Punjab

ਪਿਤਾ ਆਰਥਿਕ ਤੌਰ ‘ਤੇ ਨਿਰਭਰ ਨਹੀਂ, ਫਿਰ ਵੀ ਮਿਲੇਗਾ ਪੁੱਤਰ ਦੀ ਮੌਤ’ਤੇ ਮੁਆਵਜ਼ਾ !

ਬਿਉਰੋ ਰਿਪੋਰਟ : ਗੱਡੀਆਂ ਦੇ ਹਾਦਸੇ ਵਿੱਚ ਮੁਆਵਜ਼ੇ ਨੂੰ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਆਮਦਨ ਦਾ ਸਾਧਨ ਮੌਜੂਦ ਹੋਣ ਅਤੇ ਪੁੱਤਰ ‘ਤੇ ਆਰਥਿਕ ਰੂਪ ਵਿੱਚ ਨਿਭਰ ਨਾ ਹੋਣ ਦੇ ਬਾਵਜੂਦ ਪਿਤਾ ਪੁੱਤਰ ਦੇ ਨਿਭਰ ਮੰਨਿਆ ਜਾਵੇਗਾ । ਪੁੱਤਰ ਦੇ ਨਿਰਭਰ ਹੋਣ ਨੂੰ ਸਿਰਫ਼ ਵਿੱਤੀ ਮਦਦ ਦੇ ਰੂਪ ਵਿੱਚ ਨਹੀਂ ਲੈਣਾ ਚਾਹੀਦਾ ਹੈ । ਬਲਕਿ ਪਰਿਵਾਰ ਦੇ ਲਈ ਇਹ ਇਮੋਸ਼ਨਲ ਮੌਕਾ ਵੀ ਹੁੰਦਾ ਹੈ । ਸੇਵਾ ਅਤੇ ਸਰੀਰਕ ਨਿਰਭਤਾ ਦੇ ਰੂਪ ਵਿੱਚ ਵੀ ਇਸ ਨੂੰ ਵੇਖਿਆ ਜਾਣਾ ਚਾਹੀਦਾ ਹੈ । ਅਦਾਲਤ ਨੇ ਕਿਹਾ ਇਸੇ ਲਈ ਪਿਤਾ ਪੁੱਤਰ ਦੀ ਮੌਤ ਤੋਂ ਬਾਅਦ ਮੁਆਵਜ਼ੇ ਦਾ ਪੂਰਾ ਹਕਦਾਰ ਹੈ ।

ਪਟੀਸ਼ਨ ਦਾਖਲ ਕਰਦੇ ਹੋਏ ਬੀਮਾ ਕੰਪਨੀ ਨੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਉਨਲ ਰੇਵਾੜੀ ਦੇ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਟ੍ਰਿਬਿਉਨਲ ਨੇ ਮੁਆਵਜ਼ੇ ਦੇ ਤੌਰ ‘ਤੇ 18 ਲੱਖ ਰੁਪਏ ਮ੍ਰਿਤਕ ਪਤਨੀ,ਪਿਤਾ ਅਤੇ ਮਾਂ ਨੂੰ ਸੌਂਪਣ ਦਾ ਹੁਕਮ ਦਿੱਤਾ ਸੀ।
ਬੀਮਾ ਕੰਪਨੀ ਨੇ ਦਲੀਲ ਦਿੱਤੀ ਸੀ ਕਿ ਮ੍ਰਿਤਕ ਦੇ ਪਿਤਾ ਸੂਰਜ ਭਾਨ ਸਾਬਕਾ ਫੌਜੀ ਹਨ। ਉਨ੍ਹਾਂ ਨੁੰ ਪੈਨਸ਼ਨ ਮਿਲ ਦੀ ਹੈ ਇਸੇ ਨਾਲ ਹੀ ਉਨ੍ਹਾਂ ਦੇ ਕੋਲ ਤਿੰਨ ਏਕੜ ਖੇਤੀ ਲਈ ਜ਼ਮੀਨ ਵੀ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਮ੍ਰਿਤਕ ਪੁੱਤਰ ਦੇ ਨਿਰਭਰ ਨਹੀਂ ਮੰਨਿਆ ਜਾ ਸਕਦਾ ਹੈ ।

ਹਾਈਕੋਰਟ ਨੇ ਸਾਰੇ ਪੱਖਾਂ ਨੂੰ ਸੁਣਨ ਦੇ ਬਾਅਦ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੂਰਜਭਾਨ ਦੇ ਕੋਲ ਤਿੰਨ ਏਕੜ ਜ਼ਮੀਨ ਹੈ । ਸਾਬਕਾ ਫੌਜੀ ਹੋਣ ਦੇ ਨਾਤੇ ਉਹ ਪੈਸ਼ਨ ਭੋਗੀ ਹਨ। ਇਹ ਗੱਲ ਸਹੀ ਹੈ । ਇੰਨਾਂ ਦਲੀਲਾਂ ਤੋਂ ਸਾਫ ਹੈ ਕਿ ਉਹ ਆਰਥਿਤ ਰੂਪ ਵਿੱਚ ਮ੍ਰਿਤਕ ‘ਤੇ ਨਿਰਭਰ ਨਹੀਂ ਸਨ ਪਰ ਇਸ ਸ਼ਬਦ ਵੱਖ-ਵੱਖ ਹਾਲਾਤਾਂ ਵਿੱਚ ਵੱਖ-ਵੱਖ ਮਤਲਬ ਹੁੰਦਾ ਹੈ । ਇਸ ਲਈ ਮੁਆਵਜ਼ੇ ਦਾ ਦਾਅਵਾ ਸਿਰਫ਼ ਵਿੱਤੀ ਨਿਰਭਰਤਾ ‘ਤੇ ਹੋ ਸਕਦਾ ਹੈ ਇਹ ਠੀਕ ਨਹੀਂ ਹੈ ।