Punjab

3 ਦਿਨ ਤੱਕ ਪੰਜਾਬ ‘ਚ ਤੇਜ਼ ਮੀਂਹ ਦਾ ਵੱਡਾ ਅਲਰਟ ! ਇਨ੍ਹਾਂ ਇਲਾਕਿਆਂ ‘ਚ ਸਭ ਤੋਂ ਵੱਧ ਮੀਂਹ !

ਬਿਊਰੋ ਰਿਪੋਰਟ : ਹੜ੍ਹ ਦੀ ਮਾਰ ਝੱਲ ਰਹੇ ਪੰਜਾਬ ਦੇ ਲਈ ਇੱਕ ਹੋਰ ਮਾੜੀ ਖ਼ਬਰ ਹੈ । ਅਗਲੇ ਤਿੰਨ ਦਿਨ ਯਾਨੀ 25 ਜੁਲਾਈ ਤੋਂ 28 ਜੁਲਾਈ ਤੱਕ ਮੀਂਹ ਪੈਣ ਦਾ ਸੰਭਾਵਨਾ ਹੈ। ਕਈ ਥਾਵਾਂ ‘ਤੇ ਭਾਰੀ ਮੀਂਹ ਦਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ । ਇਸ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਤੇਜ਼ ਮੀਂਹ ਦਾ ਖ਼ਦਸ਼ਾ ਹੈ । ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦੀ ਵਜ੍ਹਾ ਕਰਕੇ ਇਸ ਦਾ ਸਿੱਧਾ ਅਸਰ ਪੰਜਾਬ , ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੇਖਣ ਨੂੰ ਮਿਲ ਰਿਹਾ ਹੈ । ਬੰਨ੍ਹ ਖ਼ਤਰੇ ਦੇ ਨਿਸ਼ਾਨ ਦੇ ਨਜ਼ਦੀਕ ਹਨ ਜਿਸ ਦੀ ਵਜ੍ਹਾ ਕਰਕੇ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ । ਪੰਜਾਬ ਅਤੇ ਹਰਿਆਣਾ ਦੇ ਕਈ ਪਿੰਡ ਹੜ੍ਹ ਦੀ ਮਾਰ ਹੇਠ ਆ ਚੁੱਕੇ ਹਨ ।

ਮੰਗਲਵਾਰ ਦੇ ਲਈ ਮੌਸਮ ਵਿਭਾਗ ਨੇ 9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਸੀ । ਜਿਸ ਵਿੱਚ ਮਾਲਵਾ,ਮਾਝਾ ਅਤੇ ਦੋਆਬੇ ਦੇ ਜ਼ਿਲ੍ਹੇ ਸ਼ਾਮਲ ਹਨ। ਫ਼ਾਜ਼ਿਲਕਾ,ਮੁਕਤਸਰ,ਫ਼ਰੀਦਕੋਟ,ਮੋਗਾ,ਫ਼ਿਰੋਜ਼ਪੁਰ,ਜਲੰਧਰ,ਤਰਨਤਾਰਨ,ਕਪੂਰਥਲਾ
ਅਤੇ ਅੰਮ੍ਰਿਤਸਰ ਵਿੱਚ ਤੇਜ਼ ਮੀਂਹ ਦਾ ਅਲਰਟ ਹੈ । ਕਈ ਥਾਵਾਂ ‘ਤੇ ਸਵੇਰ ਤੋਂ ਮੀਂਹ ਸ਼ੁਰੂ ਵੀ ਹੋ ਗਿਆ ਹੈ । ਸੋਮਵਾਰ ਨੂੰ ਵੀ ਸੂਬੇ ਦੇ ਕਈ ਸ਼ਹਿਰਾਂ ਚੰਡੀਗੜ੍ਹ,ਅੰਮ੍ਰਿਤਸਰ,ਜਲੰਧਰ,ਮੋਗਾ,ਫ਼ਰੀਦਕੋਟ,ਗੁਰਦਾਸਪੁਰ ਵਿੱਚ ਮੀਂਹ ਹੋਇਆ ਸੀ । ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ ਵਿੱਚ 38 MM, ਜਲੰਧਰ ਵਿੱਚ 3.5 MM,ਮੋਗਾ ਵਿੱਚ 1.5 MM ਮੀਂਹ ਪਿਆ ਸੀ । ਇਸ ਤੋਂ ਇਲਾਵਾ ਚੰਡੀਗੜ੍ਹ,ਫ਼ਰੀਦਕੋਟ,ਲੁਧਿਆਣਾ ਅਤੇ ਹੋਰਨਾ ਇਲਾਕਿਆਂ ਵਿੱਚ ਮੀਂਹ ਨਾਲ ਤਾਪਮਾਨ ਥੋੜ੍ਹਾ ਘੱਟ ਹੋਇਆ ਸੀ ਪਰ ਹੁੰਮ੍ਹਸ ਵਧਣ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ।

ਭਾਖੜਾ ਖ਼ਤਰੇ ਦੇ ਨਿਸ਼ਾਨ ਦੇ ਨਜ਼ਦੀਕ

ਸਵੇਰ ਭਾਖੜਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਬੰਨ੍ਹ ਵਿੱਚ ਪਾਣੀ ਦਾ ਪੱਧਰ 1655.75 ਫੁੱਟ ਹੈ । ਇਹ ਬੀਤੇ ਦਿਨ ਤੋਂ 1.09 ਫੁੱਟ ਵੱਧ ਹੈ । ਭਾਖੜਾ ਬੰਨ੍ਹ ਵਿੱਚ ਪਾਣੀ ਦੀ ਆਮਦ 57549 ਕਿਊਸਕ ਦਰਜ ਕੀਤੀ ਗਈ ਹੈ । ਜਦਕਿ ਭਾਖੜਾ ਡੈਮ ਵਿੱਚ ਟਰਬਾਈਨਾਂ ਦੇ ਜ਼ਰੀਏ 40971 ਕਿਊਸਿਕ ਪਾਣੀ ਛੱਡਿਆ ਗਿਆ । ਭਾਖੜਾ ਵਿੱਚ ਨਗਰ ਡੈਮ ਵਿੱਚ ਨੰਗਲ ਡਾਇਡਲ ਨਹਿਰ ਵਿੱਚ 12350 ਕਿਊਸਿਕ, ਅਨੰਦਪੁਰ ਸਾਹਿਬ ਡਾਇਡਲ ਨਹਿਰ ਵਿੱਚ 10150 ਕਿਊਸਿਕ,ਸਤਲੁਜ ਦਰਿਆ ਵਿੱਚ 18600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਅਗਲੇ 3 ਦਿਨ ਹਿਮਾਚਲ ਵਿੱਚ ਤੇਜ਼ ਮੀਂਹ ਦੀ ਚਿਤਾਵਨੀ ਹੈ,ਜਿਸ ਦੇ ਚੱਲਦੇ ਭਾਖੜਾ ਬੰਨ੍ਹ ਵਿੱਚ ਪਾਣੀ ਦਾ ਪੱਧਰ ਰੋਜ਼ਾਨਾ 1 ਤੋਂ 2 ਫੁੱਟ ਵਧਣ ਦਾ ਖ਼ਦਸ਼ਾ ਹੈ । ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਕ ਹਫ਼ਤੇ ਤੋਂ 15 ਦਿਨ ਵਿੱਚ ਭਾਖੜਾ ਨੰਗਲ ਪ੍ਰਬੰਧਕ ਬੋਰਡ ਨੂੰ ਪਾਣੀ ਛੱਡਣਾ ਪੈ ਸਕਦਾ ਹੈ ।

ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਸੁਧਰੇ ਹਾਲਾਤ

ਕੱਥੂਨੰਗਲ ਨਹਿਰ ਵਿੱਚ ਦਰਾਰ ਦੇ ਬਾਅਦ ਤੁੰਗਪਾਈ ਡ੍ਰੇਨ ਵਿੱਚ ਵਧਿਆ ਪਾਣੀ ਦਾ ਪੱਧਰ ਹੁਣ ਘੱਟ ਹੋ ਗਿਆ ਹੈ । ਰਾਮ ਨਗਰ,ਸੰਧੂ ਐਨਕਲੇਵ ਵਿੱਚ ਪਾਣੀ ਦਾ ਪੱਧਰ ਘੱਟ ਹੋ ਗਿਆ ਹੈ । ਹਾਲਾਂਕਿ ਡ੍ਰੇਨ ਦੇ ਆਲ਼ੇ-ਦੁਆਲੇ ਝੁੱਗਿਆਂ ਹੁਣ ਵੀ ਨਾਲੇ ਦੇ ਪਾਣੀ ਦੀ ਚਪੇਟ ਵਿੱਚ ਹਨ । ਉੱਧਰ ਪਟਿਆਲਾ ਵਿੱਚ ਪ੍ਰਸ਼ਾਸਨ ਨੇ ਕਾਫ਼ੀ ਹੱਥ ਤੱਕ ਹਾਲਾਤ ਨੂੰ ਕੰਟਰੋਲ ਵਿੱਚ ਕਰ ਲਿਆ ਹੈ। ਰਾਮਪੁਰ ਪੜਤਾ ਵਿੱਚ ਮੋਟਰ ਦੀ ਮਦਦ ਨਾਲ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਹੈ । ਉੱਧਰ ਘੱਗਰ ਦੇ ਲੈਵਲ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ ਇਲਾਕੇ ਵਿੱਚ ਸਪਰੇਅ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਤਾਂਕਿ ਹੜ੍ਹ ਦਾ ਪਾਣੀ ਉੱਤਰਨ ਤੋਂ ਬਾਅਦ ਬਿਮਾਰੀਆਂ ਨਾਲ ਫੈਲਣ ।