋਂ ਦਿੱਤੇ ਜਾਣ ਵਾਲੇ ਆਪਣੇ ਐਲਾਣ ਪੱਤਰ ਵਿੱਚ ਕੁਝ ਸ਼ਰਤਾਂ ਦਰਜ ਕੀਤੀਆਂ ਗਈਆਂ ਹਨ। ਜਿਸ ਨਾਲ ਇਹ ਤਸਦੀਕ ਹੋਵੇਗੀ ਕਿ ਤੈਅ ਕੀਤੇ ਨਿਯਮਾਂ ਦਾ ਪਾਲਨ ਕੀਤਾ ਜਾ ਰਿਹਾ ਹੈ ਜੋ ਦਸਤਾਵੇਜ਼ ਅਪਲੋਡ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਹੈ ।

90 ਫੀਸਦੀ ਮਕਾਨ 500 ਵਰਗ ਗਜ ਅਧੀਨ ਹਨ

ਸੂਬੇ ਦੇ ਸ਼ਹਿਰੀ ਏਰੀਆ ਦੇ ਲੋਕਾਂ ਦੇ ਲਈ ਇਹ ਵੱਡੀ ਰਾਹਤ ਦੀ ਖਬਰ ਹੈ,ਕਿਉਂਕਿ ਸ਼ਹਿਰੀ ਏਰੀਆ ਦੇ 90 ਫੀਸਦੀ ਤੋਂ ਵੱਧ ਰਿਹਾਇਸ਼ੀ ਮਕਾਨ ਜਾਂ ਘਰ 500 ਵਰਗ ਤੋਂ ਘੱਟ ਹਨ । ਅਜਿਹੇ ਵਿੱਚ ਹਜ਼ਾਰਾਂ ਪਰਿਵਾਰਾਂ ਨੂੰ ਇਸ ਦਾ ਫਾਇਦਾ ਮਿਲੇਗਾ। ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਤੋਂ ਰਾਹਤ ਮਿਲੇਗੀ । ਇਸ ਨਾਲ ਲੋਕਾਂ ਦਾ ਸਮਾਂ ਦੀ ਬਚੇਗਾ । ਉਧਰ ਸਰਕਾਰ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦਾ ਸਮਾਂ ਵੀ ਬਚੇਗਾ,ਕਿਉਂਕਿ ਆਉਣ ਵਾਲੇ ਸਮੇਂ ਵਿੱਚ ਨਗਰ ਨਿਗਮ ਅਤੇ ਲੋਕਸਭਾ ਦੀਆਂ ਚੋਣਾਂ ਤੈਅ ਹਨ ।

ਪਹਿਲਾਂ ਇੰਤਕਾਲ ਕੈਂਪ ਲਗਾਏ

ਪੰਜਾਬ ਸਰਕਾਰ ਦਾ ਫੋਕਸ ਹੁਣ ਆਮ ਆਦਮੀ ‘ਤੇ ਲੱਗ ਗਿਆ ਹੈ । ਇਸ ਤੋਂ ਪਹਿਲਾਂ 2 ਵਾਰ ਸਪੈਸ਼ਲ ਇੰਤਕਾਲ ਕੈਂਪ ਲਗਾਏ ਗਏ ਸਨ । ਇਸ ਨਾਲ ਲੋਕਾਂ ਦੇ ਲੰਮੇ ਸਮੇਂ ਤੋਂ ਲਟਕੇ ਇੰਤਕਾਲਾਂ ਨੂੰ ਪੂਰਾ ਕੀਤਾ ਗਿਆ ਹੈ । ਇੱਕ ਦਿਨ ਪੂਰੇ ਪੰਜਾਬ ਵਿੱਚ ਕੈਂਪ ਦਾ ਪ੍ਰਬੰਧ ਕੀਤਾ ਗਿਆ । ਇਸ ਕੈਂਪਾਂ ਦੀ ਅਗਵਾਈ ਆਪ ਮੰਤਰੀ ਬ੍ਰਹ ਸ਼ੰਕਰ ਜਿੰਪਾ ਕਰ ਰਹੇ ਸਨ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ 10 ਲੱਖ ਕੱਟੇ ਹੋਏ ਰਾਸ਼ਨ ਕਾਰਡ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਸੀ।

Exit mobile version