The Khalas Tv Blog Punjab ਪੰਜਾਬ ‘ਚ HIV ਦਾ ਵੱਡਾ ‘ਅਟੈਕ’! ਸਾਲ ‘ਚ 10 ਹਜ਼ਾਰ ਤੋਂ ਵੱਧ ਕੇਸ ! ਲੁਧਿਆਣਾ ਸਭ ਤੋਂ ਵੱਧ ਪ੍ਰਭਾਵਿਤ ! 5 ਸਾਲ ‘ਚ 34 ਫੀਸਦੀ ਵਧੇ ਮਾਮਲੇ ! ਇਹ ਹੈ ਵੱਡੀ ਵਜ੍ਹਾ
Punjab

ਪੰਜਾਬ ‘ਚ HIV ਦਾ ਵੱਡਾ ‘ਅਟੈਕ’! ਸਾਲ ‘ਚ 10 ਹਜ਼ਾਰ ਤੋਂ ਵੱਧ ਕੇਸ ! ਲੁਧਿਆਣਾ ਸਭ ਤੋਂ ਵੱਧ ਪ੍ਰਭਾਵਿਤ ! 5 ਸਾਲ ‘ਚ 34 ਫੀਸਦੀ ਵਧੇ ਮਾਮਲੇ ! ਇਹ ਹੈ ਵੱਡੀ ਵਜ੍ਹਾ

Punjab hiv attack

ਪੰਜ ਸਾਲਾਂ ਵਿੱਚ 34 ਫੀਸਦੀ ਵਧੇ ਸਨ

ਬਿਊਰੋ ਰਿਪੋਰਟ : ਪੰਜਾਬ ਵਿੱਚ HIV AIDS ਦਾ ਵੱਡਾ ਅਟੈਕ ਹੋਇਆ ਹੈ । ਇੱਕ ਸਾਲ ਦੇ ਅੰਦਰ ਸੂਬੇ ਵਿੱਚ 10,109 ਕੇਸ ਦਰਜ ਹੋਏ ਹਨ। ਸਭ ਤੋਂ ਵੱਧ ਪ੍ਰਭਾਵਿਤ 15 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਹਨ । ਇੰਨਾਂ ਦੀ ਗਿਣਤੀ 10,021 ਦਰਜ ਹੋਈ ਹੈ । ਜਦਕਿ 15 ਸਾਲ ਤੋਂ ਘੱਟ ਵਾਲਿਆਂ ਦੀ ਗਿਣਤੀ 88 ਹੈ । ਔਰਤਾਂ ਦੇ ਮੁਕਾਬਲੇ ਮਰਦ HIV ਤੋਂ ਵੱਧ ਪ੍ਰਭਾਵਿਤ ਨਜ਼ਰ ਆਏ ਹਨ । 8155 ਮਰਦਾਂ ਵਿੱਚ HIV ਦੇ ਲੱਛਣ ਵੇਖੇ ਗਏ ਜਦਕਿ 1857 ਮਹਿਲਾ ਇਸ ਬਿਮਾਰੀ ਤੋਂ ਪੀੜਤ ਹਨ । ਲੁਧਿਆਣਾ HIV ਤੋਂ ਸਭ ਤੋਂ ਪ੍ਰਭਾਵਿਕ ਜ਼ਿਲ੍ਹਾਂ ਹੈ ਦੂਜੇ ਨੰਬਰ ‘ਤੇ ਪਟਿਆਲਾ ਅਤੇ ਤੀਜੇ ਨੰਬਰ ‘ਤੇ ਮੋਗਾ ਹੈ ।

ਲੁਧਿਆਣਾ ਸਭ ਤੋਂ ਵੱਧ ਪ੍ਰਭਾਵਿਤ

ਪੰਜਾਬ ਵਿਧਾਨਸਭਾ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਲੁਧਿਆਣਾ ਵਿੱਚ 1711,ਪਟਿਆਲਾ 795 ਅਤੇ ਮੋਗਾ ਵਿੱਚ 712 ਕੇਸ HIV ਮਰੀਜ਼ਾਂ ਦੇ ਹਨ। HIV ਦੇ ਵੱਧ ਰਹੇ ਮਾਮਲਿਆਂ ਦੇ ਪਿੱਛੇ ਕਾਰਨ ਕੀ ਹੈ ? ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਨਸ਼ਾ ਸਭ ਤੋਂ ਵੱਡਾ ਕਾਰਨ ਹੋ ਸਕਦਾ ਹੈ । ਸਿਰੰਜ ਦੇ ਜ਼ਰੀਏ ਨਸ਼ਾ ਕਰਨ ਵਾਲੇ ਨੌਜਵਾਨ ਸਭ ਤੋਂ ਵੱਧ HIV ਰੋਗ ਦਾ ਸ਼ਿਕਾਰ ਹੋ ਰਹੇ ਹਨ । ਨਸ਼ਾ ਕਰਨ ਵਾਲੇ ਇੱਕ ਦੂਜੇ ਦੀ ਸਿਰੰਜ ਵਾਰ-ਵਾਰ ਨਸ਼ਾ ਲੈਣ ਲਈ ਵਰਤ ਦੇ ਹਨ । ਅਜਿਹੇ ਵਿੱਚ ਕਿਸੇ ਇੱਕ ਨੂੰ HIV ਰੋਗ ਹੋ ਜਾਂਦਾ ਹੈ ਤਾਂ ਉਹ ਲਗਾਤਾਰ ਫੈਲ ਦਾ ਜਾਂਦਾ ਹੈ। ਪੰਜਾਬ ਦੇ ਲਈ ਇਹ ਬਹੁਤ ਦੀ ਚਿੰਤਾ ਦਾ ਵਿਸ਼ੇ ਹੈ। ਉਧਰ ਹਸਪਤਾਲਾਂ ਵਿੱਚ HIV ਖੂਨ ਨੂੰ ਲੈਕੇ ਲਾਪਰਵਾਈ ਦੇ ਵੀ ਕਈ ਮਾਮਲੇ ਸਾਹਮਣੇ ਆਏ ਸਨ । ਪਿਛਲੇ ਸਾਲ ਥੈਲੇਸੀਮਿਆਂ ਨਾਲ ਪੀੜਤ ਛੋਟੇ ਬੱਚੇ ਨੂੰ ਬਠਿੰਡਾ ਦੇ ਹਸਪਤਾਲ ਵੱਲੋਂ HIV ਖੂਨ ਚੜਾ ਦਿੱਤਾ ਗਿਆ ਸੀ । ਇਸ ਤੋਂ ਬਾਅਦ ਸੂਬੇ ਵਿੱਚ ਅਜਿਹੇ ਕਈ ਹੋਰ ਮਾਮਲੇ ਵੀ ਸਾਹਮਣੇ ਆਏ ਸਨ ।

5 ਸਾਲ ਵਿੱਚ 34 ਫੀਸਦੀ ਵਧੇ ਕੇਸ

2019 ਵਿੱਚ ਜਾਰੀ ਰਿਪੋਰਟ ਦੇ ਮੁਤਾਬਿਕ ਪੰਜਾਬ ਵਿੱਚ 5 ਸਾਲਾਂ ਦੌਰਾਨ HIV ਦੇ ਕੇਸ ਸਭ ਤੋਂ ਤੇਜ਼ੀ ਨਾਲ ਵਧੇ ਸਨ । ਨੈਸ਼ਨਲ AIDS ਕੰਟਰੋਲ ਮੁਤਾਬਿਕ 2014 ਤੋਂ ਲੈਕੇ 2019 ਤੱਕ 34 ਫੀਸਦੀ ਵੱਧ HIV ਦੇ ਮਾਮਲੇ ਆਏ ਸਨ । ਪੰਜਾਬ ਵਿੱਚ ਇਹ ਅੰਕੜਾ 2019 ਵਿੱਚ 8138 ਪਹੁੰਚ ਗਿਆ ਸੀ । ਜਦਕਿ 2015 ਵਿੱਚ ਇੱਕ ਸਾਲ ਅੰਦਰ 5385 ਨਵੇਂ HIV ਦੇ ਕੇਸ ਆਏ ਸਨ।

Exit mobile version