Punjab

ਪੰਜਾਬ ‘ਚ ਸਿੱਖਿਆ ਦੇ ਪੱਧਰ ਨੂੰ ਲੈਕੇ ਚਿੰਤਾ ‘ਚ ਪਾਉਣ ਵਾਲਾ ਅੰਕੜਾ !

ਬਿਉਰੋ ਰਿਪੋਰਟ : ਪੰਜਾਬ ਦੇ ਸਿੱਖਿਆ ਦੇ ਪੱਧਰ ਨੂੰ ਲੈਕੇ ਪਾਰਲੀਮੈਂਟ ਵਿੱਚ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਉਹ ਚਿੰਤਾ ਵਧਾ ਰਹੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ 20.6 ਫੀਸਦੀ ਵਿਦਿਆਰਥੀ 10ਵੀਂ ਤੋਂ ਬਾਅਦ ਸਕੂਲ ਛੱਡ ਰਹੇ ਹਨ । ਇਹ ਪੂਰੇ ਉੱਤਰ ਭਾਰਤ ਦੇ ਸੂਬਿਆਂ ਵਿੱਚ ਸਭ ਤੋਂ ਜ਼ਿਆਦਾ ਹੈ । ਇਹ ਅੰਕੜਾ 2021-22 ਦੀ ਵਿਦਿਅਕ ਸੈਸ਼ਨ ਦੀ ਰਿਪੋਰਟ ਦੇ ਅਧਾਰ ‘ਤੇ ਪੇਸ਼ ਕੀਤਾ ਗਿਆ ਹੈ । ਜਦਕਿ 2018-19 ਵਿੱਚ ਇਹ ਅੰਕੜਾ 16.6 ਫੀਸਦੀ ਸੀ। ਹਾਲਾਂਕਿ 2020-21 ਵਿੱਚ ਇਹ ਅੰਕੜਾ 25 ਫੀਸਦੀ ਸੀ । 10ਵੀਂ ਕਲਾਸ ਵਿੱਚ ਸਭ ਤੋਂ ਵੱਧ ਡਰਾਪ ਆਊਟ ਓਡੀਸ਼ਾ ਵਿੱਚ ਵੇਖਣ ਨੂੰ ਮਿਲੀ ਹੈ ਇੱਥੇ 49.9 ਫੀਸਦੀ ਬੱਚੇ ਪੜਾਈ ਛੱਡ ਦਿੰਦੇ ਹਨ । ਜਦਕਿ ਦੂਜੇ ਨੰਬਰ ‘ਤੇ ਬਿਹਾਰ ਹੈ ਜਿੱਥੇ ਇਹ ਅੰਕੜਾ 42 ਫੀਸਦੀ ਹੈ। ਬਿਹਾਰ ਤੋਂ ਆਂਧਰਾ ਪ੍ਰਦੇਸ਼,ਅਸਾਮ,ਗੁਜਰਾਤ,ਕਰਨਾਟਕਾ ਅਤੇ ਫਿਰ ਮਿਜੋਰਮ ਹੈ । ਕੌਮੀ ਪੱਧਰ ‘ਤੇ ਇਹ ਐਵਰੇਜ 20.6 ਫੀਸਦੀ ਹੈ ।

ਉੱਤਰ ਭਾਰਤ ਦੇ ਕੁਝ ਸੂਬਿਆਂ ਵਿੱਚ ਸੁਧਾਰ

ਉੱਤਰੀ ਸੂਬਿਆਂ ਵਿੱਚ ਪੰਜਾਬ ਤੋਂ ਬਾਅਦ ਦੂਜੇ ਨੰਬਰ ‘ਤੇ ਜੰਮੂ-ਕਸ਼ਮੀਰ ਹੈ ਜਿੱਥੇ 2021-22 ਵਿੱਚ 10ਵੀਂ ਵਿੱਚ ਡਰਾਪ ਆਉਟ 9.5 ਫੀਸਦੀ ਹੈ । ਜੋ ਕਿ 2018-19 ਦੇ ਮੁਕਾਬਲੇ ਵਿੱਚ ਜ਼ਬਰਦਸਤ ਸੁਧਾਰ ਹੈ । 3 ਸਾਲ ਪਹਿਲਾਂ ਇਹ ਅੰਕੜਾ 21 ਫੀਸਦੀ ਸੀ । ਤੀਜੇ ਨੰਬਰ ‘ਤੇ ਲਦਾਖ ਹੈ ਜਿੱਥੇ ਇਹ ਅੰਕੜਾ 7.8 ਫੀਸਦੀ ਹੈ। ਹਰਿਆਣਾ ਚੌਥੇ ਨੰਬਰ ‘ਤੇ ਹੈ 2018 ਦੇ ਮੁਕਾਬਲੇ 2022 ਵਿੱਚ ਇੱਥੇ ਵੀ ਸਰਕਾਰ ਦੀਆਂ ਕੋਸ਼ਿਸ਼ਾਂ ਰੰਗ ਲਿਆਇਆ ਸਨ । 2018 ਡਰਾਪ ਆਉਟ ਦਾ ਜਿਹੜਾ ਅੰਕੜਾ 28 ਫੀਸਦੀ ਸੀ ਉਹ 2022 ਵਿੱਚ ਘੱਟ ਕੇ 7.4 ਫੀਸਦੀ ਰਹਿ ਗਿਆ । ਪੰਜਵੇਂ ਨੰਬਰ ‘ਤੇ 2.3 ਫੀਸਦੀ ਨਾਲ ਹਿਮਾਚਲ,ਛੇਵੇਂ ਨੰਬਰ ‘ਤੇ 1.3 ਫੀਸਦੀ ਨਾਲ ਦਿੱਲੀ ਹੈ । ਉਤਰਾਖੰਡ ਵਿੱਚ 18.2, ਰਾਜਸਥਾਨ 12.1,ਐੱਮਪੀ ਵਿੱਚ 9.8 ਹੈ । ਯਾਨੀ ਪੰਜਾਬ ਦੇ ਮੁਕਾਬਲੇ ਉੱਤਰ ਭਾਰਤ ਦੇ ਸਾਰੇ ਸੂਬਿਆਂ ਵਿੱਚ ਸੁਧਾਰ ਵੇਖਣ ਨੂੰ ਮਿਲਿਆ ਹੈ । ਪੰਜਾਬ ਵਿੱਚ ਇਹ ਅੰਕੜਾ ਚਿੰਤਾ ਵਧਾਉਣ ਵਾਲਾ ਜ਼ਰੂਰ ਹੈ। ਹਾਲਾਂਕਿ ਇੱਕ ਸਾਲ ਦੇ ਅੰਦਰ 5 ਫੀਸਦੀ ਦਾ ਸੁਧਾਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲਿਆ ਹੈ । ਡਰਾਪ ਆਉਟ ਦੀ ਫੀਸਦ 25 ਤੋਂ ਘੱਟ ਕੇ 20 ਫੀਸਦੀ ਰਹਿ ਗਈ ਹੈ।